ETV Bharat / state

ਪਰਿਵਾਰ ਨੇ ਨਸ਼ੇ ਦੀ ਆਦੀ ਧੀ ਨੂੰ ਜਕੜਿਆ ਸੰਗਲਾਂ 'ਚ

ਪਿਛਲੇ 5 ਸਾਲਾਂ ਤੋਂ ਨਸ਼ੇ ਦੀ ਆਦੀ ਕੁੜੀ ਨੂੰ ਪਰਿਵਾਰ ਨੇ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਤੱਕ ਘਰ ਦਾ ਸਾਰਾ ਸਮਾਨ ਵਿੱਕ ਚੁੱਕਿਆ ਹੈ ਕੁੜੀ ਦੀ ਨਸ਼ੇ ਦੀ ਪੂਰਤੀ ਲਈ।

ਪਰਿਵਾਰ ਨੇ ਨਸ਼ੇ ਦੀ ਆਦੀ ਧੀ ਨੂੰ ਜਕੜਿਆ ਸੰਗਲਾਂ 'ਚ
author img

By

Published : Aug 26, 2019, 11:59 PM IST

ਅੰਮ੍ਰਿਤਸਰ : ਮੁੰਡਿਆਂ ਤੋਂ ਬਾਅਦ ਪੰਜਾਬ ਵਿੱਚ ਕੁੜੀਆਂ ਵੀ ਕਿਸ ਕਦਰ ਨਸ਼ੇ ਦੀ ਗ੍ਰਿਫ਼ਤ ਵਿੱਚ ਫਸ ਚੁੱਕੀਆਂ ਹਨ ਅਤੇ ਪੰਜਾਬ ਵਿੱਚ ਨਸ਼ਾ ਕਿਸ ਹੱਦ ਤੱਕ ਆਪਣੇ ਪੈਰ ਪਸਾਰ ਚੁੱਕਾ ਹੈ ਇਸ ਦਾ ਅੰਦਾਜ਼ਾ ਇਸ ਤੋਂ ਲੱਗ ਜਾਂਦਾ ਹੈ ਕਿ ਅੰਮ੍ਰਿਤਸਰ ਦੀ ਰਣਜੀਤ ਐਵੀਨਿਊ ਦਾ ਇੱਕ ਪਰਿਵਾਰ ਆਪਣੀ ਹੀ ਬੇਟੀ ਨੂੰ ਸੰਗਲਾਂ ਨਾਲ ਬੰਨ ਕੇ ਰੱਖਣ ਨੂੰ ਮਜ਼ਬੂਰ ਹੈ।

ਵੇਖੋ ਵੀਡੀਓ।

ਦਰਅਸਲ ਉਹਨਾਂ ਦੀ ਲੜਕੀ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਗ੍ਰਿਫ਼ਤ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ, ਹੁਣ ਨਸ਼ਾ ਛੱਡਣਾ ਉਸ ਲਈ ਇੱਕ ਸੁਪਨਾ ਬਣ ਗਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨਸ਼ੇ ਦੇ ਜਾਲ ਬਹੁਤ ਬੁਰੀ ਤਰ੍ਹਾਂ ਫ਼ਸ ਚੁੱਕੀ ਹੈ ਕਿ ਜਦ ਵੀ ਉਹ ਉਸ ਦੇ ਸੰਗਲ ਖੋਲ੍ਹ ਦਿੰਦੇ ਹਨ ਤਾਂ ਉਹ ਘਰੋਂ ਭੱਜ ਜਾਂਦੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਦੇ ਨਸ਼ੇ ਦੀ ਪੂਰਤੀ ਲਈ ਅਸੀਂ ਆਪਣੇ ਘਰ ਦਾ ਸਮਾਨ ਵੀ ਵੇਚ ਚੁੱਕੇ ਹਾਂ।

ਪੀੜਤ ਲੜਕੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਚੰਡੀਗੜ੍ਹ ਪੜ੍ਹਦੀ ਸੀ ਤੇ ਉਥੇ ਦੋਸਤਾਂ ਦੀ ਗਲਤ ਸੰਗਤ ਵਿੱਚ ਪੈ ਗਈ, ਜਿਸ ਕਰ ਕੇ ਉਸ ਨੂੰ ਨਸ਼ੇ ਦੀ ਲੱਤ ਲੱਗ ਗਈ। ਪੀੜਤ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਜੇ ਸਰਕਾਰ ਉਸ ਦਾ ਵਧੀਆ ਢੰਗ ਨਾਲ ਇਲਾਜ਼ ਕਰਵਾਏਗੀ ਤਾਂ ਉਹ ਨਸ਼ੇ ਨੂੰ ਜ਼ਰੂਰ ਛੱਡ ਦੇਵੇਗੀ।

ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੋਈ ਵੀ ਮਾਪੇ ਆਪਣੇ ਬੱਚੇ ਨੂੰ ਸੰਗਲ ਨਾਲ ਨਹੀਂ ਬੰਨਣਾ ਚਾਹੁੰਦੇ, ਪਰ ਇਹ ਤਾਂ ਉਨ੍ਹਾਂ ਦੀ ਮਜ਼ਬੂਰੀ ਹੈ। ਕਿਉਂਕਿ ਉਨ੍ਹਾਂ ਦੀ ਲੜਕੀ ਰੋਜ਼ਾਨਾ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦਾ ਨਸ਼ਾ ਕਰਦਾ ਹੈ।

ਇਹ ਵੀ ਪੜ੍ਹੋ : ਪਰਮਿੰਦਰ ਸਿੰਘ ਢੀਂਡਸਾ ਨੇ ਹੜ੍ਹ ਪੀੜਤਾਂ ਲਈ ਮੰਗੀ ਮਦਦ

ਨਸ਼ਾ ਨਾ ਮਿਲਣ ਦੀ ਸੂਰਤ ਵਿੱਚ ਉਹ ਲੋਕਾਂ ਨਾਲ ਠੱਗੀ ਵੀ ਕਰਦੀ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਲੜਕੀ ਦੀ ਨਸ਼ਾ ਛੁਡਵਾਉਣ ਵਿੱਚ ਮਦਦ ਕੀਤੀ ਜਾਵੇ।

ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਸੇ ਨੂੰ ਵੀ ਜੰਜੀਰਾਂ ਵਿੱਚ ਬੰਨਣਾ ਗ਼ਲਤ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਪ੍ਰਸ਼ਾਸਨ ਲੜਕੀ ਦਾ ਇਲਾਜ ਜਰੂਰ ਕਰਵਾਏਗਾ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਮੁੰਡਿਆਂ ਤੋਂ ਬਾਅਦ ਪੰਜਾਬ ਵਿੱਚ ਕੁੜੀਆਂ ਵੀ ਕਿਸ ਕਦਰ ਨਸ਼ੇ ਦੀ ਗ੍ਰਿਫਤ ਵਿੱਚ ਫੱਸ ਚੁੱਕੀਆਂ ਨੇ ਅਤੇ ਪੰਜਾਬ ਵਿੱਚ ਨਸ਼ਾ ਕਿਸ ਹੱਦ ਤੱਕ ਆਪਣੇ ਪੈਰ ਪਸਾਰ ਚੁੱਕਾ ਹੈ ਇਸ ਦਾ ਅੰਦਾਜਾ ਇਸ ਤੋਂ ਲੱਗ ਜਾਦਾ ਹੈ ਕਿ ਅੰਮ੍ਰਿਤਸਰ ਦੀ ਰਣਜੀਤ ਐਂਵੀਨਿਊ ਦਾ ਇਕ ਪਰਿਵਾਰ ਆਪਣੀ ਹੀ ਬੇਟੀ ਨੂੰ ਸੰਗਲਾ ਨਾਲ ਬਨਣ ਨੂੰ ਮਜਬੂਰ ਹੈ।

Body:ਦਰਅਸਲ ਉਹਨਾਂ ਦੀ ਲੜਕੀ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਗ੍ਰਿਫਤ ਵਿੱਚ ਬੁਰੀ ਤਰ੍ਹਾਂ ਫਾਸ ਚੁੱਕੀ ਹੈ ਹੁਣ ਨਸ਼ਾ ਛੱਡਣਾ ਊਸ ਲਈ ਇਕ ਸੁਪਨਾ ਬਣ ਗਿਆ ਹੈ। ਜੰਜਰੀਆ ਵਿੱਚ ਬੰਨੀ ਨਸ਼ਾ ਪੀਡ਼ਤ ਲੜਕੀ ਇਸ ਕਦਰ ਨਸ਼ਾ ਲੈਂਦੀ ਹੈ ਕਿ ਜਦ ਵੀ ਘਰ ਵਾਲੇ ਊਸ ਦੀਆ ਜੰਜਰੀਆ ਖੋਲ ਦਿੰਦੇ ਹਨ ਤਾ ਉਹ ਘਰੋ ਭੱਜ ਕੇ ਆਪਣੀ ਨਸ਼ੇ ਦੀ ਹਵਸ ਪੂਰੀ ਕਰਦੀ ਹੈ । ਇਥੋਂ ਤੱਕ ਕਿ ਨਸ਼ੇ ਦੀ ਪੂਰਤੀ ਲਈ ਪੀਡ਼ਤ ਲੜਕੀ ਆਪਣੇ ਘਰ ਦਾ ਕੀਮਤੀ ਸਮਾਨ ਵੀ ਵੇਚ ਚੁੱਕੀ ਹੈ।

ਪੀਡ਼ਤ ਲੜਕੀ ਦਾ ਕਹਿਣਾ ਹੈ ਕਿ ਜਦ ਉਹ ਚੰਡੀਗੜ੍ਹ ਪੜਦੀ ਸੀ ਤਾਂ ਦੋਸਤਾਂ ਦੀ ਗ਼ਲਤ ਸੰਗਤ ਵਿੱਚ ਫੱਸ ਕੇ ਊਸ ਨੂੰ ਨਸ਼ੇ ਦੀ ਲੱਤ ਲੱਗ ਗਈ ਤੇ ਹੋਲੀ ਹੋਲੀ ਉਹ ਨਸ਼ੇ ਦੀ ਆਦੀ ਹੋ ਗਈ ਤੇ ਹੁਣ ਨਸ਼ਾ ਛੱਡਣ ਊਸ ਲਈ ਮੁਸ਼ਕਿਲ ਹੋ ਗਿਆ ਹੈ।

Bite.... ਪੀੜਤ ਲੜਕੀ

ਪੀਡ਼ਤ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੋਈ ਕਿਵੇ ਆਪਣੀ ਹੀ ਬੱਚੀ ਨੂੰ ਜੰਜੀਰਾਂ ਨਾਲ ਬਨ ਸਕਦਾ ਹੈ ਪਰ ਓਹ ਇਹ ਵੀ ਉਹ ਇਹ ਸਭ ਦਿਲ ਤੇ ਪੱਥਰ ਰੱਖ ਕੇ ਕਰ ਰਹੇ ਹਨ। ਕਿਉਂ ਕਿ ਉਹਨਾਂ ਦੀ ਲੜਕੀ ਰੋਜ਼ਾਨਾ 500 ਤੋਂ ਲੈ ਕੇ 1000 ਰੁਪਏ ਦਾ ਨਸ਼ਾ ਕਰ ਲੈਂਦੀ ਹੈ ਅਤੇ ਨਸ਼ਾ ਨਾ ਮਿਲਣ ਦੀ ਸੂਰਤ ਵਿੱਚ ਉਹ ਘਰ ਦਾ ਸਮਾਨ ਵੇਚ ਦਿੰਦੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ ਕਿ ਉਹ ਆਪਣੀ ਲੜਕੀ ਦਾ ਇਲਾਜ ਕਰਵਾ ਸਕਣ। ਪਰਿਵਾਰ ਨੇ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਲੜਕੀ ਦਾ ਇਲਾਜ ਕਰਵਾਇਆ ਜਾਵੇ।

Bite..... ਪੀਡ਼ਤ ਲੜਕੀ ਦੀ ਮਾਂ

Conclusion:ਉਧਰ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਕਿਸੇ ਨੂੰ ਜੰਜੀਰਾਂ ਵਿੱਚ ਬਨਣਾ ਗ਼ਲਤ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਗਣਾ ਹੈ । ਪ੍ਰਸ਼ਾਸਨ ਲੜਕੀ ਦਾ ਇਲਾਜ ਜਰੂਰ ਕਰਵਾਏਗਾ।

Bite ....ਹਿਮਾਂਸ਼ੂ ਅਗਰਵਾਲ ਏ ਡੀ ਸੀ
ETV Bharat Logo

Copyright © 2024 Ushodaya Enterprises Pvt. Ltd., All Rights Reserved.