ਅੰਮ੍ਰਿਤਸਰ: ਪੰਜਾਬ ਵਿੱਚ 2022 ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਉਸੇ ਤਰ੍ਹਾਂ ਹੀ ਹਰ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਵੱਖ-ਵੱਖ ਪਾਰਟੀਆਂ ਵਿੱਚ ਅਦਲਾ-ਬਦਲੀ ਦਾ ਦੌਰ ਵੀ ਲਗਾਤਾਰ ਜਾਰੀ ਹੈ।
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਕਬੀਰ ਸਿੰਘ ਮੰਜ਼ਿਲ ਦੇ ਪੋਸਟਰਾਂ 'ਤੇ ਕਾਲਖ ਮਲੀ ਗਈ ਸੀ। ਜਿਸ ਬਾਰੇ ਈ.ਟੀ.ਵੀ ਭਾਰਤ ਵੱਲੋਂ ਭਾਜਪਾ ਆਗੂ ਕੰਵਰਬੀਰ ਸਿੰਘ ਮੰਜ਼ਿਲ (BJP leader Kanwarbir Singh Manzil) ਨਾਲ ਖਾਸ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਇਹ ਕੰਮ ਕਿਸਾਨ ਜਥੇਬੰਦੀਆਂ (Farmers' organizations) ਦਾ ਨਹੀਂ ਸੀ।
ਇਹ ਕੰਮ ਕੁਝ ਸ਼ਰਾਰਤੀ ਅਨਸਰਾਂ ਦਾ ਕੰਮ ਸੀ। ਪਰ ਕਿਸਾਨ ਜਥੇਬੰਦੀਆਂ (Farmers' organizations) ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਦੀਆਂ। ਜਦੋਂ ਕਿ ਲੋਕ ਸਾਨੂੰ ਪਿਆਰ ਕਰਦੇ ਹਨ, ਪੋਸਟਰਾਂ 'ਤੇ ਕਾਲਖ ਮਲਣ ਨਾਲ ਕੁਝ ਨਹੀਂ ਹੁੰਦਾ। ਪਰ ਲੋਕਾਂ ਦੇ ਦਿਲਾਂ ਚੋਂ ਤੁਸੀਂ ਸਾਨੂੰ ਨਹੀ ਕੱਢ ਸਕਦੇ।
ਅਨਿਲ ਜੋਸ਼ੀ ਬਾਰੇ ਬੋਲੇ ਕੰਵਰਬੀਰ ਮੰਜ਼ਿਲ
ਇਸ ਤੋਂ ਇਲਾਵਾਂ ਅਨਿਲ ਜੋਸ਼ੀ 'ਤੇ ਬੋਲਦਿਆ ਉਨ੍ਹਾਂ ਕਿਹਾ ਕਿ ਜੋਸ਼ੀ ਦੇ ਖਿਆਲ ਗ਼ਲਤ ਸਨ, ਉਨ੍ਹਾਂ ਸਮਝਿਆ ਕਿ ਭਾਜਪਾ ਕਿਸਾਨਾਂ ਦੇ ਖ਼ਿਲਾਫ਼ ਹੈ। ਪਰ ਭਾਜਪਾ ਕਿਸਾਨਾਂ ਦੇ ਖ਼ਿਲਾਫ਼ ਨਹੀਂ ਸੀ, ਬਲਕਿ ਭਾਜਪਾ ਕਿਸਾਨਾਂ ਦੇ ਹੱਕ ਵਿੱਚ ਸੀ। ਪਰ ਅੱਜ ਉਹ ਲੋਕ ਜਿਹੜੇ ਭਾਜਪਾ ਨੂੰ ਛੱਡ ਚੁੱਕੇ ਹਨ, ਉਹ ਪਛਤਾ ਰਹੇ ਹਨ ਕਿ ਉਨ੍ਹਾਂ ਨੇ ਭਾਜਪਾ ਪਾਰਟੀ ਛੱਡ ਕੇ ਅਸੀਂ ਗਲਤੀ ਕੀਤੀ ਹੈ, ਭਾਜਪਾ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਵਾਸਤੇ ਕੰਮ ਕੀਤਾ ਅਤੇ ਕਰਦੀ ਰਹੇਗੀ।
ਸਿੱਧੂ ਮੂਸੇਵਾਲੇ ਬੋਲੇ ਕੰਵਰਬੀਰ ਮੰਜ਼ਿਲ
ਸਿੱਧੂ ਮੂਸੇਵਾਲੇ ਬਾਰੇ ਗੱਲਬਾਤ ਕਰਦੇ ਹੋਏ, ਕੰਵਰਪ੍ਰੀਤ ਸਿੰਘ ਮੰਜ਼ਿਲ ਨੇ ਕਿਹਾ ਕਿ ਜਿਹੜੇ ਸੈਲੀਬ੍ਰਿਟੀ ਸਟੇਜਾਂ 'ਤੇ ਹਥਿਆਰਾਂ ਦੀ ਪ੍ਰਮੋਸ਼ਨ ਕਰ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਹਨ। ਅਜਿਹੇ ਲੋਕਾਂ ਨੂੰ ਦੇਸ਼ ਦੀ ਸਾਈਕਲ ਦੌੜ ਵਿੱਚ ਸ਼ਾਮਿਲ ਕਰਨਾ ਬੇਵਕੂਫੀ ਹੈ। ਜਿਸਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ 2022 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।
ਬੀਜੇਪੀ ਦੀ ਸਰਕਾਰ ਆਉਣ 'ਤੇ ਕਰੇਗੀ ਵਿਕਾਸ ਕਾਰਜ, ਕੰਵਰਬੀਰ ਮੰਜ਼ਿਲ
ਜੇਕਰ ਲੋਕ 2022 ਦੀਆਂ ਚੋਣਾਂ ਵਿੱਚ ਸੂਬੇ ਦੀ ਕਮਾਨ ਬੀਜੇਪੀ ਦੇ ਹੱਥ ਦੇਣਗੇ ਤਾਂ ਅਸੀਂ ਵਾਅਦਾ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਰੇ ਲੰਬੇ ਮੁੱਦਿਆਂ ਨੂੰ ਜਨਤਾ ਦੇ ਹੱਕ ਵਿੱਚ ਪੂਰੇ ਕਰਾਂਗੇ ਅਤੇ ਲੋਕ ਵੇਖਣਗੇ ਕਿ ਕਿਵੇਂ ਬੀਜੇਪੀ ਦੀ ਸਰਕਾਰ ਵਿੱਚ ਵਿਕਾਸ ਦੇ ਕਾਰਜਾਂ ਦੀ ਹੋੜ ਲੱਗੀ ਹੈ।
ਇਹ ਵੀ ਪੜੋ:- ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, FIR ਦਰਜ