ਅੰਮ੍ਰਿਤਸਰ : ਕਿਸੇ ਵੀ ਸਮਾਜ ਅਤੇ ਦੇਸ਼ ਦੇ ਵਿਕਾਸ 'ਚ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਮਹਿਲਾਵਾਂ ਦੇ ਸਹਿਯੋਗ ਤੋਂ ਬਿਨਾਂ ਸਮਾਜ ਜਾਂ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਨਿਯੁਕਤ ਕਰਕੇ ਪਾਰਟੀ ਨੂੰ ਹੇਠਲੇ ਪੱਧਰ ਉੱਤੇ ਮਜਬੂਤ ਕੀਤਾ ਜਾ ਰਿਹਾ ਹੈ।
ਇਸੇ ਦੇ ਚੱਲਦੇ ਇਸਤਰੀ ਵਿੰਗ ਅਕਾਲੀ ਦਲ ਵੱਲੋਂ ਵੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਪਾਰਟੀ ਵਿੱਚ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਉੱਚ ਅਹੁਦੇ ਦਿੱਤੇ ਜਾ ਰਹੇ ਹਨ। ਇਸਦੇ ਚਲਦੇ ਅੱਜ ਅੰਮ੍ਰਿਤਸਰ 'ਚ ਬੀਬੀ ਰਣਜੀਤ ਕੌਰ ਨੂੰ ਸ਼ਹਿਰੀ ਪ੍ਰਧਾਨ ਲਗਾਇਆ ਗਿਆ।
ਬੀਬੀ ਜਾਗੀਰ ਕੌਰ ਵਲੋਂ ਸ਼ਹਿਰੀ ਪ੍ਰਧਾਨ ਬੀਬੀ ਰਣਜੀਤ ਕੌਰ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਨੇ ਪਾਰਟੀ ਦੀ ਮਜਬੂਤੀ ਲਈ ਅੱਗੇ ਆ ਕੇ ਕੰਮ ਕਰਨ ਦੀ ਗੱਲ ਆਖੀ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸੇ ਵੀ ਵਰਗ ਉੱਤੇ ਹੋ ਰਹੇ ਤਸ਼ੱਦਦ ਦਾ ਡਟ ਕੇ ਵਿਰੋਧ ਕੀਤਾ ਹੈ।
ਇਸ ਲਈ ਉਹ ਪਾਰਟੀ ਦੀਆਂ ਔਰਤਾਂ ਨੂੰ ਇਸੇ ਲਈ ਲਾਮਬੰਦ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਔਰਤ ਪਹਿਲਾਂ ਘਰਾਂ 'ਚੋਂ ਬਾਹਰ ਘੱਟ ਨਿਕਲਦੀਆਂ ਸਨ ਪਰ ਹੁਣ ਉਹ ਸਮਾਂ ਨਹੀਂ ਹੈ ਮਹਿਲਾਵਾਂ ਮਰਦਾਂ ਨਾਲ ਘੱਟ ਨਹੀਂ ਹਨ ਕਿਸੇ ਵੀ ਕੀਤੇ ਵਿੱਚ ਇਸ ਲਈ ਅਕਾਲੀ ਦਲ ਮਹਿਲਾਵਾਂ ਨੂੰ ਅੱਗੇ ਲਿਆ ਰਿਹਾ ਹੈ ਜਿਹੜੀਆਂ ਕਿ ਸਮਾਜ ਅਤੇ ਦੇਸ਼ ਲਈ ਕੁੱਝ ਕਰਨਾ ਚਾਹੁੰਦਿਆਂ ਹਨ।
ਇਹ ਵੀ ਪੜ੍ਹੋਂ : ਸਿੱਧੂ ਦਾ ਸੁਖਬੀਰ ਨੂੰ ਕਰਾਰਾ ਜਵਾਬ, ਟਵਿੱਟਰ ਤੇ ਟ੍ਰੇਂਡ