ਨਵੀਂ ਦਿੱਲੀ : ਦੇਸ਼ ਵਿੱਚ ਇਸ ਸਮੇਂ 52 ਕ੍ਰਿਕਟ ਸਟੇਡੀਅਮ ਹਨ। 2025 ਤੱਕ ਇੰਨ੍ਹਾਂ ਗਿਣਤੀ 53 ਹੋ ਜਾਵੇਗੀ। ਦੇਸ਼ ਦਾ ਇਹ 53ਵਾਂ ਸਟੇਡੀਅਮ ਭੋਲੇ ਬਾਬਾ ਦੀ ਨਗਰੀ ਵਾਰਾਣਸੀ ਵਿੱਚ ਬਣੇਗਾ। ਇਹ ਉੱਤਰ ਪ੍ਰਦੇਸ਼ ਦਾ ਤੀਸਰਾ ਖੇਡ ਸਟੇਡੀਅਮ ਹੋਵੇਗਾ। ਸਟੇਡੀਅਮ ਦੇ ਨਿਰਮਾਣ ਲਈ ਜ਼ਮੀਨ ਲੈ ਲਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਸਾਲ ਮਈ-ਜੂਨ ਮਹੀਨੇ ਦੇ ਅੰਤ ਤੱਕ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਬੀਸੀਆਈ ਦੇ ਸਕੱਤਰ ਜੈ ਸ਼ਾਹ ਅਤੇ ਰਾਵੀਵ ਸ਼ੁਕਲ ਨੇ ਸਟੇਡੀਅਮ ਬਣਾਉਣ ਦੀ ਤਿਆਰੀ ਲਈ ਪਿਛਲੇ ਦਿਨਾਂ ਵਿੱਚ ਵਾਰਾਨਸੀ ਦਾ ਦੌਰਾ ਵੀ ਕੀਤਾ ਸੀ।
ਕਿਸ ਪਿੰਡ ਵਿੱਚ ਬਣੇਗਾ ਸਟੇਡੀਅਮ : ਯੋਗੀ ਸਰਕਾਰ ਨੇ ਪਿੰਡ ਗੰਜਾਰੀ 'ਚ 31 ਏਕੜ ਜਮੀਨ ਲਈ ਹੈ।ਇਹ ਪਿੰਡ ਰਾਜਾਤਾਲਾਬ ਤਹਿਸੀਲ ਵਿੱਚ ਆਉਂਦਾ ਹੈ। ਲਗਭਗ 120 ਕਰੋੜ ਰੁਪਏ ਵਿੱਚ ਇਸ ਜ਼ਮੀਨ ਦੇ ਕਿਸਾਨਾਂ ਤੋਂ ਖਰੀਦਿਆ ਗਿਆ। ਸਰਕਾਰ ਜ਼ਮੀਨ ਨੂੰ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਯੂਪੀਸੀਏ) ਨੂੰ 30 ਸਾਲ ਲਈ ਲੀਜ ਉੱਪਰ ਦੇਵੇਗੀ। ਯੂਪੀਸੀਏ ਲੀਜ ਦੇ ਬਦਲੇ ਹਰ ਸਾਲ ਸਰਕਾਰ ਨੂੰ 10 ਲੱਖ ਰੁਪਏ ਦੇਵੇਗੀ। ਇਸੇ ਸਾਲ ਮਈ-ਜੂਨ ਵਿੱਚ ਪ੍ਰਧਾਨ ਨਰਿੰਦਰ ਮੋਦੀ ਇਸ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਦੀ ਨੀਂਹ ਰੱਖਣਗੇ। 2024 ਵਿੱਚ ਦੇਸ਼ ਵਿੱਚ ਲੋਕ ਸਭਾ ਚੋਣਾਂ ਹਨ। ਨਰਿੰਦਰ ਮੋਦੀ ਤੀਸਰੀ ਬਾਰ ਵਾਰਾਣਸੀ ਤੋਂ ਚੋਣ ਲੜਨਗੇ। ਮੋਦੀ 2014 ਅਤੇ 2019 ਵਿੱਚ ਵਾਰਾਨਸੀ ਤੋਂ ਜਿੱਤ ਕੇ ਸੰਸਦ ਪਹੁੰਚ ਹਨ। ਧਾਰਮਿਕ ਨਗਰੀ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਂਸਦ ਹਨ।
ਸਟੇਡੀਅਮ ਉੱਪਰ ਕਿੰਨਾ ਹੋਵੇਗਾ ਖ਼ਰਚ: ਇਹ ਕ੍ਰਿਕਟ ਸਟੇਡੀਅਮ ਅੰਤਰਰਾਸ਼ਟਰੀ ਸੁਵਿਧਾਵਾਂ ਨਾਲ ਭਰਪੂਰ ਹੋਵੇਗਾ। ਇਸ ਸਟੇਡੀਅਮ ਵਿੱਚ 30 ਹਜ਼ਾਰ ਦਰਸ਼ਕ ਇਕੱਠੇ ਬੈਠ ਕੇ ਮੈਚ ਦੇਖ ਸਕਣਗੇ। ਇਸ ਸਟੇਡੀਅਮ ਦੇ ਨਿਰਮਾਣ 'ਤੇ ਲਗਭਗ 300 ਕਰੋੜ ਰੁਪਏ ਦੀ ਲਾਗਤ ਆਵੇਗੀ। ਵਾਰਾਣਸੀ ਵਿੱਚ ਬਣਨ ਵਾਲੇ ਇਸ ਸਟੇਡੀਅਮ ਨਾਲ ਟੂਰਿਜ਼ਮ ਨੂੰ ਵਧਾਵਾ ਮਿਲੇਗਾ। ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ।ਵਾਰਾਣਸੀ ਭਾਰਤ ਦੀ ਅਧਿਆਤਮਿਕ ਰਾਜਧਾਨੀ ਹੈ। ਗੰਗਾ ਦੇ ਕਿਨਾਰੇ ਵਸਿਆ ਇਹ ਸ਼ਹਿਰ ਭਾਰਤੀਆਂ ਦੀ ਧਾਰਮਿਕ ਆਸਥਾ ਦਾ ਵੀ ਕੇਂਦਰ ਹੈ। ਕਾਸ਼ੀ ਵਿਸ਼ਵਨਾਥ ਮੰਦਿਰ ਇਸੇ ਸ਼ਹਿਰ ਵਿੱਚ ਹੈ।
ਕਦੋਂ ਤੱਕ ਬਣੇਗਾ ਨਵਾਂ ਸੇਟਡੀਅਮ: ਯੂਪੀਸੀਏ ਦੇ ਅਧਿਕਾਰੀਆਂ ਮੁਤਾਬਿਕ ਸਾਲ 2025 ਵਿੱਚ ਸਟੇਡੀਅਮ ਬਣਕੇ ਤਿਆਰ ਹੋਵੇਗਾ। ਇਸ ਨਵੇਂ ਸਟੇਡੀਅਮ ਨਾਲ ਵਾਰਾਣਸੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਮਿਲੇਗੀ । ਪੂਰਬੀ ਯੂ.ਪੀ. ਦੇ ਲੋਕ ਸਟੇਡੀਅਮ ਵਿੱਚ ਮੈਚਾਂ ਦਾ ਆਨੰਦ ਲੈ ਸਕਣਗੇ। ਹੁਣ ਤੱਕ ਲਖਨਊ ਅਤੇ ਕਾਨਪੁਰ ਵਿੱਚ ਹੀ ਕ੍ਰਿਕਟ ਸਟੇਡੀਅਮ ਹਨ। ਲਖਨਊ ਕ੍ਰਿਕਟ ਸਟੇਡੀਅਮ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਨਾਮ 'ਤੇ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: IND VS AUS ODI Series : ਆਸਟ੍ਰੇਲੀਆ ਖਿਲਾਫ ਦੋਵੇਂ ਮੈਚਾਂ 'ਚ ਭਾਰਤ ਦਾ ਟਾਪ ਆਰਡਰ ਫੇਲ੍ਹ, ਵਿਸ਼ਵ ਕੱਪ ਤੋਂ ਪਹਿਲਾਂ ਵਧਿਆ ਤਣਾਅ !