ਸਿਡਨੀ: ਉਮੇਸ਼ ਯਾਦਵ ਮੈਲਬਰਨ ਟੈਸਟ ਮੈਚ ਦੌਰਾਨ ਆਸਟ੍ਰੇਲੀਆ ਦੀ ਦੂਸਰੀ ਪਾਰੀ ’ਚ ਆਪਣਾ ਚੌਥਾ ਓਵਰ ਕਰਦਿਆਂ ਜਖ਼ਮੀ ਹੋ ਗਏ ਸਨ। ਸ਼ਾਰਦੁਲ ਠਾਕੁਰ ਵੀ ਉਨ੍ਹਾਂ ਦੀ ਥਾਂ ’ਤੇ ਅੰਤਿਮ ਗਿਆਰਾ ਖਿਡਾਰੀਆਂ ’ਚ ਸਥਾਨ ਪਾਉਣ ਦੇ ਦਾਅਵੇਦਾਰ ਸਨ, ਪਰ ਉਨ੍ਹਾਂ ਦੀ ਥਾਂ ਟੀ ਨਟਰਾਜਨ ਨੂੰ ਟੈਸਟ ਟੀਮ ’ਚ ਸ਼ਾਮਲ ਕਰ ਲਿਆ ਗਿਆ ਸੀ, ਪਰ ਦੌਰੇ ’ਤੇ ਗਈ ਚੋਣ ਕਮੇਟੀ ਨੇ ਦਿੱਲੀ ਦੇ 28 ਸਾਲਾਂ ਦੇ ਤੇਜ਼ ਗੇਂਦਬਾਜ ਸੈਣੀ ’ਤੇ ਆਪਣਾ ਭਰੋਸਾ ਦਿਖਾਇਆ ਹੈ।
ਹਰਿਆਣਾ ਦੇ ਕਰਨਾਲ ’ਚ ਜੰਮੇ ਇਸ ਤੇਜ ਗੇਂਦਬਾਜ ਨੂੰ ਪਿਛਲੇ ਸਾਲ ਅਗਸਤ ’ਚ ਅੰਤਰ-ਰਾਸ਼ਟਰੀ ਕ੍ਰਿਕਟ ’ਚ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ 7 ਇੱਕ ਦਿਨਾਂ ਅਤੇ 10 ਟੀ-20 ਅੰਤਰ-ਰਾਸ਼ਟਰੀ ਮੈਚ ਖੇਡੇ ਹਨ। ਉਹ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨਾਲ ਮਿਲਕੇ ਤੇਜ਼ ਗੇਂਦਬਾਜੀ ਦੀ ਕਮਾਨ ਸੰਭਾਲਣਗੇ। ਸੈਣੀ ਨੇ ਸਿਡਨੀ ’ਚ ਆਸਟ੍ਰੇਲੀਆ-ਏ ਖ਼ਿਲਾਫ਼ ਅਭਿਆਸ ਮੈਚ ਖੇਡਿਆ ਸੀ, ਇਸ ਮੈਚ ਦੌਰਾਨ ਉਨ੍ਹਾਂ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ।
-
Fast & furious! @navdeepsaini96 is all set for his Test debut at the @scg tomorrow. #TeamIndia 💪😎🙌 #AUSvIND pic.twitter.com/gHMn4oUOk3
— BCCI (@BCCI) January 6, 2021 " class="align-text-top noRightClick twitterSection" data="
">Fast & furious! @navdeepsaini96 is all set for his Test debut at the @scg tomorrow. #TeamIndia 💪😎🙌 #AUSvIND pic.twitter.com/gHMn4oUOk3
— BCCI (@BCCI) January 6, 2021Fast & furious! @navdeepsaini96 is all set for his Test debut at the @scg tomorrow. #TeamIndia 💪😎🙌 #AUSvIND pic.twitter.com/gHMn4oUOk3
— BCCI (@BCCI) January 6, 2021
ਸਿਰਾਜ ਨੇ ਮੈਲਬਰਨ ’ਚ ਖੇਡੇ ਗਏ ਦੂਸਰੇ ਟੈਸਟ ਮੈਚ ’ਚ ਸ਼ੁਭਮਨ ਗਿੱਲ ਨਾਲ ਟੈਸਟ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਗਿੱਲ ਸਿਡਨੀ ’ਚ ਰੋਹਿਤ ਸ਼ਰਮਾਂ ਨਾਲ ਪਾਰੀ ਦਾ ਆਗਾਜ਼ ਕਰਨਗੇ, ਜਿਨ੍ਹਾਂ ਨੂੰ ਖ਼ਰਾਬ ਫਾਰਮ ’ਚ ਚੱਲ ਰਹੇ ਮੰਯਕ ਅਗ੍ਰਵਾਲ ਦੀ ਥਾਂ ਅੰਤਿਮ ਗਿਆਰਾ ਖਿਡਾਰੀਆਂ ’ਚ ਜਗ੍ਹਾ ਦਿੱਤੀ ਗਈ ਹੈ।
-
NEWS - #TeamIndia announce Playing XI for the 3rd Test against Australia at the SCG.
— BCCI (@BCCI) January 6, 2021 " class="align-text-top noRightClick twitterSection" data="
Navdeep Saini is all set to make his debut.#AUSvIND pic.twitter.com/lCZNGda8UD
">NEWS - #TeamIndia announce Playing XI for the 3rd Test against Australia at the SCG.
— BCCI (@BCCI) January 6, 2021
Navdeep Saini is all set to make his debut.#AUSvIND pic.twitter.com/lCZNGda8UDNEWS - #TeamIndia announce Playing XI for the 3rd Test against Australia at the SCG.
— BCCI (@BCCI) January 6, 2021
Navdeep Saini is all set to make his debut.#AUSvIND pic.twitter.com/lCZNGda8UD
ਸਿਡਨੀ ਟੈਸਟ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ: ਰੋਹਿਤ ਸ਼ਰਮਾਂ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਨੇ (ਕਪਤਾਨ), ਹਨੁਮਾ ਬਿਹਾਰੀ, ਤ੍ਰਿਸ਼ਭ ਪੰਤ (ਵਿਕੇਟ ਕੀਪਰ), ਰਵਿੰਦਰ ਜਡੇਜਾ, ਰਵਿਚੰਦ੍ਰਨ ਅਸ਼ਵਿਨ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ