ਨਵੀਂ ਦਿੱਲੀ: ਭਾਰਤ ਤੇ ਸ਼੍ਰੀਲੰਕਾ ਵਿਚਕਾਰ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ 'ਚ ਤੀਜੇ ਤੇ ਆਖਰੀ ਟੀ-20 ਮੈਚ ਦਾ ਆਗਾਜ਼ ਹੋ ਗਿਆ। ਇਸ ਮੌਕੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਸ੍ਰੀਲੰਕਾ ਦੇ ਕਪਤਾਨ ਲਸਿਥ ਮਲਿੰਗਾ ਨੇ ਟੌਸ ਕੀਤਾ। ਟੌਸ ਜਿੱਤ ਕੇ ਮਲਿੰਗ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਦੱਸਣਯੋਗ ਹੈ ਕਿ ਭਾਰਤੀ ਟੀਮ ਵਿੱਚ ਰਿਸ਼ਭ ਪੰਤ ਦੀ ਜਗ੍ਹਾ ਹੁਣ ਸੰਜੂ ਸੈਮਸਨ ਨੂੰ ਅੱਜ ਮੌਕਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮਨੀਸ਼ ਪਾਂਡੇ ਵੀ ਟੀਮ ਵਿੱਚ ਵਾਪਸੀ ਕਰਨਗੇ।
ਹੋਰ ਪੜ੍ਹੋ: ਮਲੇਸ਼ੀਆ ਮਾਸਟਰਜ਼: ਮਾਰਿਨ ਦੇ ਸਾਹਮਣੇ ਨਹੀਂ ਟਿਕ ਸਕੀ ਸਾਇਨਾ
ਇਸ ਮੈਚ ਨੂੰ ਜਿੱਤ ਕੇ ਮੇਜ਼ਬਾਨ ਟੀਮ ਸਾਲ ਦੀ ਪਹਿਲੀ ਸੀਰੀਜ਼ ਆਪਣੇ ਨਾਂਅ ਕਰਨ ਦੀ ਕੋਸ਼ਿਸ਼ ਕਰੇਗੀ, ਜਦਕਿ ਸ੍ਰੀਲੰਕਾ ਬਰਾਬਰੀ ਦੀ ਇੱਛਾ ਲੈ ਕੇ ਮੈਦਾਨ 'ਚ ਉਤਰੇਗੀ। ਭਾਰਤ ਦੇ ਲਈ ਦੂਜੇ ਮੈਚ ਵਿੱਚ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ, ਉੱਥੇ ਹੀ ਸ੍ਰੀਲੰਕਾ ਲਈ ਹਰ ਵਿਭਾਗ ਵਿੱਚ ਕਾਫ਼ੀ ਪ੍ਰੇਸ਼ਾਨੀ ਹੋਈ।
ਟੀਮਾਂ:
ਭਾਰਤ: ਵਿਰਾਟ ਕੋਹਲੀ (ਕਪਤਾਨ), ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਹਿਲ, ਸਿਖਰ ਧਵਨ, ਸ਼ਿਵਮ ਦੁਬੇ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਨੀਸ਼ ਪਾਂਡੇ, ਰਿਸ਼ਭ ਪੰਤ, ਲੋਕੇਸ਼ ਰਾਹੁਲ, ਨਵਦੀਪ ਸੈਨੀ, ਸੰਜੂ ਸੈਮਸਨ, ਸ਼ਾਰਦੂਲ ਠਾਕੁਰ, ਵਾਸ਼ਿੰਗਟਨ ਸੁੰਦਰ।
ਸ੍ਰੀਲੰਕਾ: ਲਸਿਥ ਮਲਿੰਗਾ (ਕਪਤਾਨ), ਧਨੰਜੈ ਡੀਸਿਲਵਾ, ਵਨੀਨੂ ਹਸਰੰਗਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਓਸ਼ਾਦਾ ਫਰਨਾਂਡੋ, ਅਵੀਸ਼ਕਾ ਫਰਨਾਂਡੋ, ਦਾਨੁਸ਼ਕਾ ਗੁਣਤੀਲਾਕਾ, ਲਾਰੀਰੂ ਕੁਮਾਰਾ, ਐਂਜਲੋ ਮੈਥਿਊਜ਼, ਕੁਸਲ ਮੈਂਡੇਸ, ਕੁਸਲ ਪਰੇਰਾ, ਭਾਨੂਕਾ ਰਾਜਨਪੱਕਾ ਦਾਸੁਨ ਸਨਕਾ ਅਤੇ ਇਸਰੂ ਉਦਾਨਾ ਸ਼ਾਮਿਲ ਹਨ ।