ਨਵੀਂ ਦਿੱਲੀ: ਹਾਲੀਵੁੱਡ ਦੀ ਸੁਪਰ ਸਟਾਰ ਬਿਓਂਸੇ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੇ ਨਾਲ ਮਿਲ ਕੇ 6 ਮਿਲੀਅਨ ਡਾਲਰ ਇੱਕਠੇ ਕੀਤੇ ਹਨ ਤਾਂ ਜੋ ਮੈਂਟਲ ਹੈਲਥ ਸਰਵਿਸ ਦੀ ਸਹਾਇਤਾ ਕੀਤੀ ਜਾ ਸਕੇ। ਦਰਅਸਲ ਕੋਰੋਨਾ ਵਰਗੀ ਮਹਾਂਮਾਰੀ ਨੇ ਦੁਨੀਆਂ ਵਿੱਚ ਹਾਹਾਕਾਰ ਮਚਾਈ ਹੋਈ ਹੈ ਤੇ ਕਈ ਲੋਕਾਂ ਨੂੰ ਇਸ ਦੀ ਮਾਰ ਝਲਣੀ ਪੈ ਰਹੀ ਹੈ।
ਦੱਸ ਦਈਏ, ਸਭ ਤੋਂ ਪਹਿਲੀ ਸ਼ੁਰੂਆਤ ਬਿਓਂਸੇ ਵੱਲੋਂ ਕੀਤੀ ਗਈ, ਜੋ ਕਿ ਕਈ ਹੋਰ ਸੰਸਥਾਵਾਂ ਦੀ ਮਦਦ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਜ਼ਰੂਰਤਮੰਦਾਂ ਨੂੰ ਖਾਣਾ-ਪਾਣੀ, ਸਹੂਲਤ ਦਾ ਸਾਰਾ ਸਮਾਨ ਆਦਿ ਪ੍ਰਦਾਨ ਕਰਵਾਉਂਦੀ ਹੈ।
ਮੀਡੀਆ ਨਾਲ ਗੱਲ ਕਰਦਿਆਂ ਬਿਓਂਸੇ ਨੇ ਕਿਹਾ, "ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਮਾਨਸਿਕਤਾਂ ਤੇ ਸ਼ਰੀਰਿਕ ਬੋਝ ਨੂੰ ਪਹਿਚਾਣਿਆ ਹੈ।" ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਸਾਡੇ ਮੁੱਖ ਸ਼ਹਿਰ ਜਿਵੇਂ ਅਫ਼ਰੀਕਾ, ਅਮਰੀਕਾ ਵਿੱਚ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੈ ਜਿਸ ਕਰਕੇ ਇਸ ਸਕੰਟ ਦੇ ਸਮੇਂ ਵਿੱਚ ਉਨ੍ਹਾਂ ਨੂੰ ਮਾਨਸਿਕਾ ਸਿਹਤ ਸਹਾਇਤਾ ਤੇ ਵਿਅਕਤੀਗਤ ਭਲਾਈ ਦੇਖਭਾਲ ਦੀ ਜ਼ਰੂਰਤ ਹੋਵੇਗੀ, ਜਿਨ੍ਹਾਂ ਵਿੱਚ ਟੈਸਟਿੰਗ ਤੇ ਡਾਕਟਰੀ ਸੇਵਾਵਾਂ, ਭੋਜਨ ਸਪਲਾਈ ਆਦਿ ਸ਼ਾਮਲ ਹੋਣਗੇ।"