ਮੁੰਬਈ: ਬਾਲੀਵੁੱਡ ਅਦਾਕਾਰ ਜੌਨ ਅਬਰਾਹਮ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਖ਼ੀਆਂ 'ਚ ਰਹੇ ਹਨ। ਹਾਲ ਹੀ ਵਿੱਚ ਜੌਨ ਦੀ ਫ਼ਿਲਮ 'ਬਾਟਲਾ ਹਾਊਸ' ਰਿਲੀਜ਼ ਹੋਈ ਹੈ ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਜੌਨ ਨੇ ਆਪਣੀ ਅਗਲੀ ਫ਼ਿਲਮ 'ਪਾਗਲਪੰਤੀ' ਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਸੰਜੇ ਗੁਪਤਾ ਨਾਲ ਆਪਣੀ ਅਗਲੀ ਫ਼ਿਲਮ 'ਮੁੰਬਈ ਸਾਗਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਨਾਲ ਹੀ ਖ਼ਬਰਾਂ ਆ ਰਹੀਆਂ ਹਨ ਕਿ ਸੁਪਰਸਟਾਰ ਜੌਨ ਅਬਰਾਹਮ ਹੁਣ ਇੱਕ ਹਾਲੀਵੁੱਡ ਫ਼ਿਲਮ 'ਦਿ ਟ੍ਰਾਂਸਪੋਰਟਰ' ਦੇ ਰੀਮੇਕ ਵਿੱਚ ਨਜ਼ਰ ਆਉਣਗੇ ਜਿਸ ਵਿੱਚ ਜੇਸਨ ਸਟੈਥਮ ਨੇ ਮੁੱਖ ਕਿਰਦਾਰ ਨਿਭਾਇਆ ਸੀ। ਇਸ ਖ਼ਬਰ ਦੀ ਪੁਸ਼ਟੀ ਖ਼ੁਦ ਜੌਨ ਨੇ ਕੀਤੀ ਹੈ।
ਹੋਰ ਪੜ੍ਹੋ : ਜੌਨ ਅਬਰਾਹਮ ਦੇ ਨਾਲ 'ਪਾਗਲਪੰਤੀ' ਕਰਨ ਨੂੰ ਤਿਆਰ ਉਰਵਸ਼ੀ ਰੌਤੇਲਾ, ਸ਼ੇਅਰ ਕੀਤੀ ਤਸਵੀਰ
ਜਦੋਂ ਜੌਨ ਅਬਰਾਹਮ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਂ ਇਸ ਫ਼ਿਲਮ ਨੂੰ ਲੈ ਕੇ ਗੱਲ ਹੋ ਰਹੀ ਹੈ, ਮੈਂ ਇਹ ਨਹੀਂ ਕਹਾਂਗਾ ਕਿ ਕੁਝ ਨਹੀਂ ਹੋਣ ਵਾਲਾ ਹੈ, ਪਰ ਮੈਂ ਇਸ ਬਾਰੇ ਜ਼ਿਆਦਾ ਨਹੀਂ ਦੱਸ ਸਕਦਾ।
ਇਹ ਗੱਲ ਪੱਕੀ ਹੈ ਕਿ ਜੌਨ ਇੱਕ ਵੱਡਾ ਧਮਾਕਾ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਜੌਨ ਅਬਰਾਹਮ ਫ਼ਿਲਮ 'ਪਾਗਲਪੰਤੀ' ਵਿੱਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 'ਚ ਕਈ ਹੋਰ ਸਿਤਾਰੇ ਵੀ ਨਜ਼ਰ ਆਉਣਗੇ। ਫ਼ਿਲਮ 'ਪਾਗਲਪੰਤੀ' ਬਾਰੇ ਗੱਲ ਕਰਦਿਆਂ ਜੌਨ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਕੰਮ ਕਰਨਾ ਬਹੁਤ ਮਜ਼ੇਦਾਰ ਸੀ ਤੇ ਮੈਨੂੰ ਅਰਸ਼ਦ ਵਾਰਸੀ ਨਾਲ ਲੰਮੇ ਸਮੇਂ ਬਾਅਦ ਕੰਮ ਕਰਨ ਵਿੱਚ ਮਜ਼ਾ ਆਇਆ ਹੈ। ਅਨੀਸ ਬਾਜ਼ਮੀ ਨਾਲ ਮੇਰੀ ਪਿਛਲੀ ਫ਼ਿਲਮ 'ਵੈਲਕਮ ਬੈਕ' ਸੀ ਤੇ ਹੁਣ ਅਸੀਂ ਇੱਕ ਵਾਰ ਫਿਰ ਇਕੱਠੇ ਕੰਮ ਕਰ ਰਹੇ ਹਾਂ।