ਹੈਦਰਾਬਾਦ: ਵਟਸਐਪ ਨੇ ਆਪਣੇ ਬੀਟਾ ਯੂਜ਼ਰਸ ਲਈ AI ਸਟਿੱਕਰ ਲਾਂਚ ਕੀਤੇ ਹਨ। ਕੰਪਨੀ ਫਿਲਹਾਲ ਸਾਰੇ ਯੂਜ਼ਰਸ ਲਈ ਇਸ ਫੀਚਰ ਦਾ ਟ੍ਰਾਇਲ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਫੀਚਰ ਸਾਰਿਆਂ ਲਈ ਰੋਲਆਊਟ ਹੋਵੇਗਾ। ਫਿਲਹਾਲ ਇਸ ਫੀਚਰ ਦਾ ਇਸਤੇਮਾਲ ਸਿਰਫ਼ ਬੀਟਾ ਯੂਜ਼ਰਸ ਹੀ ਕਰ ਸਕਦੇ ਹਨ।
-
📝 WhatsApp beta for Android 2.23.17.14: what's new?
— WABetaInfo (@WABetaInfo) August 14, 2023 " class="align-text-top noRightClick twitterSection" data="
WhatsApp is rolling out a feature to create and share AI stickers, and it is available to a very limited group of beta testers!https://t.co/spn8xvezZk pic.twitter.com/6iDf9cOdPf
">📝 WhatsApp beta for Android 2.23.17.14: what's new?
— WABetaInfo (@WABetaInfo) August 14, 2023
WhatsApp is rolling out a feature to create and share AI stickers, and it is available to a very limited group of beta testers!https://t.co/spn8xvezZk pic.twitter.com/6iDf9cOdPf📝 WhatsApp beta for Android 2.23.17.14: what's new?
— WABetaInfo (@WABetaInfo) August 14, 2023
WhatsApp is rolling out a feature to create and share AI stickers, and it is available to a very limited group of beta testers!https://t.co/spn8xvezZk pic.twitter.com/6iDf9cOdPf
ਆਪਣੀ ਪਸੰਦ ਅਨੁਸਾਰ ਬਣਾ ਸਕੋਗੇ ਸਟਿੱਕਰ: Wabetainfo ਦਾ ਕਹਿਣਾ ਹੈ ਕਿ ਇਹ ਸੁਵਿਧਾ ਇਨ-ਐਪ ਸਟਿੱਕਰ ਪੈਨਲ 'ਤੇ ਉਪਲਬਧ ਹੈ। ਤੁਸੀਂ ਆਪਣੀ ਪਸੰਦ ਅਨੁਸਾਰ ਸਟਿੱਕਰ ਪਾ ਸਕਦੇ ਹੋ। ਵਟਸਐਪ ਤੁਹਾਡੀ ਪਸੰਦ ਦਾ ਸਟਿੱਕਰ ਜਨਰੇਟ ਕਰੇਗਾ। ਇਸ ਸਟਿੱਕਰ ਨੂੰ ਤੁਸੀਂ ਪੋਸਟ ਕਰਕੇ ਚੈਟ 'ਚ ਸ਼ੇਅਰ ਕਰ ਸਕਦੇ ਹੋ।
ਗਲਤ ਸਟਿੱਕਰ ਦੀ ਕਰ ਸਕੋਗੇ ਰਿਪੋਰਟ: ਜੇਕਰ ਯੂਜ਼ਰਸ ਨੂੰ ਸਟਿੱਕਰ ਸਹੀ ਨਹੀਂ ਲੱਗ ਰਿਹਾ, ਤਾਂ ਤੁਸੀਂ ਉਸ ਸਟਿੱਕਰ ਦੀ ਰਿਪੋਰਟ ਕਰ ਸਕਦੇ ਹੋ। AI ਜਨਰੇਟਡ ਸਟੀਕਰਸ ਦੀ ਸ਼ੁਰੂਆਤ ਨਾਲ ਇਸ ਗੱਲ ਦੀ ਚਿੰਤਾ ਵਧ ਗਈ ਹੈ ਕਿ AI ਕਿਸ ਤਰ੍ਹਾਂ ਦਾ ਕੰਟੇਟ ਜਨਰੇਟ ਕਰੇਗਾ। ਯੂਜ਼ਰਸ ਕੋਲ ਗਲਤ ਸਟਿੱਕਰ ਦੀ ਰਿਪੋਰਟ ਕਰਨ ਦਾ ਆਪਸ਼ਨ ਹੋਵੇਗਾ। ਪਰ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ AI ਜਨਰੇਟਡ ਸਟੀਕਰ ਲਈ ਪ੍ਰਾਈਵੇਸੀ ਦੇ ਕੀ ਉਪਾਅ ਕੀਤੇ ਜਾਣਗੇ।
ਵਟਸਐਪ ਨੇ ਸਕ੍ਰੀਨ ਲਾਕ ਫੀਚਰ ਵੀ ਕੀਤਾ ਪੇਸ਼: ਵਟਸਐਪ ਨੇ ਵੈੱਬ ਯੂਜ਼ਰਸ ਨੂੰ ਧਿਆਨ ਵਿੱਚ ਰੱਖ ਕੇ ਸਕ੍ਰੀਨ ਲਾਕ ਫੀਚਰ ਵੀ ਪੇਸ਼ ਕੀਤਾ ਹੈ। ਇਹ ਫੀਚਰ ਕੰਪਨੀ ਨੇ ਵਟਸਐਪ ਦੇ ਵੈੱਬ ਯੂਜ਼ਰਸ ਲਈ ਪੇਸ਼ ਕੀਤਾ ਹੈ। ਵਟਸਐਪ ਦਾ ਇਹ ਫੀਚਰ ਸਕ੍ਰੀਨ ਨੂੰ ਲਾਕ ਕਰਨ ਨਾਲ ਜੁੜਿਆ ਹੋਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣਾ ਅਕਾਊਟ ਡੈਸਕਟਾਪ 'ਤੇ ਵੀ ਪਾਸਵਰਡ ਰਾਹੀ ਲਾਕ ਕਰ ਸਕਦੇ ਹਨ। ਵਰਤਮਾਨ 'ਚ ਵਟਸਐਪ ਯੂਜ਼ਰਸ ਨੂੰ ਡੈਸਕਟਾਪ ਲੌਗਿਨ ਕਰਨ ਲਈ QR ਕੋਡ ਸਕੈਨ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਕੋਈ ਵੀ ਯੂਜ਼ਰ ਦੀ ਵਟਸਐਪ ਚੈਟ ਪੜ੍ਹ ਸਕਦਾ ਹੈ। ਪਰ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਚੈਟ ਨੂੰ ਹਾਈਡ ਕਰਨ ਲਈ ਇੱਕ ਪਾਸਵਰਡ ਦਾ ਇਸਤੇਮਾਲ ਕਰ ਸਕਣਗੇ। ਇਸ ਫੀਚਰ ਨੂੰ ਵਟਸਐਪ ਸੈਟਿੰਗ ਦੇ ਪ੍ਰਾਈਵੇਸੀ ਆਪਸ਼ਨ 'ਚ ਪਾਇਆ ਜਾ ਸਕਦਾ ਹੈ।