ਹੈਦਰਾਬਾਦ: ਬਰੂਜ਼ ਫਰੈਡਰਿਕ ਸਕਿਨਰ ਇੱਕ ਅਮਰੀਕੀ ਮਨੋਵਿਗਿਆਨੀ, ਵਿਵਹਾਰਵਾਦੀ, ਲੇਖਕ, ਖੋਜਕਾਰ ਅਤੇ ਸਮਾਜਿਕ ਦਾਰਸ਼ਨਿਕ ਸੀ। ਉਹ 20 ਮਾਰਚ 1904 ਨੂੰ ਪੈਨਸਿਲਵੇਨੀਆ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਪੈਦਾ ਹੋਇਆ ਸੀ। 18 ਅਗਸਤ 1990 ਨੂੰ ਲੂਕਿਮੀਆ ਨਾਲ ਉਸ ਦੀ ਮੌਤ ਹੋ ਗਈ। ਉਸਦੇ ਪਿਤਾ ਇੱਕ ਵਕੀਲ ਸਨ ਅਤੇ ਉਸਦੀ ਮਾਂ ਇੱਕ ਮਜ਼ਬੂਤ ਅਤੇ ਸੂਝਵਾਨ ਘਰੇਲੂ ਔਰਤ ਸੀ।
ਬਰੂਜ਼ ਨੇ ਨਿਊਯਾਰਕ ਦੇ ਉਪਸਟੇਟ ਦੇ ਹੈਮਿਲਟਨ ਕਾਲਜ ਤੋਂ ਅੰਗਰੇਜ਼ੀ ਵਿੱਚ ਬੀ.ਏ. ਕੀਤੀ। ਉਹ ਲੇਖਕ ਬਣਨਾ ਚਾਹੁੰਦਾ ਸੀ। ਉਸਨੇ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਉਨ੍ਹਾਂ ਨੂੰ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਭੇਜਣਾ ਸ਼ੁਰੂ ਕੀਤਾ। ਜਦੋਂ ਉਹ ਗ੍ਰੈਜੂਏਟ ਹੋਇਆ ਉਸਨੇ ਧਿਆਨ ਕੇਂਦਰਿਤ ਕਰਨ ਲਈ ਮਾਪਿਆਂ ਦੇ ਕਮਰੇ ਵਿੱਚ ਇੱਕ ਪੜ੍ਹਾਈ ਵਾਲਾ ਕਮਰਾ ਬਣਾਇਆ ਪਰ ਕੋਸ਼ਿਸ਼ ਅਸਫਲ ਰਹੀ।
ਉਸਨੇ ਆਪਣੇ ਆਪ ਨੂੰ ਕਿਸਮਤ ਦੇ ਹਵਾਲੇ ਕਰ ਦਿੱਤਾ ਅਤੇ ਲੇਬਰ ਦੀਆਂ ਸਮੱਸਿਆਵਾਂ ਬਾਰੇ ਅਖ਼ਬਾਰਾਂ ਵਿੱਚ ਲਿਖਣਾ ਸ਼ੁਰੂ ਕੀਤਾ। ਕੁਝ ਸਮੇਂ ਲਈ ਯਾਤਰਾ ਕਰਨ ਤੋਂ ਬਾਅਦ ਉਸਨੇ ਵਾਪਸ ਸਕੂਲ ਜਾਣ ਦਾ ਫ਼ੈਸਲਾ ਕੀਤਾ ਤੇ ਇਸ ਵਾਰ ਉਸਨੇ ਹਾਵਰਡ ਵਿੱਚ ਦਾਖ਼ਲਾ ਲਿਆ। ਉਸਨੇ 1930 ਵਿੱਚ ਮਨੋਵਿਗਿਆਨ 'ਚ ਮਾਸਟਰ ਤੇ 1931 ਵਿੱਚ ਡਾਕਟਰੇਟ ਦੀ ਕੀਤੀ ਅਤੇ 1936 ਤੱਕ ਖੋਜ ਲਈ ਉੱਥੇ ਰਹੇ।
1945 ਵਿੱਚ ਉਹ ਇੰਡੀਆਨਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿਭਾਗ ਦੇ ਚੇਅਰਮੈਨ ਬਣੇ। 1948 ਵਿੱਚ ਉਸਨੂੰ ਹਾਰਵਰਡ ਆਉਣ ਦਾ ਸੱਦਾ ਦਿੱਤਾ ਗਿਆ, ਜਿੱਥੇ ਉਸਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ। ਉਹ ਬਹੁਤ ਸਰਗਰਮ ਵਿਅਕਤੀ ਸੀ। ਉਸਨੇ ਸੈਂਕੜੇ ਡਾਕਟਰੇਟ ਉਮੀਦਵਾਰਾਂ ਦੇ ਨਾਲ ਖੋਜ ਕੀਤੀ ਅਤੇ ਕਈ ਕਿਤਾਬਾਂ ਲਿਖੀਆਂ। ਉਹ ਗਲਪ ਅਤੇ ਕਵਿਤਾ ਦੇ ਲੇਖਕ ਵਜੋਂ ਸਫ਼ਲ ਨਹੀਂ ਹੋ ਸਕਿਆ, ਪਰ ਉਹ ਇੱਕ ਉੱਤਮ ਮਨੋਵਿਗਿਆਨ ਲੇਖਕ ਬਣ ਗਿਆ। ਉਸਦੀ ਕਿਤਾਬ ਵਾਲਡਨ ਕਾਫ਼ੀ ਮਸ਼ਹੂਰ ਹੋਈ। ਇਹ ਕਿਤਾਬ ਵਿਵਹਾਰਵਾਦੀ ਸਿਧਾਂਤਾਂ `ਤੇ ਅਧਾਰਿਤ ਹੈ।
ਪ੍ਰਯੋਗਸ਼ਾਲਾ ਵਿੱਚ ਸਕਿਨਰ ਨੇ ਓਪਰੇਂਡ ਕੰਡੀਸ਼ਨਿੰਗ ਤੇ ਲਾਅ ਆਫ਼ ਇਨਫ਼ੈਕਟ ਦੀ ਧਾਰਨਾਵਾਂ ਨੂੰ ਸੁਧਾਰਿਆ। ਉਸ ਦੇ ਯੋਗਦਾਨਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਹੈ ਕਿ ਐਕਸਪਲੋਰੇਸ਼ਨ ਆਫ਼ ਇੰਟਰਮਿਟੇਟ ਸ਼ੈਡੀਊਲਜ਼ ਆਫ਼ ਰਿਫ਼ੋਰਸਮੈਂਟ, ਸ਼ਾਪਿੰਗ ਆਫ਼ ਨੋਵਿਲ ਵਤੀਰੇ ਦੀ ਸ਼ਕਲ, ਪ੍ਰਣਾਲੀ ਦੇ ਰੁਕਵੇਂ ਰੇਟਾਂ ਦੀ ਯੋਜਨਾਬੱਧ ਪੜਚੋਲ, ਸਫਲਤਾਪੂਰਵਕ ਅਨੁਮਾਨ ਦੁਆਰਾ ਨੋਵਿਲ ਵਿਹੇਵੀਅਰ ਥਰੂ ਸਕਸੈਸਿਵ ਆਪਕ੍ਰਿਸਮੇਸ਼ਨ, ਦਾ ਚੇਨਿੰਗ ਆਫ਼ ਕਾਮਪਲੈਕਸ ਵਿਹੇਵਿਰਲ ਸੀਕ੍ਰੇਂਸੇਸ ਵਾਇਆ ਸੈਕੰਡਰੀ ਰੀਇੰਨਫੋਰਸਸ ਤੇ ਸੁਪਰਟੀਸਿਯਸ ਵਿਹੇਵੀਅਰ।
ਸਕਿਨਰ, ਜੌਨ. ਬੀ. ਵਾਟਸਨ ਦੇ ਮਨੋਵਿਗਿਆਨ ਦੇ ਫ਼ਲਸਫ਼ਾ, ਜਿਸ ਨੂੰ ਵਿਵਹਾਰਵਾਦ ਵੀ ਕਿਹਾ ਜਾਂਦਾ ਹੈ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਇਸ ਫ਼ਲਸਫ਼ੇ ਨੇ ਨਾ ਸਿਰਫ਼ ਫ੍ਰਾਇਡ ਅਤੇ ਜੰਗ ਦੀਆਂ ਮਨੋਵਿਗਿਆਨਕ ਸਿਧਾਂਤਾਂ ਅਤੇ ਅੰਤਰ-ਪ੍ਰਣਾਲੀ ਦੇ ਢੰਗ ਨੂੰ ਰੱਦ ਕੀਤਾ ਬਲਕਿ ਅੰਦਰੂਨੀ ਸੰਵੇਦਨਾਵਾਂ ਜਿਵੇਂ ਧਾਰਨਾ, ਇੱਛਾ, ਯਾਦਾਂ ਅਤੇ ਯੋਜਨਾਵਾਂ ਦੇ ਅਧਾਰ ਉੱਤੇ ਮਾਨਸਿਕ ਵਿਸ਼ਲੇਸ਼ਣ ਨੂੰ ਵੀ ਰੱਦ ਕਰ ਦਿੱਤਾ।
ਬੀ. ਐੱਫ. ਸਕਿਨਰ 20ਵੀਂ ਸਦੀ ਦਾ ਇੱਕ ਮਹਾਨ ਵਿਗਿਆਨੀ ਸੀ। ਉਸਨੇ 21 ਕਿਤਾਬਾਂ ਅਤੇ 180 ਲੇਖ ਲਿਖੇ। ਉਸ ਦੀਆਂ ਕੁਝ ਮੁੱਖ ਕਿਤਾਬਾਂ ਹਨ -
ਵਾਲਡਨ 2, ਬਿਯਾਂਡ ਫਰੀਡਮ ਐਂਡ ਡਿਗਨਿਟੀ, ਅਬਾਊਟ ਵਿਹੇਵਰੀਜ਼ਮ (ਵਿਵਹਾਰਵਾਦ ਬਾਰੇ) (1974), ਸ਼ਡਿਊਲ ਆਫ਼ ਰੀਨਫੋਰਸਮੈਂਟ, ਜ਼ੁਬਾਨੀ ਵਿਵਹਾਰ, ਸਾਇੰਸ ਐਂਡ ਹਿਊਮਨ ਵਿਹੇਵੀਅਰ
ਵਿਵਹਾਰਵਾਦ ਕੀ ਹੈ?
ਮਨੋਵਿਗਿਆਨ ਵਿਵਹਾਰ ਦਾ ਵਿਗਿਆਨ ਹੈ।
ਇਸ ਵਿੱਚ ਉਦੇਸ਼ਵਾਦੀ ਢੰਗਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਇਹ ਜਾਨਵਰਾਂ ਅਤੇ ਮਨੁੱਖਾਂ ਦੇ ਮਨੋਵਿਗਿਆਨ ਦਾ ਅਧਿਐਨ ਕਰਦਾ ਹੈ।
ਇਹ ਚੇਤਨਾ ਵੱਲ ਧਿਆਨ ਦੇਣ ਦੀ ਬਜਾਏ ਕਿਰਿਆ-ਪ੍ਰਤੀਕ੍ਰਿਆ `ਤੇ ਕੇਂਦਰਿਤ ਕਰਦਾ ਹੈ।
ਇਸ ਨੂੰ ਆਖ਼ਰਕਾਰ ਵਿਵਹਾਰ ਦੀ ਭਵਿੱਖਬਾਣੀ ਉੱਤੇ ਨਿਯੰਤਰਣ ਕਰਨਾ ਚਾਹੀਦਾ ਹੈ।
ਇਸ ਵਿੱਚ ਮਨੁੱਖਾਂ ਨੂੰ ਇੱਕ ਪ੍ਰਜਾਤੀ ਸਮਝਦਿਆਂ ਉਨ੍ਹਾਂ ਨੂੰ ਉਸੇ ਤਰ੍ਹਾਂ ਅਧਿਐਨ ਕਰਨਾ ਚਾਹੀਦਾ ਹੈ।
ਇੱਕ ਸਿੱਖਿਆਰਥੀ ਦਾ ਆਪਣੀ ਮਾਨਸਿਕ ਸਥਿਤੀ ਤੋਂ ਬਿਨਾਂ ਵਾਤਾਵਰਣ ਸੰਬੰਧੀ ਚੇਤਾਵਨੀਆਂ ਪ੍ਰਤੀ ਪ੍ਰਤੀਕਰਮ ਸਿਖਲਾਈ ਦੇ ਵਿਵਹਾਰ ਦਾ ਇੱਕ ਕਾਰਕ ਹੈ।
ਹਾਲਾਤ ਦੇ ਅਨੁਸਾਰ ਹੀ ਵਿਅਕਤੀ ਵਿਵਹਾਰ ਕਰਨਾ ਸਿੱਖਦਾ ਹੈ।
ਇਨਸਾਨਾਂ ਤੇ ਜਾਨਵਰਾਂ ਵਿੱਚ ਕੋਈ ਅੰਤਰ ਨਹੀਂ ਹੈ, ਇਹ ਦੋਵੇਂ ਮਜ਼ਬੂਤੀ ਦੇ ਅਧਾਰ ਉੱਤੇ ਸਿੱਖਦੇ ਹਨ।
ਵਿਵਹਾਰ ਕੁਝ ਖਾਸ ਪ੍ਰਤੀਕ੍ਰਿਆਵਾਂ ਦੁਆਰਾ ਬਣਾਇਆ ਜਾਂਦਾ ਹੈ ਜਿਵੇਂ ਇਨਾਮ ਜਾਂ ਸਜ਼ਾ ਜਿਸ ਦੁਆਰਾ ਵਿਅਕਤੀ ਵਿੱਚ ਵਿਸ਼ੇਸ਼ ਵਿਵਹਾਰ ਪੈਦਾ ਹੁੰਦਾ ਹੈ।
ਰਚਨਾਤਮਕਤਾ ਅਤੇ ਸੁਤੰਤਰ ਸੋਚ ਵਿਵਹਾਰ ਨੂੰ ਸਿਖਾਉਣ ਲਈ ਜ਼ਰੂਰੀ ਨਹੀਂ ਹੈ।
ਵਿਵਹਾਰਵਾਦੀ ਸਿਧਾਂਤ ਦੇ ਅਨੁਸਾਰ ਸਿੱਖਣ ਵਾਲਾ ਤਾਂ ਹੀ ਸਿੱਖਦਾ ਹੈ ਜਦੋਂ ਉਹ ਕੁਝ ਸਿੱਖਣ ਲਈ ਕਿਰਿਆਸ਼ੀਲ ਹੁੰਦਾ ਹੈ ਅਤੇ ਉਸ ਨੂੰ ਤੁਰੰਤ ਨਤੀਜੇ ਪ੍ਰਾਪਤ ਹੁੰਦੇ ਹਨ।
ਸਕਿਨਰ ਨੂੰ 1991 ਵਿੱਚ ਆਊਟਸਟੈਂਡਿੰਗ ਮੇਂਬਰ ਐਂਡ ਡਿਸਟੀਗਿਵਸਡ ਪ੍ਰੋਫ਼ੈਸ਼ਨਲ ਅਚੀਵਮੈਂਟ ਅਵਾਰਡ, 1997 ਵਿੱਚ ਸਕਾਲਰ ਹਾਲ ਆਫ਼ ਫੇਮ ਅਵਾਰਡ ਅਤੇ 2011 ਵਿੱਚ ਸਕੈਪਟਿਕ ਇਨਕੁਆਰੀ ਪੈਂਥੀਆਨ ਆਫ਼ ਸਕੈਪਟਿਕਸ ਇੰਡਕਟਿਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।