ਬੰਗਲੌਰ: ਭਾਰਤ ਦੇ ਅਭਿਲਾਸ਼ੀ ਤੀਜੇ ਚੰਦਰਮਾਂ ਮਿਸ਼ਨ ਦੇ ਤਹਿਤ ਚੰਦਰਯਾਨ-3 ਬੁੱਧਵਾਰ ਨੂੰ ਧਰਤੀ ਦੇ ਇਕਲੌਤੇ ਉਪਗ੍ਰਹਿ ਦੇ ਪੰਜਵੇ ਅਤੇ ਆਖਰੀ ਚੱਕਰ 'ਚ ਸਫਲਤਾਪੂਰਵਕ ਪ੍ਰਵੇਸ਼ ਕਰ ਗਿਆ ਅਤੇ ਚੰਦਰਮਾਂ ਦੇ ਪੱਧਰ ਦੇ ਹੋਰ ਵੀ ਕਰੀਬ ਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਕਿਹਾ ਕਿ ਇਸਦੇ ਨਾਲ ਹੀ ਚੰਦਰਯਾਨ-3 ਨੇ ਚੰਦਰਮਾਂ ਤੱਕ ਪਹੁੰਚਣ ਦੀ ਆਪਣੀ ਪ੍ਰਕਿਰੀਆਂ ਪੂਰੀ ਕਰ ਲਈ ਹੈ ਅਤੇ ਹੁਣ ਚੰਦਰਯਾਨ-3 ਪ੍ਰੋਪਲਸ਼ਨ ਮੋਡੀਊਲ ਅਤੇ ਲੈਂਡਰ ਮੋਡੀਊਲ ਨੂੰ ਅਲੱਗ ਕਰਨ ਦੀ ਤਿਆਰੀ ਕਰੇਗਾ।
ISRO ਨੇ ਕੀਤਾ ਟਵੀਟ: ਰਾਸ਼ਟਰੀ ਪੁਲਾੜ ਏਜੰਸੀ ISRO ਨੇ ਟਵੀਟ ਕੀਤਾ," ਅੱਜ ਦੀ ਸਫ਼ਲ ਪ੍ਰਕਿਰੀਆਂ ਥੋੜ੍ਹੇ ਸਮੇਂ ਲਈ ਜ਼ਰੂਰੀ ਸੀ। ਇਸਦੇ ਤਹਿਤ ਚੰਦਰਮਾਂ ਦੀ 153 ਕਿੱਲੋਮੀਟਰ x 163 ਕਿੱਲੋਮੀਟਰ ਦੇ ਚੱਕਰ 'ਚ ਚੰਦਰਯਾਨ-3 ਸਥਾਪਿਤ ਹੋ ਗਿਆ ਹੈ। ਜਿਸਦਾ ਅਸੀ ਅੰਦਾਜ਼ਾ ਲਗਾਇਆ ਸੀ। ਇਸਦੇ ਨਾਲ ਹੀ ਚੰਦਰਮਾਂ ਦੀ ਸੀਮਾ ਵਿੱਚ ਪ੍ਰਵੇਸ਼ ਦੀ ਪ੍ਰਕਿਰੀਆਂ ਪੂਰੀ ਹੋ ਗਈ। ਹੁਣ ਪ੍ਰੋਪਲਸ਼ਨ ਮੋਡੀਊਲ ਅਤੇ ਲੈਂਡਰ ਮੋਡੀਊਲ ਨੂੰ ਅਲੱਗ ਕਰਨ ਦੀ ਤਿਆਰੀ ਹੈ।" ਇਸਰੋ ਨੇ ਕਿਹਾ ਕਿ 17 ਅਗਸਤ ਨੂੰ ਚੰਦਰਯਾਨ-3 ਦੇ ਪ੍ਰੋਪਲਸ਼ਨ ਮੋਡੀਊਲ ਅਤੇ ਲੈਂਡਰ ਮੋਡੀਊਲ ਨੂੰ ਅਲੱਗ ਕਰਨ ਦੀ ਯੋਜਨਾ ਹੈ।
ISRO ਚੰਦਰਯਾਨ-3 ਨੂੰ ਚੰਦਰਮਾਂ ਦੇ ਚੱਕਰ 'ਚ ਪਹੁੰਚਾਉਣ ਦੀ ਕਰ ਰਿਹਾ ਕੋਸ਼ਿਸ਼: 14 ਜੁਲਾਈ ਨੂੰ ਲਾਂਚ ਤੋਂ ਬਾਅਦ ਚੰਦਰਯਾਨ-3 ਨੇ ਪੰਜ ਅਗਸਤ ਨੂੰ ਚੰਦਰਮਾਂ ਦੇ ਚੱਕਰ 'ਚ ਪ੍ਰਵੇਸ਼ ਕੀਤਾ। ਜਿਸ ਤੋਂ ਬਾਅਦ ਇਸਦੇ ਛੇ, ਨੌ ਅਤੇ 14 ਅਗਸਤ ਨੂੰ ਚੰਦਰਮਾਂ ਦੇ ਅਗਲੇ ਚੱਕਰ ਵਿੱਚ ਪ੍ਰਵੇਸ਼ ਕੀਤਾ ਅਤੇ ਉਸਦੇ ਹੋਰ ਕਰੀਬ ਪਹੁੰਚ ਗਿਆ। ਚੰਦਰਯਾਨ-3 ਨੂੰ ਚੰਦਰਮਾਂ ਦੇ ਖੰਭੇ 'ਤੇ ਸਥਾਪਿਤ ਕਰਨ ਦੀ ਮੁੰਹਿਮ ਅੱਗੇ ਵਧ ਰਹੀ ਹੈ। ISRO ਚੰਦਰਯਾਨ-3 ਨੂੰ ਚੰਦਰਮਾਂ ਦੇ ਚੱਕਰ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਚੰਦਰਮਾਂ ਨਾਲ ਉਸਦੀ ਦੂਰੀ ਹੌਲੀ-ਹੌਲੀ ਘਟ ਹੁੰਦੀ ਜਾ ਰਹੀ ਹੈ। ਚੰਦਰਯਾਨ-3 ਦੇ 23 ਅਗਸਤ ਨੂੰ ਚੰਦਰਮਾਂ ਦੇ ਦੱਖਣੀ ਧਰੁਵੀ ਖੇਤਰ 'ਤੇ ਸੌਫ਼ਟ ਲੈਂਡਿੰਗ ਕਰਨ ਦੀ ਉਮੀਦ ਹੈ।