ETV Bharat / international

ਚੀਨ 'ਚ ਭੂਚਾਲ ਨੇ ਲਈ 4 ਦੀ ਜਾਨ, 24 ਜ਼ਖ਼ਮੀ

ਚੀਨ ਦੇ ਦੱਖਣ-ਪੱਛਮੀ ਯੁੰਨਾਨ ਪ੍ਰਾਂਤ ਵਿੱਚ ਭੂਚਾਲ ਆਉਣ ਕਾਰਨ 4 ਲੋਕ ਮਾਰੇ ਗਏ ਅਤੇ 24 ਹੋਰ ਜ਼ਖਮੀ ਹੋਏ ਹਨ। ਭੂਚਾਲ ਦੇ ਝਟਕੇ ਸੋਮਵਾਰ ਰਾਤ 9:47 'ਤੇ 5 ਰਿਕਟਰ ਸਕੇਲ ਦੀ ਤੀਬਰਤਾ 'ਤੇ ਮਹਿਸੂਸ ਕੀਤੇ ਗਏ।

4 killed, 24 injured as quake hits China
ਚੀਨ 'ਚ ਭੂਚਾਲ ਨੇ ਲਈ 4 ਦੀ ਜਾਨ, 24 ਜ਼ਖ਼ਮੀ
author img

By

Published : May 19, 2020, 8:52 PM IST

ਬੀਜਿੰਗ: ਚੀਨ ਦੇ ਦੱਖਣ-ਪੱਛਮੀ ਯੁੰਨਾਨ ਪ੍ਰਾਂਤ ਵਿੱਚ ਭੂਚਾਲ ਆਇਆ ਹੈ। ਅਧਿਕਾਰੀਆਂ ਦੇ ਅਨੁਸਾਰ ਭੂਚਾਲ ਕਾਰਨ 4 ਲੋਕ ਮਾਰੇ ਗਏ ਅਤੇ 24 ਹੋਰ ਜ਼ਖਮੀ ਹੋਏ ਹਨ।

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਇੱਕ ਵਿਅਕਤੀ ਮਲਬੇ ਹੇਠ ਦਬਿਆ ਹੋਇਆ ਹੈ ਅਤੇ ਬਚਾਅ ਦਲ ਘਟਨਾ ਸਥਾਨ ਦੇ ਲਈ ਰਵਾਨਾ ਹੋ ਗਿਆ ਹੈ। ਇਨ੍ਹਾਂ ਵਿੱਚ ਦਮਕਲ ਕਰਮੀ ਅਤੇ ਐਮਰਜੈਂਸੀ ਪ੍ਰਤਿਕਿਰਿਆ ਦਲ ਵੀ ਸ਼ਾਮਲ ਹੈ।

ਭੂਚਾਲ ਦੇ ਝਟਕੇ ਸੋਮਵਾਰ ਰਾਤ 9:47 'ਤੇ 5 ਰਿਕਟਰ ਸਕੇਲ ਦੀ ਤੀਬਰਤਾ 'ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 8 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ ਅਤੇ ਇਸ ਦੇ ਝਟਕੇ ਕਿਊਜਿੰਗ ਸ਼ਹਿਰ ਦੀ ਹੂਜ਼ੇ ਕਾਊਂਟੀ ਝਾਅੋਤੋਂਗ ਅਤੇ ਸ਼ਿਏਨਵੇਈ ਸ਼ਹਿਰਾਂ ਅਤੇ ਚੁਸ਼ੀਯੋਂਗ ਯੀ ਆਟੋਮੋਨਜ਼ ਸੂਬੇ ਵਿੱਚ ਵੀ ਮਹਿਸੂਸ ਕੀਤੇ ਗਏ। ਕਿਯੂਆਓਜੀਆ ਕਾਊਂਟੀ ਦੀ ਸਰਕਾਰ ਨੇ ਰਾਹਤ ਅਤੇ ਬਚਾਅ ਕੰਮ ਲਈ 16 ਥਾਵਾਂ 'ਤੇ ਬਚਾਅ ਦਲਾਂ ਨੂੰ ਭੇਜਿਆ ਹੈ।

ਰਿਪੋਰਟ ਦੇ ਅਨੁਸਾਰ ਭੂਚਾਲ ਨਾਲ 10 ਦੂਰਸੰਚਾਰ ਸਟੇਸ਼ਨਾਂ ਨੂੰ ਨੁਕਸਾਨ ਪਹੁੰਚਿਆ ਹੈ। ਯੁੰਨਾਨ ਸੂਬਾਈ ਆਪਦਾ ਕਮੇਟੀ ਦੇ ਦਫ਼ਤਰ ਅਤੇ ਸੂਬਾਈ ਐਮਰਜੈਂਸੀ ਪ੍ਰਤੀਕ੍ਰਿਆ ਵਿਭਾਗ ਨੇ ਤਬਾਹੀ ਤੋਂ ਰਾਹਤ ਲਈ ਇੱਕ ਪੱਧਰ-ਚਾਰ ਦੀ ਸ਼ੁਰੂਆਤ ਕੀਤੀ ਹੈ ਅਤੇ ਇੱਕ ਕਾਰਜਕਾਰੀ ਸਮੂਹ ਨੂੰ ਤਬਾਹੀ ਦੇ ਖੇਤਰ ਵਿੱਚ ਸਹਾਇਤਾ ਲਈ ਭੇਜਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.