ETV Bharat / entertainment

Kanwar Chahal Death News: ਪੰਜਾਬੀ ਗਾਇਕ ਕੰਵਰ ਚਾਹਲ ਦਾ ਹੋਇਆ ਦੇਹਾਂਤ, ਸ਼ਹਿਨਾਜ਼ ਗਿੱਲ ਨਾਲ ਵੀ ਕਰ ਚੁੱਕੇ ਨੇ ਕੰਮ - Kanwar Chahal latest news

ਪੰਜਾਬੀ ਗਾਇਕ ਕੰਵਰ ਚਾਹਲ ਦਾ ਦੇਹਾਂਤ ਹੋ ਗਿਆ ਹੈ। ਉਹ ਸੰਗੀਤ ਜਗਤ ਵਿੱਚ ਇੱਕ ਉੱਭਰਦਾ ਸਿਤਾਰਾ ਸੀ ਅਤੇ ਉਸਨੇ ਕਈ ਮਸ਼ਹੂਰ ਗੀਤ ਗਾਏ ਸਨ।

Kanwar Chahal Death News
Kanwar Chahal Death News
author img

By

Published : May 4, 2023, 11:56 AM IST

ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਤੋਂ ਇੱਕ ਬੁਰੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ, ਜੀ ਹਾਂ...ਕਿਹਾ ਜਾ ਰਿਹਾ ਹੈ ਕਿ ਗੀਤ 'ਮਾਝੇ ਦੀ ਜੱਟੀ' ਫੇਮ ਗਾਇਕ ਕੰਵਰ ਚਾਹਲ ਦੀ ਮੌਤ ਹੋ ਗਈ ਹੈ। ਗਾਇਕ ਦੀ ਮੌਤ ਬਾਰੇ ਉਸ ਦੇ ਪਿਤਾ ਨੇ ਪੁਸ਼ਟੀ ਕੀਤੀ ਹੈ, ਪਰ ਅਜੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦਾ ਅੰਤਿਮ ਸਸਕਾਰ ਮਾਨਸਾ ਵਿਖੇ ਕੋਟੜਾ ਕਲਾਂ ਭੀਖੀ ਨੇੜੇ ਹੋਵੇਗਾ।

ਕੰਵਰ ਚਾਹਲ ਦਾ ਦੇਹਾਂਤ
ਕੰਵਰ ਚਾਹਲ ਦਾ ਦੇਹਾਂਤ

ਕੌਣ ਸੀ ਕੰਵਰ ਚਾਹਲ: ਕੰਵਰ ਚਾਹਲ ਇੱਕ ਪੰਜਾਬੀ ਗਾਇਕ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਸਨ। ਉਹ ਆਪਣੇ ਸੰਗੀਤ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਜਾਣਿਆ ਜਾਂਦਾ ਸੀ। ਕੰਵਰ ਨੂੰ ਇੰਸਟਾਗ੍ਰਾਮ ਉਤੇ 38.6 ਹਜ਼ਾਰ ਲੋਕ ਪਸੰਦ ਕਰਦੇ ਸਨ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੇ ਗਾਇਕ ਦਾ ਗੀਤ 'ਮਾਝੇ ਦੀ ਜੱਟੀ' ਨਾ ਸੁਣਿਆ ਹੋਵੇ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਵਿੱਚ ਮਾਡਲ ਦੇ ਤੌਰ ਉਤੇ 'ਪੰਜਾਬੀ ਦੀ ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ ਨੇ ਕੰਮ ਕੀਤਾ ਹੈ।

ਹੁਣ ਗਾਇਕ ਦੀ ਇਸ ਬੇਵਖ਼ਤੀ ਮੌਤ ਨੇ ਪ੍ਰਸ਼ੰਸਕਾਂ ਨੂੰ ਤੋੜ ਕੇ ਰੱਖ ਦਿੱਤਾ ਹੈ, ਸੰਗੀਤਕਾਰ ਦੇ ਪ੍ਰਸ਼ੰਸਕ ਆਪਣਾ ਸੋਗ ਜ਼ਾਹਰ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਖਾਤਿਆਂ 'ਤੇ "ਰੈਸਟ ਇਨ ਪੀਸ" ਸੰਦੇਸ਼ ਛੱਡ ਰਹੇ ਹਨ, ਜਿਸ ਵਿੱਚ ਇੱਕ ਤਸਵੀਰ ਵੀ ਸ਼ਾਮਲ ਹੈ ਜੋ ਉਸਨੇ 12 ਹਫ਼ਤੇ ਪਹਿਲਾਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ। ਜਿਵੇਂ ਕਿ ਇਹ ਪੁਸ਼ਟੀ ਕੀਤੀ ਗਈ ਹੈ ਕਿ ਚਾਹਲ ਦਾ 4 ਮਾਰਚ 2023 ਨੂੰ ਦਿਹਾਂਤ ਹੋ ਗਿਆ ਹੈ, ਦਰਸ਼ਕ ਇਹ ਜਾਣਨ ਲਈ ਉਤਸੁਕ ਹਨ ਕਿ ਕੀ ਮੌਤ ਤੋਂ ਪਹਿਲਾਂ ਉਸਨੂੰ ਕੋਈ ਗੰਭੀਰ ਸਮੱਸਿਆ ਸੀ ਜਾਂ ਫਿਰ ਮੌਤ ਦਾ ਕੀ ਕਾਰਨ ਹੈ।

ਇਹ ਵੀ ਪੜ੍ਹੋ: Sooraj Pancholi: ਸੂਰਜ ਪੰਚੋਲੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ, ਅਦਾਕਾਰ ਨੇ ਪ੍ਰਸ਼ੰਸਕਾਂ ਦਾ ਵੀ ਕੀਤਾ ਧੰਨਵਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.