ਮੁੰਬਈ: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੇ ਈਦ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ 'ਕਿਸੀ ਕਾ ਭਾਈ ਕਿਸੀ ਕਾ ਜਾਨ' ਦਾ ਤੋਹਫਾ ਦਿੱਤਾ ਹੈ। ਲੱਗਦਾ ਹੈ ਕਿ ਸਲਮਾਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਤੋਹਫਾ ਪਸੰਦ ਨਹੀਂ ਆਇਆ। ਕਿਉਂਕਿ ਫਿਲਮ ਨੇ 6 ਦਿਨਾਂ 'ਚ ਬਾਕਸ ਆਫਿਸ 'ਤੇ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਈਦ 'ਤੇ ਸਲਮਾਨ ਖਾਨ ਦੀ ਫਿਲਮ ਇਸ ਤਰ੍ਹਾਂ ਦੀ ਹੋਵੇਗੀ। ਇਨ੍ਹਾਂ 6 ਦਿਨਾਂ 'ਚ ਫਿਲਮ 100 ਕਰੋੜ ਰੁਪਏ ਵੀ ਨਹੀਂ ਕਮਾ ਸਕੀ ਹੈ।
ਫਿਲਮ ਦਾ ਕਲੈਕਸ਼ਨ ਦਿਨ-ਬ-ਦਿਨ ਘਟਦਾ ਜਾ ਰਿਹਾ ਹੈ। ਹੁਣ ਫਿਲਮ ਨੇ ਛੇਵੇਂ ਦਿਨ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ ਹੈ। ਆਓ ਇਕ ਨਜ਼ਰ ਮਾਰਦੇ ਹਾਂ ਤੁਹਾਨੂੰ ਦੱਸ ਦੇਈਏ ਕਿ ਘਰੇਲੂ ਬਾਕਸ ਆਫਿਸ 'ਤੇ 15.81 ਕਰੋੜ ਰੁਪਏ ਦਾ ਖਾਤਾ ਖੋਲ੍ਹਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕਾ ਜਾਨ' ਬਾਕਸ ਆਫਿਸ 'ਤੇ ਆਪਣੀ ਜਾਨ ਗੁਆ ਚੁੱਕੀ ਹੈ।
ਸਲਮਾਨ ਖਾਨ ਸਟਾਰਰ ਫਿਲਮ 'ਬਜਰੰਗੀ ਭਾਈਜਾਨ', 'ਕਿਕ' ਅਤੇ ਹੋਰ ਬਹੁਤ ਸਾਰੀਆਂ ਬਾਕਸ ਆਫਿਸ ਹਿੱਟ ਫਿਲਮਾਂ ਦੇ ਮੁਕਾਬਲੇ, ਤਾਜ਼ਾ ਰਿਲੀਜ਼ 'ਕਿਸੀ ਕਾ ਭਾਈ ਕਿਸੀ ਕੀ ਜਾਨ' ਟਿਕਟ ਖਿੜਕੀ 'ਤੇ ਘੱਟ ਪ੍ਰਦਰਸ਼ਨ ਕਰ ਰਹੀ ਹੈ। 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੁਰੂਆਤ ਵੀ ਔਸਤ ਰਹੀ। ਇਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮ ਨੇ ਬੇਸ਼ੱਕ ਤੇਜ਼ੀ ਫੜੀ ਪਰ ਸੋਮਵਾਰ ਤੋਂ ਫਿਲਮ ਦੀ ਕਮਾਈ ਲਗਾਤਾਰ ਘੱਟ ਰਹੀ ਹੈ। ਇਸ ਦੌਰਾਨ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਬੁੱਧਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ, ਜੋ ਕਾਫੀ ਨਿਰਾਸ਼ਾਜਨਕ ਹਨ।
ਰਿਪੋਰਟ ਦੇ ਅਨੁਸਾਰ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੇ ਆਪਣੀ ਰਿਲੀਜ਼ ਦੇ ਛੇਵੇਂ ਦਿਨ ਯਾਨੀ ਬੁੱਧਵਾਰ ਨੂੰ ਸਿਰਫ 5 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਨਾਲ ਫਿਲਮ ਦੀ ਕੁੱਲ ਕਮਾਈ ਹੁਣ 87.15 ਕਰੋੜ ਰੁਪਏ ਹੋ ਗਈ ਹੈ।
ਕਿਸੀ ਕਾ ਭਾਈ ਕਿਸ ਕੀ ਜਾਨ' ਬੇਸ਼ੱਕ ਬਾਕਸ ਆਫਿਸ 'ਤੇ ਉਮੀਦ ਮੁਤਾਬਕ ਕਾਰੋਬਾਰ ਨਹੀਂ ਕਰ ਰਹੀ ਪਰ ਫਿਲਮ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਵੱਲ ਵੱਧ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵੀਕੈਂਡ ਸਲਮਾਨ ਖਾਨ ਦੀ ਫਿਲਮ ਇਸ ਜਾਦੂਈ ਅੰਕੜੇ ਨੂੰ ਪਾਰ ਕਰੇਗੀ। ਫਰਹਾਦ ਸਾਮਜੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਪੂਜਾ ਹੇਗੜੇ, ਵੈਂਕਟੇਸ਼, ਭੂਮਿਕਾ ਚਾਵਲਾ, ਰਾਘਵ ਜੁਆਲ, ਸ਼ਹਿਨਾਜ਼ ਗਿੱਲ, ਜੱਸੀ ਗਿੱਲ, ਪਲਕ ਤਿਵਾਰੀ, ਸਿਧਾਰਥ ਨਿਗਮ ਸਮੇਤ ਕਈ ਹੋਰ ਕਲਾਕਾਰ ਹਨ।
ਇਹ ਵੀ ਪੜ੍ਹੋ:Alia Bhatt: ਪਤੀ ਰਣਬੀਰ ਨੂੰ ਲੈ ਕੇ ਆਲੀਆ ਦਾ ਵੱਡਾ ਖੁਲਾਸਾ, ਕਿਹਾ- 'ਇਸ ਕਾਰਨ ਰਾਹਾ ਲਈ ਚਿੰਤਾ 'ਚ ਰਹਿੰਦੇ ਨੇ ਰਣਬੀਰ'