ਹੈਦਰਾਬਾਦ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਇੰਨੀਂ ਦਿਨੀਂ ਸੁਰਖ਼ੀਆਂ ਬਟੋਰ ਰਹੀ ਹੈ। 7 ਸਤੰਬਰ ਨੂੰ ਰਿਲੀਜ਼ ਹੋਈ 'ਜਵਾਨ' ਨੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਹਨ ਅਤੇ ਕਈ ਰਿਕਾਰਡ ਅਜਿਹੇ ਹਨ, ਜੋ ਇਸ ਫਿਲਮ ਨੇ ਹੀ ਬਣਾਏ ਹਨ। ਹੁਣ ਇਸ ਖੁਸ਼ੀ ਕਰਕੇ ਕਿੰਗ ਖਾਨ ਆਪਣੇ ਪ੍ਰਸ਼ੰਸਕਾਂ ਲਈ ਇੱਕ ਖਾਸ ਤੋਹਫ਼ਾ (Buy One Get One Free Ticket for Jawan) ਲੈ ਕੇ ਆਇਆ ਹੈ। ਜੀ ਹਾਂ...ਤੁਸੀਂ ਸਹੀ ਪੜਿਆ ਹੈ। ਆਉਣ ਵਾਲੇ ਤਿੰਨ ਦਿਨ ਜਿਸ ਵਿੱਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਹਨ, ਇਹਨਾਂ ਤਿੰਨ ਦਿਨਾਂ ਲਈ ਤੁਹਾਨੂੰ ਜਵਾਨ ਦੀ ਇੱਕ ਨਾਲ ਇੱਕ ਫ੍ਰੀ ਟਿਕਟ ਮਿਲੇਗੀ।
ਸ਼ਾਹਰੁਖ ਖਾਨ ਨੇ ਇਸ ਆਫਰ ਦਾ ਐਲਾਨ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦਿੱਤਾ, ਜਿਸ ਵਿੱਚ ਅਦਾਕਾਰ ਨੇ ਲਿਖਿਆ ਸੀ ਕਿ 'ਸੁਪਰਹਿੱਟ ਫਿਲਮ ਲਈ, ਸੁਪਰਹਿੱਟ ਆਫਰ, ਭਰਾ ਨੂੰ, ਭੈਣ ਨੂੰ...ਦੁਸ਼ਮਣ ਨੂੰ, ਯਾਰ ਨੂੰ...ਅਤੇ ਹਾਂ ਆਪਣੇ ਪਿਆਰ ਨੂੰ...ਕੁੱਲ ਮਿਲਾ ਕੇ ਜਵਾਨ ਦਿਖਾਓ, ਚਾਚਾ-ਚਾਰੀ, ਭੂਆ-ਫੁੱਫੜ, ਮਾਂ-ਮਾਮੀ...ਯਾਨੀ ਕਿ ਪੂਰਾ ਪਰਿਵਾਰ। ਸਭ ਦੇ ਲਈ ਇੱਕ ਸਾਥ ਮੁਫ਼ਤ ਦੀ ਟਿਕਟ, ਪਰਿਵਾਰ, ਯਾਰ ਅਤੇ ਪਿਆਰ, ਬਸ 1 ਟਿਕਟ ਖਰੀਦੋ ਅਤੇ ਦੂਸਰਾ ਮੁਫ਼ਤ ਪਾਓ। ਪੂਰੇ ਪਰਿਵਾਰ ਦੇ ਨਾਲ ਭਰਪੂਰ ਮੰਨੋਰੰਜਨ, ਆਪਣੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਦੇਖੋ'।
- 2018 India Entry For 2024 Oscars: ਆਸਕਰ 2024 ਦੀ ਦੌੜ ਵਿੱਚ ਸ਼ਾਮਿਲ ਹੋਈ ਮਲਿਆਲਮ ਫਿਲਮ '2018', ਇਥੇ ਫਿਲਮ ਬਾਰੇ ਜਾਣੋ
- Ranbir Kapoor Birthday: ਇਸ ਵੱਡੇ ਨਿਰਦੇਸ਼ਕ ਦੀ ਫਿਲਮ ਨਾਲ ਰੱਖਿਆ ਸੀ ਰਣਬੀਰ ਕਪੂਰ ਨੇ ਬਾਲੀਵੁੱਡ ਵਿੱਚ ਪੈਰ, ਜਨਮਦਿਨ ਉਤੇ ਅਦਾਕਾਰ ਬਾਰੇ ਹੋਰ ਜਾਣੋ
- Jawan Box Office Collection Day 22: ਕਿੰਗ ਖਾਨ ਦੀ 'ਜਵਾਨ' ਦੀ ਚਾਲ ਹੋਈ ਧੀਮੀ, ਜਾਣੋ 22ਵੇਂ ਦਿਨ ਦੀ ਕਮਾਈ
ਤੁਹਾਨੂੰ ਦੱਸ ਦਈਏ ਕਿ ਜਵਾਨ ਨੇ ਰਿਲੀਜ਼ ਦੇ 19 ਦਿਨਾਂ ਵਿੱਚ ਹੀ 1000 ਕਰੋੜ ਦਾ ਪੂਰੀ ਦੁਨੀਆਂ ਵਿੱਚ ਪਾਰ ਕਰ ਲਿਆ ਹੈ, ਜੋ ਕਿ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ। ਇਸ ਤੋਂ ਇਲਾਵਾ ਘਰੇਲੂ ਬਾਕਸ ਆਫਿਸ ਉਤੇ ਜਵਾਨ 600 ਕਰੋੜ ਦੇ ਅੰਕੜੇ ਨੂੰ ਛੂਹਣ ਵਾਲੀ ਹੈ। ਸ਼ਾਹਰੁਖ ਖਾਨ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਸਾਊਥ ਦੇ ਵੀ ਕਈ ਅਦਾਕਾਰ ਹਨ, ਜਿਸ ਵਿੱਚ ਨਯਨਤਾਰਾ ਅਤੇ ਵਿਜੇ ਸੇਤੂਪਤੀ ਦੇ ਨਾਂ ਸ਼ਾਮਿਲ ਹਨ।