ETV Bharat / city

ਗਰਮੀ ਨੂੰ ਲੈ ਕੇ ਪੰਛੀਆਂ ਦਾ ਸਹਾਰਾ ਬਣੇ ਸਮਾਜ ਸੇਵੀ, ਦਾਣੇ-ਪਾਣੀ ਦੇ ਨਾਲ ਕਰਦੇ ਨੇ ਪੰਛੀਆਂ ਦਾ ਇਲਾਜ

ਬੇਸ਼ੁਮਾਰ ਬੇਸਹਾਰਾ ਪੰਛੀ ਸ਼ਹਿਰਾਂ ਵਿੱਚ ਦਰੱਖ਼ਤ ਨਾ ਹੋਣ ਕਰਕੇ ਨਾ ਸਿਰਫ ਆਪਣੀ ਹੋਂਦ ਗੁਆ ਰਹੇ ਹਨ ਸਗੋਂ ਗਰਮੀ ਦੇ ਮੌਸਮ ਦੇ ਵਿੱਚ ਪੰਛੀਆਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਦੇ ਰੱਖ਼-ਬਾਗ ਦੇ ਵਿੱਚ ਪੰਛੀਆਂ ਦੇ ਰੱਖ ਰਖਾਵ ਲਈ ਕੁੱਝ ਸਮਾਜ ਸੇਵੀਆਂ ਵੱਲੋਂ ਮਿਲ ਕੇ ਸਵੇਰੇ-ਸ਼ਾਮ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ।

Since the summer birds have become social workers treating birds with grains and water
ਗਰਮੀ ਨੂੰ ਲੈ ਕੇ ਪੰਛੀਆਂ ਦਾ ਸਹਾਰਾ ਬਣੇ ਸਮਾਜ ਸੇਵੀ
author img

By

Published : Jun 7, 2022, 11:02 AM IST

ਲੁਧਿਆਣਾ: ਪੰਜਾਬ ਭਰ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ। ਅਜਿਹੇ ਵਿੱਚ ਲੋਕ ਘਰੋਂ ਨਿਕਲਣ ਤੱਕ ਗੁਰੇਜ਼ ਕਰਦੇ ਹਨ ਪਰ ਉੱਥੇ ਹੀ ਦੂਜੇ ਪਾਸੇ ਬੇਸ਼ੁਮਾਰ ਬੇਸਹਾਰਾ ਪੰਛੀ ਸ਼ਹਿਰਾਂ ਵਿੱਚ ਦਰੱਖ਼ਤ ਨਾ ਹੋਣ ਕਰਕੇ ਨਾ ਸਿਰਫ ਆਪਣੀ ਹੋਂਦ ਗੁਆ ਰਹੇ ਹਨ ਸਗੋਂ ਗਰਮੀ ਦੇ ਮੌਸਮ ਦੇ ਵਿੱਚ ਪੰਛੀਆਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਦੇ ਰੱਖ਼-ਬਾਗ ਦੇ ਵਿੱਚ ਪੰਛੀਆਂ ਦੇ ਰੱਖ ਰਖਾਵ ਲਈ ਕੁੱਝ ਸਮਾਜ ਸੇਵੀਆਂ ਵੱਲੋਂ ਮਿਲ ਕੇ ਸਵੇਰੇ-ਸ਼ਾਮ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ।

ਪੰਛੀਆਂ ਲਈ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਉਨ੍ਹਾਂ ਦੀ ਤਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਅਤੇ ਜੋ ਪੰਛੀ ਗਰਮੀ ਕਰਕੇ ਬੀਮਾਰ ਹੋ ਜਾਂਦੇ ਹਨ ਜਾਂ ਫਿਰ ਕਿਸੇ ਹੋਰ ਵਜ੍ਹਾ ਕਰਕੇ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ। ਬੇਸਹਾਰਾ ਪੰਛੀਆਂ ਦਾ ਸਹਾਰਾ ਕੁੱਝ ਸਮਾਜ ਸੇਵੀ ਲੋਕ ਬਣੀ ਨਹੀਂ ਜੋ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਜ਼ਰੂਰ ਜਿਧਰ ਦਾਣਾ ਨਹੀਂ ਰੱਖ ਸਕਦੇ ਤਾਂ ਪਾਣੀ ਜ਼ਰੂਰ ਰੱਖਣ ਤਾਂ ਜੋ ਬੇਜ਼ੁਬਾਨ ਪੰਛੀ ਇਸ ਤਪਦੀ ਗਰਮੀ ਦੇ ਵਿੱਚ ਬਚ ਸਕਣ।

ਕਹਿਰ ਦੀ ਗਰਮੀ ਪੰਛੀਆਂ ਲਈ ਮੌਤ ਦਾ ਸਬੱਬ: ਪੰਜਾਬ ਭਰ ਵਿੱਚ ਲਗਾਤਾਰ ਦਰੱਖਤਾਂ ਦੀ ਕਟਾਈ ਹੋ ਰਹੀ ਹੈ। ਕੌਮੀ ਸ਼ਾਹਰਾਹ ਬਣਾਉਣ ਦੇ ਲਈ ਸੜਕਾਂ ਦੇ ਕੰਢੇ ਲੱਗੇ ਦਰੱਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ। ਜਿਸ ਦਾ ਨਾ ਸਿਰਫ ਸਾਡੇ ਚੌਗਿਰਦੇ ਤੇ ਮਾੜਾ ਅਸਰ ਪੈ ਰਿਹਾ ਹੈ, ਸਗੋਂ ਸਾਡੇ ਜੀਵਨ ਦਾ ਇੱਕ ਹੋਰ ਅਹਿਮ ਕਿਸਾਨ ਪੰਛੀ ਦੀ ਬੇਘਰ ਹੋ ਰਹੇ ਹਨ। ਪਿੰਡਾਂ ਦੇ ਵਿੱਚ ਤਾਂ ਫਿਰ ਵੀ ਦਰੱਖਤ ਮਿਲ ਜਾਂਦੇ ਨੇ ਪਰ ਸ਼ਹਿਰਾਂ ਦੇ ਵਿਚ ਹੋ ਰਹੀ ਦਰੱਖਤਾਂ ਦੀ ਕਟਾਈ ਕਰਕੇ ਪੰਛੀ ਬੇਸਹਾਰਾ ਹੋ ਰਹੇ ਹਨ। ਜਿਨ੍ਹਾਂ ਦੀ ਸੇਵਾ ਲਈ ਕੁੱਝ ਸਮਾਜਸੇਵੀ ਸੰਸਥਾਵਾਂ ਇਨ੍ਹਾਂ ਦੀ ਦਿਨ ਰਾਤ ਸੇਵਾ ਕਰ ਰਹੀਆਂ ਹਨ ਅਤੇ ਇਨ੍ਹਾਂ ਨੂੰ ਪਾਣੀ ਦੇ ਨਾਲ ਦਾਣਾ ਆਦਿ ਵੀ ਖਵਾਰੀਆਂ ਨੇ ਇੱਥੋਂ ਤੱਕ ਕਿ ਮੁਫ਼ਤ ਇਲਾਜ ਵੀ ਕਰਦੀਆਂ ਨੇ ਤਾਂ ਜੋ ਪੰਛੀਆਂ ਦੀ ਮੌਤਾਂ ਗਰਮੀ ਕਾਰਨ ਨਾ ਹੋ ਸਕੇ।

ਗਰਮੀ ਨੂੰ ਲੈ ਕੇ ਪੰਛੀਆਂ ਦਾ ਸਹਾਰਾ ਬਣੇ ਸਮਾਜ ਸੇਵੀ

ਪੰਜ ਹਜ਼ਾਰ ਪੰਛੀਆਂ ਦੀ ਸੇਵਾ: ਸਮਾਜ ਸੇਵੀ ਅਸ਼ੋਕ ਥਾਪਰ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਪੰਜ ਤੋਂ ਸੱਤ ਹਜ਼ਾਰ ਪੰਛੀਆਂ ਲਈ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਵੇਰੇ ਆ ਕੇ ਸਭ ਤੋਂ ਪਹਿਲਾਂ ਪੂਰੇ ਇਲਾਕੇ ਨੂੰ ਚੰਗੀ ਤਰ੍ਹਾਂ ਸਾਫ਼ ਸਫ਼ਾਈ ਕਰਕੇ ਢਾਹਿਆ ਜਾਂਦਾ ਹੈ ਅਤੇ ਫਿਰ ਕਣਕ ਮੱਕੀ ਬਾਜ਼ਰਾ ਅਤੇ 30 ਕਿੱਲੋ ਮੂੰਗੀ ਦੀ ਦਾਲ ਧੋ ਕੇ ਸਾਫ਼ ਕਰਕੇ ਪੰਛੀਆਂ ਨੂੰ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਸਵੇਰੇ-ਸ਼ਾਮ ਦਸ ਕਿਲੋ ਦੁੱਧ ਅਤੇ ਦਰਜਨਾਂ ਪੈਕੇਟ ਬਰੈੱਡ ਦੇ ਦਰਜਨਾਂ ਪੈਕੇਟ ਪੰਛੀਆਂ ਲਈ ਰੱਖੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 13 ਸਾਲ ਤੋਂ ਇਹ ਸੇਵਾ ਸ਼ਹਿਰ ਦੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਕਰ ਰਹੇ ਹਨ ਅਤੇ ਪੂਰੇ ਪੰਜਾਬ ਭਰ ਵਿੱਚ ਇੰਨੀ ਵੱਡੀ ਤਾਦਾਦ ਅੰਦਰ ਪੰਛੀਆਂ ਲਈ ਕੋਈ ਅਜਿਹੀ ਸੇਵਾ ਨਹੀਂ ਕਰ ਰਿਹਾ।

ਲੋਕਾਂ ਨੂੰ ਅਪੀਲ: ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਦੇਸ਼ ਚ ਵਿਕਾਸ ਦੇ ਨਾਂਅ ਤੇ ਨਵੇਂ ਪੁਲ ਨਵੀਂ ਸੜਕਾਂ ਬਣ ਰਹੀਆਂ ਹਨ। ਜਿਸ ਕਰਕੇ ਲੱਖਾਂ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਬੇਜ਼ੁਬਾਨਾਂ ਲਈ ਕੋਈ ਨਹੀਂ ਸੋਚਦਾ, ਉਨ੍ਹਾਂ ਕਿਹਾ ਕਿ ਇਹ ਬੇਘਰ ਹੋ ਗਏ ਨੇ ਅਤੇ ਇਹ ਕੁਝ ਮੰਗ ਵੀ ਨਹੀਂ ਸਕਦੇ, ਇਸ ਕਰਕੇ ਗਰਮੀਆਂ ਵਿੱਚ ਲੋਕ ਆਪਣੀ ਘਰਾਂ ਦੀ ਛੱਤਾਂ ਤੇ ਦਾਣਾ ਪਾਣੀ ਜ਼ਰੂਰ ਰੱਖਣ ਉਨ੍ਹਾਂ ਕਿਹਾ ਕਿ ਜੇਕਰ ਦਾਣਾ ਨਹੀਂ ਰੱਖ ਸਕਦੇ ਤਾਂ ਪਾਣੀ ਜ਼ਰੂਰ ਰੱਖਣਾ ਤਾਂ ਜੌ ਇਨ੍ਹਾਂ ਨੂੰ ਪੀਣ ਲਈ ਪਾਣੀ ਮਿਲ ਸਕੇ।

ਇਹ ਵੀ ਪੜ੍ਹੋ : ਜੇਲ੍ਹਾਂ ਵਿੱਚੋਂ ਲਗਾਤਾਰ ਮਿਲ ਰਹੇ ਨੇ ਮੋਬਾਇਲ, ਹੁਣ ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.