ETV Bharat / city

ਜਲੰਧਰ 'ਚ ਲੋਕਾਂ ਨੂੰ ਘਰ ਵਾਸਤੇ ਦਿੱਤੇ ਜਾ ਰਹੇ ਆਕਸੀਜਨ ਕੰਸੇਨਟ੍ਰੇਟਰ

author img

By

Published : May 15, 2021, 8:05 PM IST

ਜ਼ਿਆਦਾਤਰ ਲੋਕ ਹਸਪਤਾਲਾਂ ਨਾਲੋਂ ਘਰ ’ਚ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ, ਜਿਸ ਨੂੰ ਦੇਖਦਿਆਂ ਜਲੰਧਰ ’ਚ ਪ੍ਰਸ਼ਾਸ਼ਨ ਵੱਲੋਂ ਰੈੱਡ ਕਰਾਸ ਸੰਸਥਾ ਦੀ ਮਦਦ ਨਾਲ ਘਰ ਲਿਜਾਣ ਲਈ ਆਕਸੀਜਨ ਕੰਸੇਨਟ੍ਰੇਟਰ ਦਿੱਤੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸਕਿਊਰਟੀ ਜਮ੍ਹਾ ਕਰਵਾਉਣਦੀ ਪੈਂਦੀ ਹੈ, ਜੋ ਮੋੜਨਯੋਗ ਹੈ।

ਪ੍ਰਸ਼ਾਸ਼ਨ ਵੱਲੋਂ ਵੰਡੇ ਜਾ ਰਹੇ ਆਕਸੀਜਨ ਕੰਸੇਨਟ੍ਰੇਟਰ

ਜਲੰਧਰ: ਆਮ ਤੌਰ ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਲੋਕ ਕੋਰੋਨਾ ਕਰਕੇ ਥੋੜ੍ਹਾ ਬਹੁਤ ਬੀਮਾਰ ਹੋਣ ਤੇ ਘਰ ਵਿੱਚ ਹੀ ਆਪਣਾ ਇਲਾਜ ਕਰਵਾਉਣਾ ਪਸੰਦ ਕਰਦੇ ਹਨ। ਇਲਾਜ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ। ਇਨ੍ਹਾਂ ਦੋਨਾਂ ਸਮੱਸਿਆਵਾਂ ਦਾ ਹੱਲ ਜਲੰਧਰ ਦੇ ਡੀ ਸੀ ਘਨਸ਼ਾਮ ਥੋਰੀ ਨੇ ਕੱਢਦੇ ਹੋਏ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।

ਹੁਣ ਇਹ ਸਾਰੀਆਂ ਮਸ਼ੀਨਾਂ ਜਲੰਧਰ ਦੇ ਰੈੱਡ ਕਰਾਸ ਭਵਨ ਵਿਚ ਮੌਜੂਦ ਨੇ ਅਤੇ ਲੋਕ ਇਨ੍ਹਾਂ ਨੂੰ ਆਪਣੇ ਘਰ ਲਿਜਾ ਕੇ ਇਸ ਦਾ ਪੂਰਾ ਫ਼ਾਇਦਾ ਉਠਾ ਰਹੇ ਹਨ। ਇਸ ਮੌਕੇ ਕੰਸੇਨਟ੍ਰੇਟਰ ਮਸ਼ੀਨ ਲੈਣ ਆਏ ਰਵੀ ਨੇ ਈ ਟੀਵੀ ਭਾਰਤ ਦੀ ਟੀਮ ਨੂੰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਮਸ਼ੀਨ ਲਈ ਹਰ ਕਿਸੇ ਨੂੰ ਪੰਜ ਹਜ਼ਾਰ ਸਕਿਉਰਿਟੀ ਅਤੇ ਪੰਜ ਹਜ਼ਾਰ ਰੁਪਇਆ ਅਡਵਾਂਸ ਕਿਰਾਏ ਵਜੋਂ ਦੇਣਾ ਪੈਂਦਾ ਹੈ। ਜਿਸ ਵਿੱਚੋਂ ਮਸ਼ੀਨ ਨੂੰ ਵਾਪਸ ਕਰਨ ਤੋਂ ਬਾਅਦ ਪੰਜ ਹਜ਼ਾਰ ਰੁਪਏ ਦੀ ਸਿਕਿਊਰਿਟੀ ਅਤੇ ਕਿਰਾਏ ਵਿੱਚੋਂ ਬਚੇ ਬਕਾਇਆ ਪੈਸੇ ਵਾਪਸ ਮੋੜ ਦਿੱਤੇ ਜਾਂਦੇ ਹਨ।

ਇੱਥੇ ਮਸ਼ੀਨ ਲੈਣ ਵਾਸਤੇ ਆਏ ਲੋਕਾਂ ਮੁਤਾਬਕ ਉਨ੍ਹਾਂ ਦੇ ਘਰ ਵਿਚ ਪਰਿਵਾਰਕ ਮੈਂਬਰ ਨੂੰ ਆਕਸੀਜਨ ਦੀ ਕਮੀ ਹੈ, ਜਿਸ ਕਰਕੇ ਉਹ ਇਹ ਮਸ਼ੀਨਾਂ ਲੈ ਕੇ ਜਾ ਰਹੇ ਹਨ। ਉੱਥੇ ਹੀ ਸਥਾਨਕ ਲੋਕਾਂ ਵੱਲੋਂ ਜਲੰਧਰ ਪ੍ਰਸ਼ਾਸਨ ਦੀ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀ ਸੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜਲੰਧਰ ਵਿੱਚ ਕੋਵਿੰਦ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਸੀ ਕਿ ਜੋ ਲੋਕ ਆਪਣੇ ਘਰ ਵਿੱਚ ਹੀ ਆਕਸੀਜਨ ਦੀ ਕਮੀ ਨੂੰ ਪੂਰਾ ਕਰਦੇ ਹੋਏ ਇਸ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਉਨ੍ਹਾਂ ਨੂੰ ਆਕਸੀਜਨ ਕੰਸੇਨਟ੍ਰੇਟਰ ਮਸ਼ੀਨਾਂ ਘਰ ਹੀ ਮੁਹੱਈਆ ਕਰਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਦੇਖੋ ਮਰ ਚੁੱਕੀ ਇਨਸਾਨੀਅਤ ਜਨਾਜ਼ਾ....ਪਿਓ ਨੂੰ ਇਕੱਲੇ ਹੀ ਧੀ ਦੀ ਲਾਸ਼ ਚੁੱਕਣੀ ਪਈ ਮੋਢੇ

ETV Bharat Logo

Copyright © 2024 Ushodaya Enterprises Pvt. Ltd., All Rights Reserved.