ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਨੂੰ ਜਿੱਥੇ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ, ਉੱਥੇ ਹੀ ਹੁਣ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਪੰਜਾਬ ਡਿਪਟੀ ਸੀਐੱਮ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਰਾਵਤ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਦੋ ਡਿਪਟੀ ਸੀਐੱਮ ਵੀ ਲਗਾਏ ਜਾਣ। ਇਸ ਦੇ ਨਾਲ ਹੀ ਰਾਵਤ ਨੇ ਕਿਹਾ ਹੈ ਕਿ ਜਲਦ ਹੀ ਪਾਰਟੀ ਦੇ ਵੱਲੋਂ ਮੰਤਰੀਆਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ ਨੂੰ ਲੈਕੇ ਅੱਜ ਦਾ ਦਿਨ ਕਾਫੀ ਅਹਿਮ ਸੀ। ਮੁੱਖ ਮੰਤਰੀ ਦੇ ਨਾਮ ਨੂੰ ਲੈਕੇ ਸਾਰਾ ਦਿਨ ਸਿਆਸੀ ਸਮੀਕਰਨ ਬਦਲਦੇ ਰਹੇ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਦੌੜ ਵਿੱਚ ਸੁਨੀਲ ਜਾਖੜ, ਫਿਰ ਅੰਬਿਕਾ ਸੋਨੀ ਅਤੇ ਇਸ ਤੋਂ ਬਾਅਦ ਸ਼ਾਮ ਤੱਕ ਸੁਖਜਿੰਦਰ ਰੰਧਾਵਾ ਦਾ ਨਾਮ ਮੀਡੀਆ ਦੇ ਵਿੱਚ ਜ਼ੋਰ-ਸ਼ੋਰ ਨਾਲ ਗੂੰਜਿਆ।
-
Our mutual feeling is that there should be two deputy CMs. Soon we will take a call on it along with names for Council of Ministers...Some names have been discussed but it's the CM's prerogative who discusses it with party high command and takes a call: Harish Rawat, Congress pic.twitter.com/SILSoV369y
— ANI (@ANI) September 19, 2021 " class="align-text-top noRightClick twitterSection" data="
">Our mutual feeling is that there should be two deputy CMs. Soon we will take a call on it along with names for Council of Ministers...Some names have been discussed but it's the CM's prerogative who discusses it with party high command and takes a call: Harish Rawat, Congress pic.twitter.com/SILSoV369y
— ANI (@ANI) September 19, 2021Our mutual feeling is that there should be two deputy CMs. Soon we will take a call on it along with names for Council of Ministers...Some names have been discussed but it's the CM's prerogative who discusses it with party high command and takes a call: Harish Rawat, Congress pic.twitter.com/SILSoV369y
— ANI (@ANI) September 19, 2021
ਇੱਕ ਤਰ੍ਹਾਂ ਦਾ ਰੰਧਾਵਾ ਦੇ ਨਾਮ ਦਾ ਐਲਾਨ ਕਰ ਵੀ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਨਾਮ ਐਲਾਨਣ ਤੋਂ ਬਾਅਦ ਰੰਧਾਵਾ ਦੀ ਰਿਹਾਇਸ਼ ਉੱਪਰ ਕਾਫੀ ਭੀੜ ਹੋਣ ਲੱਗ ਗਈ ਸੀ ਤੇ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਉਨ੍ਹਾਂ ਨੂੰ ਵਧਾਈ ਦੇ ਵੀ ਪਹੁੰਚਣੇ ਸ਼ੁਰੂ ਹੋ ਗਏ ਸਨ।
ਇਸ ਤੋਂ ਕੁਝ ਸਮਾਂ ਬਾਅਦ ਜਦੋਂ ਹਾਈਕਮਾਨ ਵੱਲੋਂ ਰਸਮੀ ਐਲਾਨ ਨਾ ਕੀਤਾ ਗਿਆ ਤਾਂ ਰੰਧਾਵਾ ਦੇ ਨਾਮ ਤੇ ਇੱਕ ਵਾਰ ਫੇਰ ਬ੍ਰੇਕ ਲੱਗ ਗਈ। ਇਸ ਤੋਂ ਬਾਅਦ ਹਾਈਕਮਾਨ ਵੱਲੋਂ ਚਰਨਜੀਤ ਚੰਨੀ ਦੇ ਨਾਮ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਵਲੋਂ ਦਿੱਤੀ ਗਈ।
ਰਾਵਤ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਸਾਰੇ ਨਾਮਾਂ ਉੱਪਰ ਵਿਰਾਮ ਲੱਗ ਗਿਆ। ਫਿਲਹਾਲ ਹੁਣ ਪੰਜਾਬ ਦੇ ਡਿਪਟੀ ਸੀਐੱਮ ਲਗਾਉਣ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਹੈ। ਇਸ ਸਬੰਧੀ ਰਾਵਤ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਪਾਰਟੀ ਦੋ ਡਿਪਟੀ ਸੀਐੱਮ ਲਗਾਉਣ ਚਾਹੁੰਦੀ ਹੈ। ਹੁਣ ਵੇਖਣਾ ਹੋਵੇਗਾ ਕਿ ਹਾਈਕਮਾਨ ਇਸ ਸਬੰਧੀ ਕੀ ਫੈਸਲਾ ਲੈਂਦੀ ਹੈ।