ETV Bharat / city

ਫਰਾਰ ਗੈਂਗਸਟਰ ਦੀਪਕ ਟੀਨੂੰ ਆਇਆ ਪੁਲਿਸ ਅੜਿੱਕੇ - ਗੈਂਗਸਟਰ ਦੀਪਕ ਟੀਨੂੰ ਰਾਜਸਥਾਨ

ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਨੇ ਰਾਜਸਥਾਨ ਤੋਂ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਰਾਜਸਥਾਨ ਦੇ ਅਜਮੇਰ ਤੋਂ ਹਿਰਾਸਤ ਵਿੱਚ ਲਿਆ ਹੈ।

fugitive gangster Deepak Tinu arrested
ਫਰਾਰ ਗੈਂਗਸਟਰ ਦੀਪਕ ਟੀਨੂੰ ਆਇਆ ਪੁਲਿਸ ਅੜਿੱਕੇ
author img

By

Published : Oct 19, 2022, 3:41 PM IST

Updated : Oct 19, 2022, 5:20 PM IST

ਚੰਡੀਗੜ੍ਹ: ਗੈਂਗਸਟਰ ਦੀਪਕ ਟੀਨੂੰ ਜੋ ਕਿ ਕਾਫੀ ਸਮੇਂ ਤੋਂ ਫਰਾਰ ਚਲ ਰਿਹਾ ਸੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਕਿ 2 ਅਕਤਬੂਰ ਨੂੰ ਗੈਂਗਸਟਰ ਦੀਪਕ ਟੀਨੂੰ ਮਾਨਸਾ ਤੋਂ ਫਰਾਰ ਹੋਇਆ ਸੀ।

  • Correction | Sidhu Moose Wala murder case: Fugitive criminal Deepak* Tinu Haryana arrested from Ajmer, Rajasthan, by Special Cell. He had escaped from the custody of Punjab Police earlier.

    — ANI (@ANI) October 19, 2022 " class="align-text-top noRightClick twitterSection" data=" ">

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੁਪਤਾ ਸੂਚਨਾ ਦੇ ਆਧਾਰ 'ਤੇ ਸਪੈਸ਼ਲ ਸੈੱਲ ਦੀ ਟੀਮ ਨੇ ਅਜਮੇਰ 'ਚ ਛਾਪਾ ਮਾਰ ਕੇ ਗੈਂਗਸਟਰ ਟੀਨੂੰ ਨੂੰ ਫੜ ਲਿਆ ਸੀ। ਟੀਨੂੰ ਨੂੰ ਜਲਦ ਹੀ ਪੰਜਾਬ ਵਾਪਸ ਲਿਆਂਦਾ ਜਾ ਰਿਹਾ ਹੈ। ਲਾਰੈਂਸ ਦਾ ਖਾਸ ਨਾਂ ਟੀਨੂੰ ਏ ਸ਼੍ਰੇਣੀ ਦਾ ਗੈਂਗਸਟਰ ਹੈ। ਗੈਂਗਸਟਰ ਟੀਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਹੈ।

ਪੁਲਿਸ ਦੀ ਗ੍ਰਿਫਤ ਵਿੱਚੋਂ ਫਰਾਰ ਹੋਇਆ ਸੀ ਗੈਂਗਸਟਰ ਦੀਪਕ ਟੀਨੂੰ: ਕਾਬਿਲੇਗੌਰ ਹੈ ਕਿ ਮਾਨਸਾ ਵਿਖੇ ਸੀਆਈਏ ਟੀਮ ਦੀ ਗ੍ਰਿਫਤ ਵਿੱਚੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਦੀਪਕ ਟੀਨੂੰ ਹਿਰਾਸਤ ਵਿੱਚੋਂ ਫਰਾਰ ਹੋ ਗਿਆ (Gangster Deepak Tinu absconded) ਸੀ। ਇਸ ਮਾਮਲੇ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਨੂੰ ਮੁਅੱਤਲ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਹੋਈ ਸੀ ਮਹਿਲਾ ਮਿੱਤਰ : ਇਸ ਤੋਂ ਇਲਾਵਾ ਭਗੌੜੇ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਨੂੰ ਪੰਜਾਬ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ (gangster Deepak Tinu Girlfriend arrested) ਕਰ ਲਿਆ ਸੀ। ਫੜੀ ਗਈ ਔਰਤ ਦੀ ਪਛਾਣ ਜਤਿੰਦਰ ਕੌਰ ਉਰਫ ਜੋਤੀ ਦਿਓਲ ਵਜੋਂ ਹੋਈ ਸੀ ਜੋ ਕਿ ਮੁੰਬਈ ਤੋਂ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ।

ਇਹ ਵੀ ਪੜੋ: ਦੀਪਾਲੀ ਸਿੰਗਲਾ ਨੇ ਜੱਜ ਬਣਕੇ ਆਪਣੇ ਸ਼ਹਿਰ ਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ

Last Updated : Oct 19, 2022, 5:20 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.