ਅੰਮ੍ਰਿਤਸਰ: ਗੁਰੂਨਗਰੀ ਅੰਮ੍ਰਿਤਸਰ ਵਿੱਚ ਪੁਲਿਸ ਨੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਇੱਕ ਪੁਲਿਸ ਚੌਂਕੀ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਦੀ ਕਾਰਵਾਈ ਦੌਰਾਨ 2 ਬਦਮਾਸ਼ ਜ਼ਖਮੀ ਹੋ ਗਏ ਹਨ, ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ। ਜਾਣਕਾਰੀ ਮੁਤਾਬਕ ਫੜ੍ਹੇ ਗਏ ਤਿੰਨੇ ਬਦਮਾਸ਼ ਹੈਪੀ ਪਾਸੀਆਂ ਗੈਂਗ ਲਈ ਕੰਮ ਕਰ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਨੂੰ ਪੁਲਿਸ ਚੌਂਕੀ 'ਤੇ ਗ੍ਰਨੇਡ ਹਮਲਾ ਕਰਨ ਦੇ ਇਲਜ਼ਾਮ ਹੇਠ ਕਾਬੂ ਕੀਤਾ ਗਿਆ ਸੀ ਅਤੇ ਬੀਤੀ ਰਾਤ ਜਦੋਂ ਇਨ੍ਹਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਲਿਜਾਇਆ ਗਿਆ, ਤਾਂ ਇਨ੍ਹਾਂ ਬਦਮਾਸ਼ਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਕਾਬੂ ਕਰ ਲਿਆ।
2 ਬਦਮਾਸ਼ਾਂ ਦੇ ਲੱਗੀਆਂ ਗੋਲੀਆਂ
ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਕਰਨਦੀਪ ਸਿੰਘ ਅਤੇ ਬੂਟਾ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਹੀ ਰਹਿਣ ਵਾਲੇ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਸਿੰਘ ਅਤੇ ਬੂਟਾ ਸਿੰਘ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਹ ਜਖ਼ਮੀ ਹੋ ਗਏ। ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਦੀ ਲੱਤ 'ਚ ਗੋਲੀ ਵੱਜੀ ਹੈ। ਇਨ੍ਹਾਂ ਕੋਲੋਂ 01 ਪਿਸਟਲ, ਜ਼ਿੰਦਾ ਕਾਰਤੂਸ, ਇੱਕ ਗਲਾਕ ਪਿਸਤੌਲ .30 ਬੋਰ ਤੇ ਇੱਕ ਹੋਰ ਪਿਸਤੌਲ 30 ਬੋਰ ਦੀ ਬਰਾਮਦ ਹੋਈ ਹੈ।
- 'ਫਲੱਸ਼ ਦੀ ਪੇਟੀ ਵਾਲਾ ਪਾਣੀ ਪੀ ਕੇ ਕੀਤਾ ਗੁਜ਼ਾਰਾ', 'ਅੱਖਾਂ ਸਾਹਮਣੇ ਪਈਆਂ ਦੇਖੀਆਂ 40 ਲਾਸ਼ਾਂ", ਅੰਦਰ ਤੱਕ ਝੰਝੋੜ ਦੇਵੇਗੀ ਪਨਾਮਾ ਦੇ ਖੂਨੀ ਜੰਗਲਾਂ ਦੀ ਦਾਸਤਾਨ!
- ਡਿਪੋਰਟ ਹੋ ਕੇ ਆਏ ਮਨਦੀਪ ਸਿੰਘ ਨੇ ਦੱਸਿਆ ਕਿਸ ਤਰ੍ਹਾਂ ਫਲੱਸ਼ ਦੀ ਟੈਂਕੀ ਵਾਲਾ ਪਾਣੀ ਪੀਕੇ ਕੀਤਾ ਗੁਜ਼ਾਰਾ, ਡੌਂਕਰਾਂ ਨੇ ਦਿਨ ਰਾਤ ਕੀਤੀ ਕੁੱਟਮਾਰ, ਵੀਡੀਓ ਸੁਣ ਕੇ ਅੱਖਾਂ 'ਚੋਂ ਆ ਜਾਣਗੇ ਹੰਝੂ
- ਬੱਚਿਆਂ ਦੇ ਹੰਝੂ ਦੇਖ ਦਲੇਰ ਸਿੰਘ ਵੀ ਪਿਆ ਕਮਜ਼ੋਰ ! 60 ਲੱਖ ਲੈ ਕੇ ਵੀ ਏਜੰਟ ਨੇ ਲਵਾਈ ਡੰਕੀ, ਸੁਣੋ ਕਿਵੇਂ ਹੋਇਆ ਵੱਡਾ ਧੋਖਾ
Commissionerate Police Amritsar has busted a major terrorist module.
— Commissionerate Police Amritsar (@cpamritsar) February 9, 2025
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਇੱਕ ਵੱਡੇ ਅੱਤਵਾਦੀ ਮਾਡਿਊਲ ਦਾ ਕੀਤਾ ਗਿਆ ਪਰਦਾਫਾਸ਼।#AmritsarPolice#YourSafetyOurPriority pic.twitter.com/42gArilgRQ
ਦੁਬਈ ਤੋਂ ਮਿਲ ਰਹੀ ਸੀ ਕਮਾਂਡ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਲਜ਼ਮ ਦੁਬਈ 'ਚ ਰਹਿੰਦੇ ਗੈਂਗਸਟਰ ਹੈਪੀ ਪਾਸੀਆਂ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ। ਇਨ੍ਹਾਂ ਨੂੰ ਜੋ ਹਥਿਆਰ ਸਪਲਾਈ ਹੁੰਦੇ ਹਨ, ਉਹ ਬੂਟਾ ਸਿੰਘ ਦਾ ਭਰਾ, ਜੋ ਦੁਬਈ ਵਿੱਚ ਬੈਠਾ ਹੈ ਉਹ ਸਪਲਾਈ ਕਰਦਾ ਸੀ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ।