ETV Bharat / city

P.M. ਦੌਰਾ: ਭਾਜਪਾ ਦੇ ਇਲਜ਼ਾਮਾਂ 'ਤੇ ਮੁੱਖ ਮੰਤਰੀ ਚੰਨੀ ਦਾ ਜਵਾਬ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਵਲੋਂ ਪੀ.ਐਮ ਦੌਰਾ ਰੱਦ ਹੋਣ 'ਤੇ ਸੁਰੱਖਿਆ ਨੂੰ ਲੈਕੇ ਚੁੱਕੇ ਜਾ ਰਹੇ ਸਵਾਲਾਂ 'ਤੇ ਜਵਾਬ ਦਿੱਤਾ ਹੈ।

P.M. ਦੌਰਾ: ਭਾਜਪਾ ਦੇ ਇਲਜ਼ਾਮਾਂ 'ਤੇ ਮੁੱਖ ਮੰਤਰੀ ਚੰਨੀ ਦੀ ਪ੍ਰੈਸ ਕਾਨਫਰੰਸ

author img

By

Published : Jan 5, 2022, 6:41 PM IST

Updated : Jan 5, 2022, 7:09 PM IST

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਵਲੋਂ ਪੀ.ਐਮ ਦੌਰਾ ਰੱਦ ਹੋਣ 'ਤੇ ਸੁਰੱਖਿਆ ਨੂੰ ਲੈਕੇ ਚੁੱਕੇ ਜਾ ਰਹੇ ਸਵਾਲਾਂ 'ਤੇ ਜਵਾਬ ਦਿੱਤਾ ਹੈ। ਇਸ 'ਚ ਮੁੱਖ ਮੰਤਰੀ ਚੰਨੀ ਨੇ ਭਾਜਪਾ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ।

ਅਫਸੋਸ ਕਿ ਪੀਐਮ ਨੂੰ ਵਾਪਸ ਮੁੜਨਾ ਪਿਆ

ਚੰਨੀ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਪੀਐਮ ਨੂੰ ਵਾਪਸ ਮੁੜਨਾ ਪਿਆ। ਮੈਂ ਕੋਰੋਨਾ ਕਾਰਨ ਪੀਐਮ ਨੂੰ ਪੁੱਛਿਆ ਕਿ ਸੁਆਗਤ ਕਰਨ ਪੁੱਜਾਂ ਜਾਂ ਨਾ। ਉਨ੍ਹਾਂ ਕਿਹਾ ਕਿ ਅਸੀਂ ਰਾਤ ਨੂੰ ਤਿੰਨ ਵਜੇ ਤੱਕ ਕੋਸ਼ਿਸ਼ ਕਰਕੇ ਸੜ੍ਹਕਾਂ ’ਤੇ ਬੈਠੇ ਕਿਸਾਨਾਂ ਨੂੰ ਹਟਾਇਆ। ਕੇਂਦਰੀ ਏਜੰਸੀਆਂ ਪਿਛਲੇ ਪੰਜ ਦਿਨਾਂ ਤੋਂ ਇਥੇ ਬੈਠੀਆਂ ਸੀ, ਉਨ੍ਹਾਂ ਨੇ ਹੀ ਸਾਰਾ ਕੁਝ ਵੇਖਿਆ। ਭਾਜਪਾ ਦੇ ਗਜੇੰਦਰ ਸ਼ੇਖਾਵਤ ਨੇ ਵੀ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ। ਚੰਨੀ ਨੇ ਕਿਹਾ ਕਿ ਰਾਤ ਨੂੰ ਡੇਢ ਵਜੇ ਮੈਨੂੰ ਚੀਫ ਸੈਕਟਰੀ ਦਾ ਫੋਨ ਆਇਆ, ਪ੍ਰਦਰਸ਼ਨਕਾਰੀ ਗਰੰਟੀ ਮੰਗਦੇ ਹਨ ਕਿ ਸੀਐਮ ਦਫਤਰ ਇਹ ਯਕੀਨੀ ਬਣਾਏ ਕੇ ਉਹ ਪੀਐਮ ਨਾਲ ਮੁਲਾਕਾਤ ਕਰਵਾਉਣਗੇ। ਮੈਂ ਕਿਸਾਨਾਂ ਨੂੰ ਪੀਐਮ ਨਾਲ ਮੁਲਾਕਾਤ ਦੀ ਆਪਣੇ ਪੱਧਰ ਤੇ ਗਰੰਟੀ ਦਿੱਤੀ। ਰਾਤ ਨੂੰ ਪੌਣੇ ਦੋ ਵਜੇ ਆਈਬੀ ਦੇ ਡਾਇਰੈਕਟਰ ਨੂੰ ਸੰਪਰਕ ਕੀਤਾ ਤੇ ਫੋਨ ਨਹੀਂ ਚੁੱਕਿਆ ਤੇ ਬਾਅਦ ਵਿੱਚ ਸਵੇਰੇ ਸਾਢੇ ਛੇ ਵਜੇ ਆਈਬੀ ਡਾਇਰੈਕਟਰ ਦਾ ਫੋਨ ਆਇਆ ਕਿ ਉਹ ਫੋਨ ਨਹੀਂ ਚੁੱਕ ਸਕੇ। ਉਨ੍ਹਾਂ ਨੇ ਦੱਸਿਆ ਕਿ ਸਾਰਾ ਕੁਝ ਠੀਕ ਹੋ ਗਿਆ ਹੈ। ਇਹ ਰਸਤੇ ਰੈਲੀ ਲਈ ਹੀ ਖੁਲ੍ਹਵਾਏ ਸੀ।

ਕਿਸਾਨਾਂ ਨਾਲ ਮੁਲਾਕਾਤ ਦਾ ਦਿੱਤਾ ਸੀ ਭਰੋਸਾ

ਮੁਜਾਹਰਾਕਾਰੀ ਕਿਸਾਨਾਂ ਨੂੰ ਭਰੋਸਾ ਦੇ ਦਿੱਤਾ ਸੀ ਕਿ ਅਸੀਂ ਪੀਐਮ ਨਾਲ ਮੁਲਾਕਾਤ ਕਰਵਾ ਦਿਆਂਗੇ। ਪ੍ਰਧਾਨ ਮੰਤਰੀ ਦਾ ਮਿੰਟ-ਮਿੰਟ ਦਾ ਪ੍ਰੋਗਰਾਮ ਆਇਆ ਸੀ। ਸਿਟਿੰਗ ਪ੍ਰਬੰਧ ਵੀ ਪੀਐਮ ਦਫਤਰ ਤੋਂ ਆਇਆ। ਹੈਲੀਕਾਪਟਰ ਵਿੱਚ ਚਾਰ ਸੀਟਾਂ ਹੋਣਗੀਆਂ, ਨਾਲ ਕੌਣ ਬੈਠੇਗਾ। ਪ੍ਰਧਾਨ ਮੰਤਰੀ ਕਿੱਥੇ ਜਾਣਗੇ, ਕਿਵੇਂ ਜਾਣਗੇ। ਫਿਰੋਜਪੁਰ ਤੱਕ ਜਾਣ ਦਾ ਪ੍ਰੋਗਰਾਮ ਹਵਾਈ ਸਫਰ ਦਾ ਸੀ। ਤਿੰਨ ਹੈਲੀਪੈਡ ਫਿਰੋਜਪੁਰ ਵਿੱਚ ਬਣਾਏ ਤਾਂ ਜੋ ਪ੍ਰਧਾਨ ਮੰਤਰੀ ਜਿੱਥੇ ਮਰਜੀ ਉਤਰ ਸਕਣ।

ਚੰਨੀ ਨੇ ਦੱਸਿਆ ਪੀਐਮ ਦਾ ਸ਼ਡਿਊਲ

9.30 ਦਿਲੀ ਤੋਂ ਉਡਾਨ

10.25 ਬਠਿੰਡਾ ਪਹੁੰਚ

20.30 ਚਾਲੇ

11.05 ਵਜੇ ਕਿਲਾ ਚੌਂਕ ਫਿਰੋਜਪੁਰ ਪਹੁੰਚ

ਇਲਜ਼ਾਮਾਂ 'ਤੇ ਮੁੱਖ ਮੰਤਰੀ ਚੰਨੀ ਦਾ ਜਵਾਬ
ਇਲਜ਼ਾਮਾਂ 'ਤੇ ਮੁੱਖ ਮੰਤਰੀ ਚੰਨੀ ਦਾ ਜਵਾਬ

ਸੀਐਮ ਚੰਨੀ ਨੇ ਕਿਹਾ ਕਿ ਇਹ ਸਾਰਾ ਪ੍ਰੋਗਰਾਮ ਲਿਖਤੀ ਸੀ, ਕੋਈ ਪ੍ਰੋਗਰਾਮ ਨਹੀਂ ਸੀ ਕਿ ਪ੍ਰਧਾਨ ਮੰਤਰੀ ਨੇ ਸੜ੍ਹਕੀ ਮਾਰਗ ਰਾਹੀਂ ਜਾਣਾ ਹੈ। ਮੌਕੇ ਦੇ ਮੌਕੇ ਸੜ੍ਹਕ ਰਾਹੀਂ ਲਿਜਾਇਆ ਗਿਆ। ਰਸਤੇ ਵਿੱਚ ਬੰਦੇ ਬੈਠੇ ਸੀ, ਇਹ ਪਤਾ ਲਗਾਉਣਾ ਹੈ ਕਿ ਕੌਣ ਸੀ। ਅਸੀ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਰਸਤੇ ਵਿੱਚ ਟਰਾਲੀਆਂ ਲਗਾ ਦਿੱਤੀਆਂ ਹਨ, ਕਿਤੇ ਹੋਰ ਪਾਸਿਓਂ ਜਾਣ ਬਾਰੇ ਦੱਸਿਆ ਜਾਵੇ।ਕਿਤੇ ਵੀ ਸੁਰੱਖਿਆ ਵਿੱਚ ਸੰਨ੍ਹ ਨਹੀਂ ਹੈ। ਕੋਈ ਖਤਰਾ ਨਹੀਂ ਸੀ ਤੇ ਨਾ ਹੀ ਕੋਈ ਹਮਲਾ ਹੋਇਆ, ਤੇ ਨਾ ਹੀ ਕੋਈ ਅਜਿਹੀ ਸੋਚ ਹੋਈ ਹੈ। ਮੈਨੂੰ ਮੇਰੀ ਪੁਲਿਸ ਨੇ ਪੁੱਛਿਆ ਕਿ ਲਾਠੀਚਾਰਜ ਕਰਕੇ ਹਟਾ ਦਿੱਤਾ ਜਾਂਦਾ ਹੈ ਪਰ ਅਸੀਂ ਕਿਹਾ ਕਿ ਗੱਲਬਾਤ ਰਾਹੀਂ ਮਸਲਾ ਕੱਢਿਆ ਜਾਵੇ ਤੇ ਅਸੀਂ ਕਾਮਯਾਬ ਹੋਇਆ।

ਇਲਜ਼ਾਮਾਂ 'ਤੇ ਮੁੱਖ ਮੰਤਰੀ ਚੰਨੀ ਦਾ ਜਵਾਬ
ਇਲਜ਼ਾਮਾਂ 'ਤੇ ਮੁੱਖ ਮੰਤਰੀ ਚੰਨੀ ਦਾ ਜਵਾਬ

ਅਚਾਨਕ ਰਾਹ ਰੋਕਣ ਨੂੰ ਖਤਰੇ ਨਾਲ ਜੋੜਨਾ ਗਲਤ

ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਸੰਨ੍ਹ ਦੱਸ ਕੇ ਖਤਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਸ਼ਾਨ ਵਿੱਚ ਜਾਂ ਸੁਰੱਖਿਆ ਵਿੱਚ ਖਤਰਾ ਹੋਇਆ ਹੋਵੇ। ਇਹ ਸਾਰਾ ਕੁਝ ਹਵਾਈ ਰਸਤੇ ਦੀ ਥਾਂ ਸੜ੍ਹਕੀ ਮਾਰਗ ਰਾਹੀਂ ਜਾਣ ਕਾਰਨ ਹੋਇਆ ਹੈ। ਅਚਾਨਕ ਰਸਤਾ ਬੰਦ ਕਰ ਦਿੱਤਾ। ਪ੍ਰਧਾਨ ਮੰਤਰੀ ਨੂੰ ਹੈਲੀਕਾਪਟਰ ਰਾਹੀਂ ਲਿਜਾਉਣ ਦਾ ਸੱਦਾ ਦਿੱਤਾ ਗਿਆ ਪਰ ਉਨ੍ਹਾਂ ਨੇ ਵਾਪਸ ਜਾਣ ਦਾ ਪ੍ਰੋਗਰਾਮ ਬਣਾਇਆ। ਮੈਂ ਪ੍ਰਧਾਨ ਮੰਤਰੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ।

ਭਾਜਪਾ ਦੇ ਜੋ ਆਗੂ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਕਰ ਰਹੇ ਹਨ ਤਾਂ ਇਹ ਰਾਜਨੀਤੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਜੇਕਰ ਪ੍ਰਧਾਨ ਮੰਤਰੀ ਆਉਂਦੇ ਤਾਂ ਪੰਜਾਬ ਨੂੰ ਕੁਝ ਦੇ ਕੇ ਹੀ ਜਾਂਦੇ। ਕਿਸਾਨ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਹਨ, ਉਨ੍ਹਾਂ ਦੀਆਂ ਕੁਝ ਮੰਗਾਂ ਹਨ। ਮੈਂ ਉਨ੍ਹਾਂ ’ਤੇ ਲਾਠੀ ਨਹੀਂ ਚਲਾਉਣਾ ਚਾਹੁੰਦਾ ਸੀ ਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਇਆ। ਅਚਾਨਕ ਕੁਝ ਲੋਕ ਆ ਕੇ ਰਾਹ ਵਿੱਚ ਬੈਠ ਗਏ, ਉਨ੍ਹਾਂ ਨੂੰ ਮਨਾਇਆ ਜਾ ਸਕਦਾ ਸੀ ਪਰ ਇਸ ਲਈ ਸਮਾਂ ਲੱਗਣਾ ਸੀ। ਇਸ ਦੇ ਬਾਵਜੂਦ ਵੀ ਜੇਕਰ ਸੁਰੱਖਿਆ ਵਿੱਚ ਸੰਨ੍ਹ ਦੱਸਿਆ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਇਸ ਦੀ ਜਾਂਚ ਕਰਵਾਉਣ ਲਈ ਤਿਆਰ ਹੈ।

ਰਾਸ਼ਰਟਰਪਤੀ ਸਾਸ਼ਨ ਅੱਜ ਨਹੀਂ, ਚਾਰ ਦਿਨਾਂ ਨੂੰ ਲੱਗਣਾ ਹੀ ਹੈ। ਰਾਜਨੀਤੀ ਨਹੀਂ ਹੋਣੀ ਚਾਹੀਦੀ। ਕਿਸਾਨ ਇੱਕ ਸਾਲ ਤੋਂ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ, ਉਥੇ ਅਜਿਹਾ ਕੁਝ ਨਹੀਂ ਹੋਇਆ। ਰਾਤ ਨੂੰ ਵੀ ਗ੍ਰਹਿ ਮੰਤਰੀ ਦਾ ਫੋਨ ਆਇਆ ਕਿ ਰੇਲ ਲਾਈਨ ’ਤੇ ਪ੍ਰਦਰਸ਼ਨਕਾਰੀ ਬੈਠੇ ਹਨ, ਮੈਂ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਹਟਾਇਆ। ਸੜ੍ਹਕ ਰਾਹੀਂ ਜਾਣ ਦਾ ਫੈਸਲਾ ਪ੍ਰਧਾਨ ਮੰਤਰੀ ਦਫਤਰ ਨੇ ਲਿਆ। ਇਹ ਹੋ ਸਕਦਾ ਹੈ ਕਿ ਹੈਲੀਕਾਪਟਰ ਵਾਲਿਆਂ ਨੇ ਬਾਰਿਸ਼ ਕਰਕੇ ਮਨ੍ਹਾ ਕਰ ਦਿੱਤਾ ਹੋਵੇ। ਪੀਐਮ ਕਹਿ ਕੇ ਗਏ ਕਿ ਅਫਸਰ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣ ਕਿ ਉਹ ਸ਼ੁਕਰਗੁਜਾਰ ਹਨ ਕਿ ਉਹ ਪੰਜਾਬ ਵਿੱਚੋਂ ਜਿੰਦਾ ਵਾਪਸ ਜਾ ਰਹੇ ਹਨ।

ਚੰਨੀ ਨੇ ਕਿਹਾ ਕਿ ਭਾਵੇਂ ਪੀਐਮ ਨੇ ਗੁੱਸੇ ਵਿੱਚ ਕਿਹਾ ਜਾਂ ਰਾਜਨੀਤਕ ਤੌਰ ’ਤੇ ਕਿਹਾ, ਮੈਂ ਇਸ ਬਾਰੇ ਟਿੱਪਣੀ ਨਹੀਂ ਕਰਾਂਗਾ ਪਰ ਜੇਕਰ ਸਾਡੇ ਪੀਐਮ ਨੂੰ ਕੋਈ ਖਤਰਾ ਹੋਵੇ ਤਾਂ ਮੈਂ ਉਨ੍ਹਾਂ ਤੋਂ ਪਹਿਲਾਂ ਆਪਣਾ ਖੂਨ ਡੋਲ੍ਹ ਦੇਵਾਂਗਾ। ਪੰਜਾਬੀ ਦੇਸ਼ ਲਈ ਮਰ ਮਿਟਣ ਲਈ ਤਿਆਰ ਹਨ। ਨਾਲ ਹੀ ਕਿਸੇ ਤਰ੍ਹਾਂ ਦਾ ਇਥੇ ਖਤਰਾ ਨਹੀਂ ਸੀ, ਨਾ ਹੀ ਕੋਈ ਨੁਕਸਾਨ ਹੋਇਆ ਤੇ ਨਾ ਹੀ ਹੋਣ ਦਿੱਤਾ ਜਾਂਦਾ।

ਪੰਜਾਬ ਸਰਕਾਰ ਦਾ ਉਥੇ ਕੋਈ ਰੋਲ ਨਹੀਂ ਸੀ, ਸਾਰਾ ਕੁਝ ਕੇਂਦਰੀ ਏਜੰਸੀਆਂ ਦੇ ਹੱਥ ਸੀ। ਜੇਕਰ ਕੋਈ ਅਚਾਨਕ ਰਾਹ ਵਿੱਚ ਆ ਕੇ ਬੈਠਿਆ, ਤਾਂ ਇਸ ਨੂੰ ਕੋਈ ਖਤਰਾ ਨਹੀਂ ਕਿਹਾ ਜਾ ਸਕਦਾ। ਮੈਂ ਰਾਤ ਕੈਬਨਿਟ ਮੀਟਿੰਗ ਤੋਂ ਵਾਪਸ ਮੁੜ ਰਿਹਾ ਸੀ, ਅਚਾਨਕ 20-25 ਬੰਦਿਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਮੇਰੀ ਗੱਡੀ ਮੁਹਰੇ ਆ ਕੇ ਬੈਠ ਗਏ ਪਰ ਮੈਂ ਕੋਈ ਕਾਰਵਾਈ ਕਰਨ ਦੀ ਬਜਾਇ ਆਪਣੀਆਂ ਗੱਡੀਆਂ ਪਿੱਛੇ ਮੋੜਨ ਲਈ ਕਿਹਾ ਤੇ ਦੂਜੇ ਰਾਹ ਤੋਂ ਘਰ ਪੁੱਜਿਆ। ਮੈਂ ਚੰਡੀਗੜ੍ਹ ਵਿੱਚ ਹੁੰਦਾ ਹਾਂ ਤੇ ਜੇਕਰ ਇਥੇ ਮੇਰੇ ਨਾਲ ਕੁਝ ਹੋ ਜਾਏ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਚੰਡੀਗੜ੍ਹ ਵਾਲਿਆਂ ਨੇ ਮੇਰੇ ’ਤੇ ਹਮਲਾ ਕਰਵਾ ਦਿੱਤਾ ਤੇ ਜੇਕਰ ਕੁਝ ਹੁੰਦਾ ਹੈ ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਤੀਫਾ ਦੇ ਦੇਣ।

ਪੀਐਮ ਨੇ ਰੈਲੀ ਵਿੱਚ ਪੁੱਜਣਾ ਸੀ ਤੇ ਕਿਸਾਨਾਂ ਨੇ ਰਾਹ ਰੋਕਣਾ ਸੀ, ਇੰਨੀ ਜਹੀ ਗੱਲ ਹੈ। ਸੀਐਮ ਚੰਨੀ ਨੇ ਕਿਹਾ ਕਿ 70 ਹਜਾਰ ਕੁਰਸੀ ਲੱਗੀ ਹੋਈ, ਬੰਦੇ ਸਿਰਫ 700 ਪੁੱਜੇ, ਮੈਂ ਕੀ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਰੈਲੀ ਵਾਲੀ ਥਾਂ ’ਤੇ ਰਾਜਸੀ ਦਖ਼ਲ ਬਿਲਕੁਲ ਘਟਾ ਦਿੱਤਾ ਗਿਆ ਸੀ ਤੇ ਸਾਰਾ ਕੁਝ ਐਸਪੀਜੀ ਦੇ ਹੱਥ ਸੀ। ਸਿਟਿੰਗ ਪ੍ਰਬੰਧ ਵੀ ਆਪ ਉਨ੍ਹਾਂ ਨੇ ਤੈਅ ਕੀਤਾ। ਸੜ੍ਹਕ ਰਾਹੀਂ ਜਾਣ ਦਾ ਫੈਸਲਾ ਵੀ ਉਨ੍ਹਾਂ ਦਾ ਹੀ ਸੀ।

Last Updated : Jan 5, 2022, 7:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.