ETV Bharat / city

ਜਾਣੋਂ ਕਿਉਂ ਡੀਜੀਪੀ ਨੇ ਦਿੱਤਾ ਡੇਰਿਆਂ ਦੀ ਸੁਰੱਖਿਆ ਦਾ ਹੁਕਮ

ਪੰਜਾਬ ਵਿੱਚ ਲਗਾਤਾਰ ਕਰੀਬ ਡੇਢ ਸਾਲ ਤੋਂ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵੱਡੀ ਮਾਤਰਾ ਵਿੱਚ ਡਰੋਨ ਮਿਲੇ, ਉਨ੍ਹਾਂ ਡਰੋਨਾਂ ਵਾਲੀਆਂ ਥਾਵਾਂ ਤੋਂ ਕਈ ਜਿੰਦਾ ਕਾਰਤੂਸਾਂ ਦੇ ਨਾਲ ਮੈਗਜੀਨ ਅਤੇ ਏਕੇ-47 ਵੀ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਲਗਾਤਾਰ ਲਗਾਤਾਰ ਮਿਲ ਰਹੇ ਵੱਖ-ਵੱਖ ਥਾਵਾਂ ਤੋਂ ਗਰਨੇਡ ਅਤੇ ਹਥਿਆਰਾਂ ਦੀ ਬਰਾਮਦਕੀ ਤੋਂ ਬਾਅਦ ਡੀਜੀਪੀ ਨੇ ਵੱਖ-ਵੱਖ ਧਾਰਮਿਕ ਡੇਰਿਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਡੇਰਿਆਂ ਦੀ ਸੁਰੱਖਿਆ ਸਖ਼ਤ ਕਰਨ ਦੀ ਹਦਾਇਤ ਕੀਤੀ ਗਈ ਹੈ।

ਜਾਣੋਂ ਕਿਉਂ ਡੀਜੀਪੀ ਨੇ ਦਿੱਤਾ ਡੇਰਿਆਂ ਦੀ ਸੁਰੱਖਿਆ ਦਾ ਹੁਕਮ
ਜਾਣੋਂ ਕਿਉਂ ਡੀਜੀਪੀ ਨੇ ਦਿੱਤਾ ਡੇਰਿਆਂ ਦੀ ਸੁਰੱਖਿਆ ਦਾ ਹੁਕਮ
author img

By

Published : Aug 31, 2021, 6:50 PM IST

ਚੰਡੀਗੜ੍ਹ: ਪੰਜਾਬ ਪੁਲਿਸ ਨੇ ਲਗਾਤਾਰ ਲਗਾਤਾਰ ਮਿਲ ਰਹੇ ਵੱਖ-ਵੱਖ ਥਾਵਾਂ ਤੋਂ ਗਰਨੇਡ ਅਤੇ ਹਥਿਆਰਾਂ ਦੀ ਬਰਾਮਦਕੀ ਤੋਂ ਬਾਅਦ ਵੱਖ-ਵੱਖ ਧਾਰਮਿਕ ਡੇਰਿਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਡੇਰਿਆਂ ਦੀ ਸੁਰੱਖਿਆ ਸਖ਼ਤ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿੱਚ ਡੀਜੀਪੀ ਦਫਤਰ ਵਿੱਚ ਹਾਈ ਅਲਰਟ ਜਾਰੀ ਕਰਕੇ ਸਾਰੇ ਆਈਜੀ, ਡੀਆਈਜੀ ਰੇਂਜ ਸਣੇ ਸਾਰੇ ਜਿਲ੍ਹਿਆਂ ਦੇ ਐਸਐਸਪਪੀਜ਼ ਨੂੰ ਕਰੜੇ ਸੁਰੱਖਿਆ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ> ਦਰਅਸਲ ਪਾਕਿਸਤਾਨ ਦੀ ਸਰਹੱਦੀ ਖੇਤਰ ਦੇ ਡੇਰੇ ਅਤੇ ਧਾਰਮਿਕ ਥਾਵਾਂ ‘ਤੇ ਖੂਫੀਆ ਏਜੰਸੀ ਦੀ ਨਜਰ ਹੈ, ਕਿਉਂਕਿ ਅੱਤਵਾਦੀਆਂ ਦੀ ਨਜਰ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ‘ਤੇ ਹੈ।

ਡੇਰਿਆਂ ਨਾਲ ਕੀਤੀ ਜਾ ਰਹੀਆਂ ਮੀਟਿੰਗਾਂ

ਜਾਣਕਾਰੀ ਮੁਤਾਬਕ ਸੂਬੇ ਦੇ ਅੱਠ ਵੱਡੇ ਡੇਰਿਆਂ ਦੇ ਪ੍ਰਬੰਧਕਾਂ ਨਾਲ ਵੀ ਮੀਟਿੰਗ ਕਰਕੇ ਆਪਣੇ ਪੱਧਰ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਨੂੰ ਆਈਐਸਆਈ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸ[ਈ ਅਤੇ ਵਿਦੇਸ਼ਾਂ ਵਿੱਚ ਲੁਕੇ ਬੈਠੇ ਅੱਤਵਾਦੀਆਂ ਵੱਲੋਂ ਡੇਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸੂਹ ਮਿਲੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਨਾਲ ਲੱਗਦੇ ਧਾਰਮਿਕ ਤੇ ਗੈਰ ਧਾਰਮਿਕ ਸੰਸਥਾਵਾਂ ਦੇ ਡੇਰਿਆਂ ‘ਤੇ ਖੂਫੀਆ ਏਜੰਸੀ ਨੇ ਵੀ ਪੈਨੀ ਨਜਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸੇ ਦੇ ਚਲਦਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਬਟਾਲਾ ਅਤੇ ਮਜੀਠਾ ਪੁਲਿਸ ਮੁਖੀਆਂ ਨੂੰ ਸੁਰੱਖਿਆ ਸਖ਼ਤ ਕਰਨ ਦੀ ਹਦਾਇਤ ਕੀਤੀ ਹ। ਇਸ ਤੋਂ ਇਲਾਵਾ ਬਠਿੰਡਾ, ਮਾਨਸਾ, ਬਰਨਾਲਾ, ਪਟਿਆਲਾ, ਫਰੀਦਕੋਟ, ਮੋਗਾ ਅਤੇ ਜਗਰਾਓਂ ਦੇ ਪੁਲਿਸ ਅਫਸਰਾਂ ਨੂੰ ਵੀ ਉਨ੍ਹਾਂ ਦੇ ਖੇਤਰਾਂ ਵਿੱਚ ਆਉਂਦੇ ਡੇਰਿਆਂ ਦੀ ਸੁਰੱਖਿਆ ਨੂੰ ਲੈ ਕੇ ਸਮੇਂ-ਸਮੇਂ ‘ਤੇ ਮੀਟਿੰਗਾਂ ਕਰਕੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕਰਨ ਨੂੰ ਵੀ ਕਹਿਣ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅਤੇ ਹਰਿਆਣਆ ਵਿੱਚ ਡੇਰੇ ਲਗਾਤਾਰ ਫੈਲ ਰਹੇ ਹਨ।

ਪੰਜਾਬ ਵਿੱਚ 17 ਮੁੱਖ ਤੇ 53 ਹੋਰ ਨੇ ਡੇਰੇ

ਪੰਜਾਬ ਵਿੱਚ 17 ਮੁੱਖ ਡੇਰੇ ਹਨ ਅਤੇ 53 ਹੋਰ, ਜਿਨ੍ਹਾਂ ਵਿੱਚ ਰਾਧਾਸੁਆਮੀ, ਸੱਚਾ ਸੌਦਾ, ਨਿਰੰਕਾਰੀ, ਨਾਮਧਾਰੀ, ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ, ਡੇਰਾ ਭਨਿਆਰਾਂ ਵਾਲਾ, ਡੇਰਾ ਸੱਚਖੰਡ ਬੱਲਾਂ ਵਾਲਾ, ਡੇਰਾ ਬੇਗੋਵਾਲ ਆਦਿ ਸ਼ਾਮਲ ਹਨ। ਇਨ੍ਹਾਂ ਡੇਰਿਆਂ ਦੀਆਂ ਸ਼ਾਖਾਵਾਂ ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ ਹਨ। ਦਰਅਸਲ ਰਾਜਨੀਤਕ ਦਲਾਂ ਦੇ ਲਈ ਇਹ ਡੇਰੇ ਵੋਟ ਬੈਂਕ ਹਨ। ਉਥੇ ਅੱਤਵਾਦੀਆਂ ਦੇ ਲਈ ਇਥੇ ਲੋਕਾਂ ਦੀ ਗਿਣਤੀ, ਉਥੇ ਆਉਂਦੇ ਲੋਕ ਆਸਾਨ ਨਿਸ਼ਾਨਾ ਹੁੰਦੇ ਹਨ, ਜਿਸ ਵਜ੍ਹਾ ਨਾਲ ਅੱਤਵਾਦੀਆਂ ਦੀ ਨਜਰ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ‘ਤੇ ਰਹਿੰਦੀ ਹੈ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਰੀਵਿਊ ਵਿੱਚ ਇਹ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਭਾਜਪਾ ਨੇਤਾ ਤੇ ਆਰਐਸਐਸ ਨਾਲ ਜੁੜੇ ਹੋਏ ਲੋਕਾਂ ਨੂੰ ਖਤਰਾ ਹੈ ਵਿਦੇਸ਼ਾਂ ਵਿੱਚ ਬੈਠੇ ਵੱਖਵਾਦੀ ਸਮੂਹ, ਜਿਨ੍ਹਾਂ ਦੀ ਭਾਰਤ ਨੂੰ ਭਾਲ ਹੈ, ਖਾਸਕਰ ਅਜਿਹੇ ਚਾਰ ਗਰੁੱਪ ਹਨ। ਇਸ ਦੇ ਲਈ ਸਲੀਪਰ ਸੈਲ ਵੀ ਤਿਆਰ ਕੀਤੇ ਗਏ ਹਨ।

ਪਹਿਲਾਂ ਵੀ ਹੋ ਚੁੱਕੇ ਡੇੇਰਿਆਂ ‘ਤੇ ਹਮਲੇ

ਪਹਿਲਾਂ ਵੀ ਪੰਜਾਬ ਵਿੱਚ ਡੇਰਿਆਂ ‘ਤੇ ਹਮਲੇ ਹੋ ਚੁੱਕੇ ਹਨ। ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਅਤੇ 2018 ਵਿੱਚ ਅੰਮ੍ਰਿਤਸਰ ਦੇ ਰਾਜਾਸਾਂਸੀ ਖੇਤਰ ਦੇ ਇੱਕ ਧਾਰਮਿਕ ਡੇਰੇ ‘ਤੇ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ। ਇਸ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਹਾਲਾਂਕਿ ਜਾਣਕਾਰੀ ਮੁਤਾਬਕ ਰਾਜਾਸਾਂਸੀ ਦੇ ਇੱਕ ਪਿੰਡ ਦੇ ਨਿਰੰਕਾਰੀ ਭਵਨ ਵਿੱਚ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਇਹ ਗਰਨੇਡ ਹਮਲਾ ਕੀਤਾ ਸੀ। ਇਹ ਨਿਰੰਕਾਰੀ ਭਵਨ ਅੰਮ੍ਰਿਤਸਰ ਤੋਂ ਸੱਤ ਕਿਲੋਮੀਟਰ ਦੂਰ ਸੀ। ਦੂਜੇ ਪਾਸੇ ਕੌਮਾਂਤਰੀ ਸਰਹੱਦ ਤੋਂ ਇਸ ਭਵਨ ਦੀ ਦੂਰੀ ਸਿਰਫ 20 ਕਿਲੋਮੀਟਰ ਸੀ। ਹਾਲਾਂਕਿ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸਾਲ 2017 ਵਿੱਚ ਮੌੜ ਮੰਡੀ ਵਿੱਖੇ ਵੀ ਬੰਬ ਧਮਾਕਾ ਹੋਇਆ ਸੀ, ਇਹ ਧਮਾਕਾ ਡੇਰੇ ਵਿੱਚ ਨਹੀਂ ਹੋਇਆ ਸੀ, ਸਗੋਂ ਇੱਕ ਚੋਣ ਰੈਲੀ ਦੌਰਾਨ ਹੋਇਆ ਸੀ ਪਰ ਇਸ ਵਿੱਚ ਜਿਸ ਦਾ ਨਾਂ ਸਾਹਮਣੇ ਆਇਆ ਸੀ, ਉਹ ਗੁਰਮੀਤ ਰਾਮ ਰਹੀਮ ਦੇ ਪੈਰੋਕਾਰ ਸੀ। ਇਸ ਡੇਰੇ ਦੀ ਪੰਜਾਬ ਵਿੱਚ ਕਈ ਸ਼ਾਖਾਵਾਂ ਹਨ।

ਢੱਡਰੀਆਂ ਵਾਲਿਆਂ ‘ਤੇ ਹੋ ਚੁੱਕਾ ਹਮਲਾ

ਹਾਲਾਂਕਿ ਕੁਝ ਸਾਲ ਪਹਿਲਾਂ ਹੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਇੱਕ ਜਾਨਲੇਵਾ ਹਮਲਾ ਵੀ ਹੋਇਆ ਸੀ ਅਤੇ ਕਈ ਡੇਰਿਆਂ ਦੇ ਮੁਖੀਆਂ ਨੂੰ ਧਮਕੀ ਮਿਲ ਚੁੱਕੀ ਹੈ, ਕਿਉਂਕਿ ਡੇਰਿਆਂ ਵਿੱਚ ਲੱਖਾਂ ਦੀ ਗਿਣਤੀ ਵਿਈਚ ਲੋਕ ਪੁੱਜਦੇ ਹਨ ਅਤੇ ਉਥੇ ਵੋਟ ਬੈਂਕ ਖਾਸਾ ਵੱਡਾ ਹੁਂਦਾ ਹੈ। ਅਜਿਹੇ ਵਿੱਚ ਰਾਜਨੀਤਕ ਤੌਰ ‘ਤੇ ਹਰੇਕ ਦਲ ਕਿਸੇ ਨਾ ਕਿਸੇ ਡੇਰੇ ਦੀ ਸ਼ਰਣ ਵਿੱਚ ਜਾਂਦਾ ਹੈ ਅਤੇ ਉਥੇ ਸਿਰ ਨਿਵਾਉਂਦਾ ਹੈ ਤਾਂਕਿ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਲਾਭ ਮਿਲ ਸਕੇ। ਇਹੋ ਕਾਰਣ ਹੈ ਕਿ ਪੰਜਾਬ ਵਿੱਚ ਡੇਰਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਜਿਥੇ ਖੂਫੀਆ ਏਜੰਸੀਆਂ ਦੀ ਨਜਰ ਇਨ੍ਹਾਂ ਡੇਰਿਆਂ ‘ਤੇ ਰਹਿੰਦੀ ਹੈ, ਉਥੇ ਅੱਤਵਾਦੀਆਂ ਦੀ ਨਜਰਾਂ ਵਿੱਚ ਵੀ ਇਹ ਡੇਰੇ ਰਹਿੰਦੇ ਹਨ।

ਇਹ ਵੀ ਪੜ੍ਹੋ:ਬਿੱਟੂ ਦਾ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂੰ ਨੂੰ ਵੱਡਾ ਚੈਲੰਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.