ETV Bharat / city

NRI ਮਹਿਲਾ ਵੱਲੋਂ ਪੁਲਿਸ ‘ਤੇ 8 ਕਰੋੜ ਦੇ ਮੁਆਵਜ਼ੇ ਦਾ ਕੇਸ - ਪੁਲਿਸ

ਲੁਧਿਆਣਾ ਨਾਲ ਸਬੰਧਿਤ ਐਨ ਆਰ ਆਈ ਮਹਿਲਾ (NRI woman ) ਦੇ ਵੱਲੋਂ ਪੰਜਾਬ ਪੁਲਿਸ (Punjab Police) ਦੇ ਮੁਲਾਜ਼ਮਾਂ ਅਤੇ ਲੈਂਡ ਮਾਫੀਆ (Land Mafia) ਨਾਲ ਸਬੰਧਿਤ ਲੋੋਕਾਂ ‘ਤੇ ਉਸ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਦੇ ਵਿੱਚ ਇਨਸਾਫ ਨਾ ਮਿਲਣ ਕਾਰਨ ਅੱਕੀ ਮਹਿਲਾ ਦੇ ਵੱਲੋਂ ਪੁਲਿਸ ‘ਤੇ 8 ਕਰੋੜ ਰੁਪਏ ਦੇ ਮੁਆਵਜ਼ੇ ਦਾ ਕੇਸ ਠੋਕਿਆ ਗਿਆ ਹੈ।

NRI ਮਹਿਲਾ ਵੱਲੋਂ ਪੁਲਿਸ ‘ਤੇ 8 ਕਰੋੜ ਦੇ ਮੁਆਵਜ਼ੇ ਦਾ ਕੇਸ

author img

By

Published : Sep 12, 2021, 6:20 PM IST

ਚੰਡੀਗੜ੍ਹ: ਅਕਸਰ ਪੰਜਾਬ ਪੁਲਿਸ ਕਿਸੇ ਨਾ ਕਿਸੇ ਮਸਲੇ ਨੂੰ ਲੈਕੇ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਹੁਣ ਐਨ. ਆਰ. ਆਈ. (NRI woman ਔਰਤ ਨੇ ਪੰਜਾਬ ਪੁਲਿਸ (Punjab Police) ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਹਨ। ਲੁਧਿਆਣਾ ਨਾਲ ਸਬੰਧਿਤ ਔਰਤ ਨੇ ਪੁਲਿਸ ਮੁਲਾਜ਼ਮਾਂ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਪੁਲਿਸ ਉੱਪਰ 8 ਕਰੋੜ ਦੇ ਮੁਆਵਜ਼ੇ ਦਾ ਕੇਸ ਠੋਕ ਦਿੱਤਾ ਹੈ।

ਜੋਗਿੰਦਰ ਕੌਰ ਨੇ ਕਿਹੈ ਕਿ ਪੁਲਿਸ ਦੀ ਸ਼ਹਿ ਤੇ ਲੈਂਡ ਮਾਫੀਆ (Land Mafia) ਦੇ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਮਹਿਲਾ ਨੇ ਦੱਸਿਆ ਕਿ ਪੁਲਿਸ ਨੇ ਉਸਨੂੰ ਇਨਸਾਫ ਦੇਣ ਦੀ ਬਜਾਇ ਉਸ ਨਾਲ ਧੱਕੇਸ਼ਾਹੀ ਕੀਤੀ ਹੈ। ਉਸਨੇ ਦੱਸਿਆ ਹੈ ਕਿ ਪੁਲਿਸ ਨੇ ਉਸਨੂੰ ਪਰੇਸ਼ਾਨ ਕੀਤਾ ਹੈ ਤੇ ਉਸ ਉੱਪਰ ਝੂਠੇ ਕੇਸ ਪਾਏ ਗਏ ਹਨ। ਮਹਿਲਾ ਨੇ ਦੱਸਿਆ ਕਿ ਉਸਨੂੰ ਅਗਵਾ ਕਰਕੇ ਕਤਲ ਕਰਨ ਦਾ ਪਲਾਨ ਵੀ ਬਣਾਇਆ ਗਿਆ ਸੀ।

ਇਸ ਮਾਮਲੇ ਦੇ ਵਿੱਲ ਮਹਿਲਾ ਦੇ ਵੱਲੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਾਜਨੀਤਿਕ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਉੱਪਰ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਲਗਾਏ ਗਏ ਹਨ।

ਮਹਿਲਾ ਨੇ ਦੱਸਿਆ ਕਿ ਉਸਦੇ ਪੱਖ ਵਿੱਚ ਹੋਈ ਜਾਂਚ ਨੂੰ ਮੁਹੰਮਦ ਮੁਸਤਫਾ ਨੇ ਆਪਣੇ ਜਾਂਚ ਵਿੱਚ ਸਾਬਿਤ ਕਰਾਰ ਦੇ ਦਿੱਤਾ। ਮਹਿਲਾ ਨੇ ਦੱਸਿਆ ਹੈ ਕਿ ਉਹ ਕਈ ਕੇਸਾਂ ਦੇ ਵਿੱਚ ਬਰੀ ਹੋ ਚੁੱਕੀ ਹੈ ਪਰ ਅਜੇ ਵੀ ਲੈਂਡ ਮਾਫੀਆ ਵੱਲੋਂ ਉਸਦੀ ਇੱਕ ਕੋਠੀ ਲੈਂਡ ਮਾਫੀਆ ਵੱਲੋਂ ਕਬਜ਼ੇ ਦੇ ਵਿੱਚ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਨਿਗੂਣੀ ਰਕਮ ਰਾਹੀਂ ਜਾਅਲੀ ਇਕਰਾਰਨਾਮਾ ਕਰਕੇ ਕੋਠੀ ਉੱਪਰ ਕਬਜ਼ਾ ਕੀਤਾ ਗਿਆ ਸੀ।

ਜੋਗਿੰਦਰ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਿਛਲੀ ਸਰਕਾਰ ਵੇਲੇ ਇੱਕ ਵਿਅਕਤੀ ਨੇ ਉਸ ਦੀਆਂ ਦੋ ਕੋਠੀਆਂ ਉੱਤੇ ਆਪਣੇ ਸਾਲੇ ਦੀ ਮਿਲੀਭੁਗਤ ਨਾਲ ਕਬਜ਼ਾ ਕਰ ਲਿਆ ਸੀ ਪਰ ਲੰਮੀ ਕਾਨੂੰਨੀ ਲੜਾਈ ਲੜਦੇ ਉਸ ਨੇ ਇਕ ਕੋਠੀ ਦਾ ਕਬਜ਼ਾ ਤਾਂ ਵਾਪਸ ਲੈ ਲਿਆ ਹੈ। ਮਹਿਲਾ ਨੇ ਦੱਸਿਆ ਕਿ ਦੂਜੀ ਕੋਠੀ ਬਾਰੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਉਸ ਨਾਲ ਜ਼ਿਆਦਤੀਆਂ ਹੀ ਕੀਤੀਆਂ।

ਉਸ ਦੇ ਘਰੋਂ ਇਕ ਪੁਲਿਸ ਨੇ ਨਗਦੀ ਅਤੇ ਹੋਰ ਮਹਿੰਗੀਆਂ ਵਸਤਾਂ ਚੁੱਕੀਆਂ ਪਰ ਅਜੇ ਤੱਕ ਵਾਪਿਸ ਨਹੀਂ ਕੀਤੀਆਂ। ਉਨ੍ਹਾਂ ਦੱਸਿਆ ਕਿ ਵੱਡੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਇਨਸਾਫ ਦੇਣ ਦੀ ਬਜਾਏ ਉਲਟਾ ਕਾਨੂੰਨੀ ਚੱਕਰਾਂ ਵਿੱਚ ਪਾ ਦਿੱਤਾ ਅਤੇ ਝੂਠੇ ਕੇਸ ਦਰਜ ਕਰਵਾ ਦਿੱਤੇ । ਜਿਨ੍ਹਾਂ ਸਬੰਧੀ ਉਸ ਨੇ ਆਰ.ਟੀ.ਆਈ. ਰਾਹੀਂ ਬਹੁਤ ਸਾਰੇ ਦਸਤਾਵੇਜ਼ ਹਾਸਿਲ ਕੀਤੇ ਹਨ ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੁਲਿਸ ਨੇ ਉਸ ਨੂੰ ਸਮੇਂ ਸਿਰ ਇਨਸਾਫ਼ ਨਹੀਂ ਦਿੱਤਾ। ਉਸਨੇ ਦੱਸਿਆ ਕਿ ਇੱਕ ਕੇਸ ਤਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਪਾ ਦਿੱਤਾ ਜਦ ਕਿ ਉਹ ਕਦੇ ਵੀ ਸ੍ਰੀ ਮੁਕਤਸਰ ਸਾਹਿਬ ਗਈ ਹੀ ਨਹੀਂ। ਉਹ ਕੇਸਾਂ ਵਿੱਚੋਂ ਤਾਂ ਬਰੀ ਹੋ ਗਈ ਹੈ ਪਰ ਅਜੇ ਵੀ ਉਸਦੀ ਨਿਆਂ ਤੇ ਇਨਸਾਫ ਵਾਸਤੇ ਲੜਾਈ ਅਜੇ ਜਾਰੀ ਹੈ।

ਮਹਿਲਾ ਨੇ ਦੱਸਿਆ ਕਿ ਪੁਲਿਸ ਦੀ ਸ਼ਹਿ ਉੱਤੇ ਕੁੱਝ ਗੁੰਡਿਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਇਕ ਔਰਤ ਰਾਹੀਂ ਝੂਠੇ ਕੇਸ ਵੀ ਪਵਾ ਦਿੱਤੇ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਪਾਇਆ ਗਿਆ ਕਿ ਜਸਵੀਰ ਕੌਰ ਨਾਮ ਦੀ ਔਰਤ ਦਾ ਕੋਈ ਵਜੂਦ ਹੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਦੋ ਤਿੰਨ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਵੱਡੇ ਪੁਲਿਸ ਅਫ਼ਸਰਾਂ ਦੇ ਮਾਫੀਆ ਕਾਰਨ ਉਸ ਨੂੰ ਇਨਸਾਫ਼ ਨਹੀਂ ਮਿਲ ਸਕਿਆ।

ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਆਪਣਾ ਕੇਸ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨਵੀਂ ਦਿੱਲੀ ਨੂੰ ਵੀ ਦੇ ਦਿੱਤਾ ਹੈ। ਉਸਨੇ ਸਾਰੇ ਮਾਮਲਿਆਂ ਬਾਰੇ ਪੰਜਾਬ ਪੁਲਿਸ ਮੁਖੀ ਤੋਂ ਇਹ ਮੰਗ ਕੀਤੀ ਹੈ ਕਿ ਉਸ ਨੂੰ ਸਹੀ ਇਨਸਾਫ਼ ਦਿਵਾਇਆ ਜਾਵੇ। ਜੋਗਿੰਦਰ ਕੌਰ ਸੰਧੂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਜ਼ਿਆਦਤੀਆਂ ਕਰਨ ਵਾਲੇ ਲੈਂਡ ਮਾਫੀਆ ਦੇ ਕਿੰਗ, ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: Assembly Elections 2022: ‘ਪੰਜਾਬ ਦਾ ਮੁੱਖ ਮੰਤਰੀ ਹੋਵੇ ਦਲਿਤ ਚਿਹਰਾ’

ETV Bharat Logo

Copyright © 2025 Ushodaya Enterprises Pvt. Ltd., All Rights Reserved.