ETV Bharat / city

ਸਲਮਾਨ ਖਾਨ ਨੂੰ ਏਅਰਪੋਰਟ ‘ਤੇ ਰੋਕਣ ਵਾਲੇ ਜਵਾਨ ਦੀਆਂ ਵਧੀਆਂ ਮੁਸ਼ਕਿਲਾਂ

ਬੀਤੇ ਦਿਨਾਂ ਦੇ ਵਿੱਚ ਬੌਲੀਵੁੱਡ ਸਟਾਰ ਸਲਮਾਨ ਖਾਨ (Salman Khan) ਨੂੰ ਏਅਰਪੋਰਟ ਉੱਪਰ ਰੋਕਣ ਦੇ ਚੱਲਦੇ ਸੀਆਈਐੱਸਐੱਫ (CISF) ਦੇ ਜਵਾਨ ਦਾ ਮੋਬਾਇਲ ਫੋਨ ਅਧਿਕਾਰੀਆਂ ਨੇ ਜਬਤ ਕਰ ਲਿਆ ਹੈ।

ਸਲਮਾਨ ਖਾਨ ਨੂੰ ਏਅਰਪੋਰਟ ‘ਤੇ ਰੋਕਣ ਵਾਲੇ ਜਵਾਨ ਦੀਆਂ ਵਧੀਆਂ ਮੁਸ਼ਕਿਲਾਂ
ਸਲਮਾਨ ਖਾਨ ਨੂੰ ਏਅਰਪੋਰਟ ‘ਤੇ ਰੋਕਣ ਵਾਲੇ ਜਵਾਨ ਦੀਆਂ ਵਧੀਆਂ ਮੁਸ਼ਕਿਲਾਂ
author img

By

Published : Aug 24, 2021, 10:49 PM IST

ਚੰਡੀਗੜ੍ਹ: ਪਿਛਲੇ ਦਿਨੀਂ ਮੁੰਬਈ ਏਅਰਪੋਰਟ 'ਤੇ ਸਲਮਾਨ ਖਾਨ (Salman Khan) ਨੂੰ ਚੈਕਿੰਗ ਲਈ ਰੋਕਣ ਵਾਲੇ ਸੀਆਈਐਸਐਫ (CISF) ਜਵਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਲਮਾਨ ਨੂੰ ਰੋਕਣ ਦੇ ਕਾਰਨ ਅਧਿਕਾਰੀਆਂ ਵਲੋਂ ਸੀਆਈਐਸਐਫ ਜਵਾਨ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ।

ਰਿਪੋਰਟਾਂ ਦੇ ਅਨੁਸਾਰ, ਸੀਆਈਐਸਐਫ ਨੇ ਏਐਸਆਈ ਸੋਮਨਾਥ ਮੋਹੰਤੀ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ, ਜਿਸਨੇ ਸਲਮਾਨ ਖਾਨ ਨੂੰ ਰੋਕਣ ਦੇ ਬਾਅਦ ਉੜੀਸਾ ਦੇ ਇੱਕ ਮੀਡੀਆ ਸੰਗਠਨ ਨਾਲ ਕਥਿਤ ਤੌਰ ਉੱਤੇ ਗੱਲ ਕੀਤੀ ਸੀ।

ਹਾਲ ਹੀ 'ਚ ਸਲਮਾਨ ਖਾਨ ਫਿਲਮ 'ਟਾਈਗਰ 3 'ਦੀ ਸ਼ੂਟਿੰਗ ਲਈ ਰੂਸ ਜਾ ਰਹੇ ਸਨ, ਇਸ ਦੌਰਾਨ ਉਹ ਕੁਝ ਲੋਕਾਂ ਨਾਲ ਮੁੰਬਈ ਏਅਰਪੋਰਟ ਪਹੁੰਚੇ। ਜਿਵੇਂ ਹੀ ਸਲਮਾਨ ਅੰਦਰ ਜਾਣ ਲਈ ਗਏ, ਉੱਥੇ ਮੌਜੂਦ ਸੀਆਈਐਸਐਫ ਅਧਿਕਾਰੀ ਨੇ ਉਨ੍ਹਾਂ ਨੂੰ ਸੁਰੱਖਿਆ ਜਾਂਚ ਲਈ ਰੋਕ ਲਿਆ। ਜਾਂਚ ਕਰਨ ਤੋਂ ਬਾਅਦ ਸਲਮਾਨ ਖਾਨ ਦੀ ਐਂਟਰੀ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਸੀਆਈਐਸਐਫ ਅਧਿਕਾਰੀ ਦੀ ਲੋਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।

ਦੱਸ ਦਈਏ ਕਿ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' ਦੀ ਸ਼ੂਟਿੰਗ ਲਈ ਰੂਸ ਰਵਾਨਾ ਹੋਏ ਸਨ। ਇਸ ਦੌਰਾਨ ਸਲਮਾਨ ਖਾਨ ਕਾਲੇ ਰੰਗ ਦੀ ਟੀ-ਸ਼ਰਟ ਦੇ ਨਾਲ ਨੀਲੇ ਡੈਨੀਮ ਅਤੇ ਲਾਲ ਜੁੱਤੀਆਂ ਵਿੱਚ ਬਹੁਤ ਫੱਬ ਰਹੇ ਸਨ। ਹੁਣ ਸਲਮਾਨ ਖਾਨ ਦਾ ਏਅਰਪੋਰਟ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ।

ਵੀਡੀਓ ਵਿੱਚ ਦੇਖਿਆ ਗਿਆ ਕਿ ਜਿਵੇਂ ਹੀ ਸਲਮਾਨ ਅੰਦਰ ਜਾਣ ਲਈ ਗਏ, ਉੱਥੇ ਮੌਜੂਦ ਸੀਆਈਐਸਐਫ ਅਧਿਕਾਰੀ ਨੇ ਉਨ੍ਹਾਂ ਨੂੰ ਸੁਰੱਖਿਆ ਜਾਂਚ ਲਈ ਰੋਕਿਆ। ਜਾਂਚ ਕਰਨ ਤੋਂ ਬਾਅਦ ਸਲਮਾਨ ਖਾਨ ਦੀ ਐਂਟਰੀ ਹੋਈ। ਜਦੋਂ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ, ਲੋਕ ਸੀਆਈਐਸਐਫ ਅਧਿਕਾਰੀ ਦੀ ਪ੍ਰਸ਼ੰਸਾ ਕਰ ਰਹੇ ਹਨ। ਵੀਡੀਓ ਕਲਿੱਪ ਵਿੱਚ ਸਲਮਾਨ ਖਾਨ ਨੂੰ ਬਹੁਤ ਸ਼ਾਂਤ ਵੇਖਿਆ ਗਿਆ, ਅਤੇ ਹੌਲੀ ਹੌਲੀ ਟੀਮ ਦੇ ਨਾਲ ਅੱਗੇ ਵਧਿਆ। ਇਸ ਦੌਰਾਨ, ਫੋਟੋਗ੍ਰਾਫਰ ਉਨ੍ਹਾਂ ਨੂੰ ਪੋਜ਼ ਦੇਣ ਦੀ ਬੇਨਤੀ ਕਰ ਰਹੇ ਸਨ।

ਇਹ ਵੀ ਪੜ੍ਹੋ:ਗੁਰਦਾਸ ਮਾਨ ਨੇ ਮੰਗੀ ਮੁਆਫੀ

ETV Bharat Logo

Copyright © 2024 Ushodaya Enterprises Pvt. Ltd., All Rights Reserved.