ETV Bharat / city

Bhagwant Mann Oath ceremony: ਭਗਵੰਤ ਮਾਨ ਅੱਜ ਚੁੱਕਣਗੇ ਸਹੁੰ

Bhagwant Mann Oath ceremony: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਵੱਲੋਂ 16 ਮਾਰਚ ਯਾਨੀ ਅੱਜ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਜਾਵੇਗੀ। ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕਿਆ ਹਨ ਤੇ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਹਨ।

ਭਗਵੰਤ ਮਾਨ ਅੱਜ ਚੁੱਕਣਗੇ ਸਹੁੰ
ਭਗਵੰਤ ਮਾਨ ਅੱਜ ਚੁੱਕਣਗੇ ਸਹੁੰ
author img

By

Published : Mar 16, 2022, 6:51 AM IST

Updated : Mar 16, 2022, 6:59 AM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਵੱਲੋਂ 16 ਮਾਰਚ ਯਾਨੀ ਅੱਜ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਹੁੰ (Bhagwant Mann Oath ceremony) ਚੁੱਕੀ ਜਾਵੇਗੀ। ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕਿਆ ਹਨ ਤੇ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਹਨ।

ਇਹ ਵੀ ਪੜੋ: ਵੇਖੋ ਖਟਕੜ ਕਲਾਂ ਵਿਖੇ ਤਿਆਰੀਆਂ ਦੀਆਂ ਪਹਿਲੀਆਂ ਤਸਵੀਰਾਂ...

ਭਗਵੰਤ ਮਾਨ ਨੇ ਲੋਕਾਂ ਨੂੰ ਕੀਤੀ ਅਪੀਲ

ਸਹੁੰ ਚੁੱਕ ਸਮਾਗਮ ਨੂੰ ਲੈ ਕੇ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ’ਚ ਕਿਹਾ ਕਿ "ਆਓ ਅਸੀਂ ਸਾਰੇ ਰਲ ਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਬਣਾਈਏ। ਮੈਂ ਤੁਹਾਨੂੰ ਸਾਰਿਆਂ ਨੂੰ 16 ਮਾਰਚ ਦਿਨ ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ। ਮੈਂ ਲੋਕਾਂ ਨੂੰ 16 ਮਾਰਚ ਨੂੰ ਸਹੁੰ ਚੁੱਕਣ ਦੀ ਅਪੀਲ ਕਰਦਾ ਹਾਂ। ਮੈਂ ਆਪਣੇ ਭਰਾਵਾਂ ਨੂੰ ਉਸ ਦਿਨ ਪੀਲੀ ਪੱਗ ਬੰਨ੍ਹਣ ਤੇ ਭੈਣਾਂ ਨੂੰ ਪੀਲੀ ਸ਼ਾਲ/ਸਟਾਲ ਪਹਿਨਣ ਦੀ ਬੇਨਤੀ ਕਰਦਾ ਹਾਂ, ਅਸੀਂ ਉਸ ਦਿਨ ਖਟਕੜ ਕਲਾਂ ਨੂੰ 'ਬਸੰਤੀ ਦੇ ਰੰਗ' ਵਿੱਚ ਰੰਗਾਂਗੇ।

  • ਆਓ ਸਾਰੇ ਰਲ਼ ਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਸਿਰਜੀਏ, 16 ਮਾਰਚ, ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚ ਦਾ ਤੁਹਾਨੂੰ ਸਭ ਨੂੰ ਸੱਦਾ ਦਿੰਦਾ ਹਾਂ। pic.twitter.com/xYBWeAXLLv

    — Bhagwant Mann (@BhagwantMann) March 14, 2022 " class="align-text-top noRightClick twitterSection" data=" ">

ਪੁਲਿਸ ਛਾਉਣੀ ਚ ਤਬੀਦਲ ਖਟਕੜ ਕਲਾਂ

ਸਮਾਗਮ ਦਾ ਆਲਾ ਦੁਆਲੇ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਮਾਗਮ ਦੇ ਨੇੜੇ ਵੱਡੇ ਪਰਦੇ ਲਾਏ ਗਏ ਹਨ ਅਤੇ ਖਟਕੜ ਕਲਾਂ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਾਏ ਗਏ ਹਨ। ਸਿਵਲ ਤੇ ਪੁਲਿਸ ਦੇ ਉੱਚ ਅਫਸਰ ਲਗਾਤਾਰ ਪ੍ਰਬੰਧਾਂ ਦਾ ਜਾਇਜ਼ਾ ਲੈ-ਰਹੇ ਹਨ। ਜਾਣਕਾਰੀ ਅਨੁਸਾਰ ਸਮਾਗਮ ਲਈ 30 ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਹੁੰ ਚੁੱਕ ਸਮਾਗਮ ਲਈ ਤਿੰਨ ਮੰਚ ਤਿਆਰ ਕੀਤੇ ਗਏ ਹਨ। ਜਿਸ ਦੇ ਚੱਲਦੇ ਇੱਕ ਮੰਚ ਉੱਪਰ ਸਹੁੰ ਚੁੱਕ ਸਮਾਗਮ ਹੋਵੇਗਾ।

ਮਹਿਮਾਨਾਂ ਲਈ ਕੀਤੇ ਖਾਸ ਪ੍ਰਬੰਧ

ਦੂਜੇ ਮੰਚ 'ਤੇ ਬਾਹਰੋਂ ਜਾਂ ਦਿੱਲੀ ਤੋਂ ਆਉਣ ਵਾਲੇ ਮਹਿਮਾਨਾਂ ਦੇ ਬੈਠਣ ਦੀ ਜਗ੍ਹਾ ਹੋਵੇਗੀ ਇਸਦੇ ਨਾਲ ਹੀ ਪੰਜਾਬ ਦੇ ਵਿਧਾਇਕ ਲਈ ਅਲੱਗ ਤੋਂ ਸਟੇਜਾਂ ਬਣਾਇਆ ਗਿਆ ਹੈ। ਸਮਾਗਮ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਬਸੰਤੀ ਦਸਤਾਰ ਅਤੇ ਬਸੰਤੀ ਦੁਪੱਟਾ ਪਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਸਾਰੇ ਛੋਟੇ-ਵੱਡੇ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਸਾਰੇ ਟੀਵੀ ਚੈਨਲਾਂ 'ਤੇ ਲਗਾਤਾਰ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜੋ: ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਧ ਮਹਿੰਗਾ ਹੋਵੇਗਾ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ...ਵੇਖੋ ਖਾਸ ਰਿਪੋਰਟ 'ਚ

ਖਟਕੜ ਕਲਾਂ ਵਿੱਚ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ (bhagwant maan's oath ceremony will be first ever expensive function) ਹੋਵੇਗਾ। ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਇਸ ਸਮਾਰੋਹ 'ਤੇ ਸਰਕਾਰੀ ਅਤੇ ਗੈਰ-ਸਰਕਾਰੀ ਖਰਚੇ ਦੇ ਰੂਪ 'ਚ 10 ਕਰੋੜ ਰੁਪਏ ਤੱਕ ਖਰਚ ਕੀਤੇ ਜਾ ਸਕਦੇ ਹਨ।

ਹੁਣ ਤੱਕ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਜ਼ਿਆਦਾਤਰ ਰਾਜ ਭਵਨ 'ਚ ਹੀ ਹੋਏ ਹਨ, ਜਿੱਥੇ ਕਾਫੀ ਘੱਟ ਖਰਚ ਵੀ ਆਉਂਦਾ ਹੈ। ਉੱਥੇ ਹੀ ਵਾਧੂ ਦੇ ਖਰਚਿਆਂ ਨੂੰ ਰੋਕਣ ਦੇ ਆਧਾਰ ਉੱਪਰ ਬਣੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਕਦਮ 'ਤੇ ਪੰਜਾਬ ਦੇ ਲੋਕ ਹੈਰਾਨ ਹੋ ਰਹੇ ਹਨ।

Last Updated : Mar 16, 2022, 6:59 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.