ETV Bharat / city

8 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੀ ਤੇਜ਼ਾਬੀ ਹਮਲੇ ਦੀ ਪੀੜਤਾ

ਬਠਿੰਡਾ ਦੀ ਵਸਨੀਕ ਅਮਨਦੀਪ ਕੌਰ ਬੀਤੇ ਅੱਠ ਸਾਲਾਂ ਤੋਂ ਖ਼ੁਦ 'ਤੇ ਹੋਏ ਤੇਜ਼ਾਬੀ ਹਮਲੇ ਵਿਰੁੱਧ ਇਨਸਾਫ਼ ਦੀ ਲੜਾਈ ਲੜ ਰਹੀ ਹੈ। ਅਮਨਦੀਪ 'ਤੇ ਉਸ ਦੇ ਜੀਜੇ ਵੱਲੋਂ 31 ਜਨਵਰੀ 2011 'ਚ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ।

ਇਨਸਾਫ ਦੀ ਲੜ੍ਹਾਈ ਲੜ੍ਹ ਰਹੀ ਅਮਨਦੀਪ ਕੌਰ
ਇਨਸਾਫ ਦੀ ਲੜਾਈ ਲੜ ਰਹੀ ਅਮਨਦੀਪ ਕੌਰ
author img

By

Published : Feb 2, 2020, 6:02 PM IST

ਬਠਿੰਡਾ: ਸ਼ਹਿਰ ਦੀ ਇੱਕ ਲੜਕੀ ਅਮਨਦੀਪ ਕੌਰ ਜੋ ਕਿ ਆਪਣੇ ਜੀਜੇ ਹੱਥੋਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਸੀ ਉਹ ਅੱਜ ਵੀ ਖ਼ੁਦ ਲਈ ਇਨਸਾਫ ਦੀ ਲੜਾਈ ਲੜ ਰਹੀ ਹੈ। ਉਹ ਅਜੇ ਵੀ ਇਨਸਾਫ ਦੀ ਉਡੀਕ 'ਚ ਹੈ।

ਇਨਸਾਫ ਦੀ ਲੜ੍ਹਾਈ ਲੜ੍ਹ ਰਹੀ ਅਮਨਦੀਪ ਕੌਰ

ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਮਨਦੀਪ ਨੇ ਦੱਸਿਆ ਕਿ 31 ਜਨਵਰੀ ਸਾਲ 2011 ਨੂੰ ਆਪਣੇ ਪਾਰਲਰ ਤੋਂ ਕੰਮ ਕਰਕੇ ਮਾਂ ਨਾਲ ਘਰ ਵਾਪਸ ਆ ਰਹੀ ਸੀ। ਅਚਾਨਕ ਉਸ ਦਾ ਜੀਜਾ ਦਲਜਿੰਦਰ ਸਿੰਘ ਉਨ੍ਹਾਂ ਨੂੰ ਰਸਤੇ 'ਚ ਮਿਲਿਆ 'ਤੇ ਉਸ ਨੇ ਅਮਨਦੀਪ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਦੌਰਾਨ ਉਸ ਦਾ 90% ਚਿਹਰਾ ਖ਼ਰਾਬ ਹੋ ਗਿਆ। ਅਮਨਦੀਪ ਨੇ ਦੱਸਿਆ ਕਿ ਉਸ ਦਾ ਜੀਜਾ ਦਲਜਿੰਦਰ ਸਿੰਘ ਹੈਪੀ ਲੁਧਿਆਣਾ ਸ਼ਹਿਰ ਦਾ ਵਸਨੀਕ ਹੈ। ਦਲਜਿੰਦਰ ਉਸ ਨੂੰ ਪਸੰਦ ਕਰਦਾ ਸੀ, ਪਰ ਅਮਨਦੀਪ ਕੌਰ ਵੱਲੋਂ ਨਾ ਕੀਤੇ ਜਾਣ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਅਮਨਦੀਪ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਉਸ ਦੀ ਭੈਣ ਜੋ ਕਿ ਦਲਜਿੰਦਰ ਸਿੰਘ ਨਾਲ ਵਿਆਹੀ ਸੀ ਉਹ ਵੀ ਪੇਕੇ ਘਰ ਆ ਕੇ ਰਹਿਣ ਲੱਗ ਪਈ।

ਅਮਨਦੀਪ ਨੇ ਦੱਸਿਆ ਕਿ ਜਦੋਂ ਉਸ 'ਤੇ ਇਹ ਹਮਲਾ ਹੋਇਆ ਸੀ ਤਾਂ ਉਹ ਮਹਿਜ 22 ਸਾਲਾਂ ਦੀ ਸੀ। ਹਮਲੇ ਦੇ ਸਮੇਂ ਉਸ ਨੂੰ ਕੁੱਝ ਪਤਾ ਨਹੀਂ ਲੱਗਾ ਪਰ ਬਾਅਦ 'ਚ ਉਸ ਦੀ ਹਾਲਤ ਗੰਭੀਰ ਹੋ ਗਈ। ਇਸ ਹਾਦਸੇ ਤੋਂ ਬਾਅਦ ਉਸ ਦਾ ਲੰਮੇ ਸਮੇਂ ਤੱਕ ਇਲਾਜ ਚੱਲਿਆ। ਉਸ ਨੂੰ 28 ਸਰਜਰੀਆਂ ਕਰਵਾਉਣੀਆਂ ਪਈਆਂ। ਇਲਾਜ ਦੇ ਦੌਰਾਨ ਉਸ ਮਾਨਸਿਕ ਤੇ ਸਾਰੀਰਕ ਪਰੇਸ਼ਾਨੀਆਂ ਝੱਲਣੀਆਂ ਪਈਆਂ। ਲੰਬੇ ਇਲਾਜ ਤੋਂ ਬਾਅਦ ਅਮਨਦੀਪ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮੁਲਜ਼ਮ ਵਿਰੁੱਧ ਕਾਨੂੰਨੀ ਲੜ੍ਹਾਈ ਸ਼ੁਰੂ ਕੀਤੀ। ਅਮਨਦੀਪ ਨੇ ਦੱਸਿਆ ਕਿ ਪੁਲਿਸ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤੇ ਉਕਤ ਮੁਲਜ਼ਮ ਨੂੰ ਮਹਿਜ਼ ਤਿੰਨ ਮਹੀਨੇ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਹਾਈ ਕੋਰਟ 'ਚ ਚੱਲ ਰਿਹਾ ਹੈ, ਪਰ ਅਜੇ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ।

ਅਮਨਦੀਪ ਨੇ ਦੱਸਿਆ ਕਿ ਉਸ ਨੂੰ ਕਾਨੂੰਨ 'ਤੇ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ। ਅਮਨਦੀਪ ਕੌਰ ਨੇ ਕਿਹਾ ਕਿ ਉਹ ਇਨਸਾਫ ਦੀ ਲੜਾਈ ਜਾਰੀ ਰੱਖੇਗੀ। ਉਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਉਹ ਚੰਗੇ ਪਹਿਰਾਵੇ ਆਦਿ ਨਾਲ ਖ਼ੁਦ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ।

Intro:ਬਠਿੰਡਾ ਦੀ ਅਮਨਦੀਪ ਕੌਰ ਅੱਠ ਸਾਲ ਪਹਿਲਾਂ ਜੀਜੇ ਵੱਲੋਂ ਹੋਏ ਤੇਜ਼ਾਬ ਨਾਲ ਹਮਲੇ ਤੋਂ ਬਾਅਦ ਇਨਸਾਫ਼ ਦੀ ਲੜ ਰਹੀ ਲੜਾਈ

ਤੇਜ਼ਾਬੀ ਹਮਲੇ ਤੋਂ ਬਾਅਦ 90 ਪ੍ਰਤੀਸ਼ਤ ਅਮਨਦੀਪ ਕੌਰ ਦਾ ਜਲਿਆ ਸੀ ਚਿਹਰਾ

Body:ਬਠਿੰਡਾ ਦੀ ਰਹਿਣ ਵਾਲੀ ਅਮਨਦੀਪ ਕੌਰ ਤੇ ਅੱਠ ਸਾਲ ਪਹਿਲਾਂ ਉਸਦੇ ਜੀਜੇ ਵੱਲੋਂ ਤੇਜ਼ਾਬ ਨਾਲ ਹਮਲਾ ਇਕੱਤੀ ਜਨਵਰੀ ਨੂੰ ਕੀਤਾ ਗਿਆ ਸੀ ਜਿਸ ਨੂੰ ਅੱਜ ਪੂਰੇ ਅੱਠ ਸਾਲ ਬੀਤ ਚੁੱਕੇ ਹਨ ਪਰ ਅਮਨਦੀਪ ਕੌਰ ਨੂੰ ਇਨਸਾਫ ਨਹੀਂ ਮਿਲਿਆ ਅਮਨਦੀਪ ਕੌਰ ਅੱਜ ਵੀ ਦੋਸ਼ੀ ਜੀਜੇ ਦੇ ਖਿਲਾਫ ਕਾਨੂੰਨੀ ਲੜਾਈ ਲੜ ਰਹੀ ਹੈ
ਅਮਨਦੀਪ ਕੌਰ ਨੇ ਦੱਸਿਆ ਕਿ 31 ਜਨਵਰੀ 2011 ਨੂੰ ਆਪਣੇ ਪਾਰਲਰ ਤੋਂ ਆਪਣੀ ਮਾਂ ਨਾਲ ਘਰ ਪਰਤ ਰਹੀ ਸੀ ਅਚਾਨਕ ਅਮਨਦੀਪ ਕੌਰ ਦੇ ਜੀਜੇ ਨੇ ਉਸ ਤੇ ਤੇਜ਼ਾਬ ਦੀ ਬੋਤਲ ਭਰ ਕੇ ਚਿਹਰੇ ਤੇ ਸਿੱਟ ਦਿੱਤੀ ਜਿਸ ਤੋਂ ਬਾਅਦ ਉਸਦਾ 90ਪ੍ਰਤੀਸ਼ਤ ਚਿਹਰਾ ਜਲ ਗਿਆ ਸੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਜੀਜਾ ਦਲਜਿੰਦਰ ਸਿੰਘ ਹੈਪੀ ਲੁਧਿਆਣੇ ਦਾ ਰਹਿਣ ਵਾਲਾ ਹੈ ਜੋ ਉਸ ਨੂੰ ਪਸੰਦ ਕਰਦਾ ਸੀ ਪਰ ਅਮਨਦੀਪ ਕੌਰ ਵੱਲੋਂ ਨਾ ਕੀਤੇ ਜਾਣ ਤੋਂ ਬਾਅਦ ਗੁੱਸੇ ਵਿਚ ਆ ਕੇ ਉਸ ਨੇ ਅਮਨਦੀਪ ਕੌਰ ਦੇ ਚਿਹਰੇ ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਮਨਦੀਪ ਕੌਰ ਦੀ 28 ਸਰਜਰੀ ਹੋਈਆਂ ਉਸ ਦੀ ਭੈਣ ਵੀ ਆਪਣੇ ਘਰ ਵਿੱਚ ਬੈਠ ਗਈ ਅਤੇ ਉਸ ਦਾ ਸਾਰਾ ਪਰਿਵਾਰ ਸਦਮੇ ਵਿੱਚ ਪਾ ਦਿੱਤਾ ਹੈ ਜਦੋਂ ਉੱਤੇ ਤੇਜ਼ਾਬ ਨਾਲ ਹਮਲਾ ਹੋਇਆ ਸੀ ਤਾਂ ਉਹ 22 ਸਾਲ ਦੀ ਸੀ ਜਦੋਂ ਉਸ ਤੇ ਤੇਜ਼ਾਬ ਸੁੱਟਿਆ ਗਿਆ ਸੀ ਤਾਂ ਉਸ ਸਮੇਂ ਉਸ ਨੂੰ ਕੁਝ ਨਹੀਂ ਪਤਾ ਲੱਗਿਆ ਉਸ ਨੂੰ ਲੱਗਿਆ ਕਿ ਸ਼ਾਇਦ ਕੋਈ ਗਰਮ ਪਾਣੀ ਉਸ ਤੇ ਸੁੱਟ ਦਿੱਤਾ ਪਰ ਥੋੜ੍ਹੇ ਹੀ ਸਮੇਂ ਬਾਅਦ ਉਸਦੀ ਹਾਲਤ ਗੰਭੀਰ ਹੋ ਗਈ ਤੇ ਬਚਣ ਦੀ ਵੀ ਕੋਈ ਉਮੀਦ ਨਹੀਂ ਸੀ ।

ਅਮਨਦੀਪ ਕੌਰ ਆਪਣੇ ਇਲਾਜ ਤੋਂ ਬਾਅਦ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਦੋਸ਼ੀ ਜੀਜੇ ਖਿਲਾਫ ਕਾਨੂੰਨੀ ਲੜਾਈ ਲੜ ਰਹੀ ਹੈ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਉਸ ਦਾ ਦੋਸ਼ੀ ਜਿੰਦਾ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾ ਕੇ ਜ਼ਮਾਨਤ ਤੇ ਰਿਹਾ ਹੋ ਗਿਆ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਵਿੱਚ ਉਸ ਦਾ ਮੁਕੱਦਮਾ ਚੱਲ ਰਿਹਾ ਹੈ ਪਰ ਹਾਲੇ ਤੱਕ ਅਮਨਦੀਪ ਕੌਰ ਨੂੰ ਇਨਸਾਫ ਨਹੀਂ ਮਿਲਿਆ ਪਰ ਇਨਸਾਫ਼ ਦੀ ਉਮੀਦ ਜ਼ਰੂਰ ਜਾਪਦੀ ਹੈ
ਅਮਨਦੀਪ ਕੌਰ ਨੇ ਦੱਸਿਆ ਜਦੋਂ ਉਸ ਤੇ ਤੇਜ਼ਾਬ ਦਾ ਹਮਲਾ ਹੋਇਆ ਸੀ ਤਾਂ ਛੇ ਮਹੀਨੇ ਬਾਅਦ ਜਦੋਂ ਉਸ ਨੇ ਆਪਣਾ ਚਿਹਰਾ ਵੇਖਿਆ ਤਾਂ ਉਹ ਹੈਰਾਨ ਹੋ ਗਈ ਅਤੇ ਉਸ ਨੇ ਆਪਣੇ ਆਪ ਨੂੰ ਦੋ ਸਾਲ ਤੱਕ ਕਮਰੇ ਵਿੱਚ ਬੰਦ ਰੱਖਿਆ ਸਰਜਰੀ ਦੌਰਾਨ ਪੁੱਛਦੇ ਕੰਨ ਅਤੇ ਨੱਕ ਇਲਾਜ ਦੌਰਾਨ ਕੱਟਣਾ ਪਿਆ ਜਿਸ ਤੋਂ ਬਾਅਦ ਵੀ ਅਮਨਦੀਪ ਕੌਰ ਨੇ ਹੌਸਲਾ ਨਹੀਂ ਛੱਡਿਆ
ਅਮਨਦੀਪ ਕੌਰ ਖੁਦ ਨੂੰ ਬੇਹੱਦ ਪਿਆਰ ਕਰਨ ਵਾਲੀ ਲੜਕੀ ਹੈ ਅਤੇ ਇਸ ਹਾਦਸੇ ਤੋਂ ਬਾਅਦ ਵੀ ਅਮਨਦੀਪ ਖੁਦ ਨੂੰ ਚੰਗੇ ਪਹਿਰਾਵੇ ਅਤੇ ਖੁਦ ਨੂੰ ਚੰਗਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈ
ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਕਾਨੂੰਨ ਤੇ ਯਕੀਨ ਹੈ ਕਿ ਇਕ ਦਿਨ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਹਰ ਸਾਲ 31 ਜਨਵਰੀ ਆਉਂਦੀ ਹੈ ਤਾਂ ਉਸ ਦੇ ਜ਼ਖਮ ਹਰੇ ਹੋ ਜਾਂਦੇ ਹਨ ਕਿਉਂਕਿ ਅੱਜ ਦੇ ਦਿਨ ਹੀ ਉਸ ਤੇ ਇਹ ਤੇਜ਼ਾਬ ਨਾਲ ਹਮਲਾ ਹੋਇਆ ਸੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.