ETV Bharat / city

ਸ਼ਾਰਟ ਸਰਕਟ ਕਾਰਨ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਤ - ਸ਼ਾਰਟ ਸਰਕਟ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ

ਬਠਿੰਡਾ ਦੇ ਪਿੰਡ ਬੁਲਾਡੇਵਾਲਾ ਵਿਖੇ ਖੇਤਾਂ 'ਚ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਮਜ਼ਦੂਰ ਦੀ ਮੌਤ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਸ਼ਾਰਟ ਸਰਕਟ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ
ਸ਼ਾਰਟ ਸਰਕਟ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ
author img

By

Published : Jan 3, 2020, 2:49 PM IST

ਬਠਿੰਡਾ : ਬੁਲਾਡੇਵਾਲਾ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਹੀ ਮੌਤ ਹੋਣ ਦੀ ਖ਼ਬਰ ਹੈ। ਮਜ਼ਦੂਰ ਦੀ ਮੌਤ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਪਰ ਅਜੇ ਤੱਕ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।

ਸ਼ਾਰਟ ਸਰਕਟ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ

ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ 40 ਸਾਲਾ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਮੁਕੇਸ਼ ਰਾਜਸਥਾਨ ਦਾ ਵਸਨੀਕ ਸੀ। ਉਹ ਪਿੰਡ ਬੁਲਾਡੇਵਾਲਾ ਦੇ ਹੀ ਇੱਕ ਸਕੂਲ 'ਚ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਪਿੰਡਵਾਸੀਆਂ ਮੁਤਾਬਕ ਮੁਕੇਸ਼ ਖੇਤਾਂ 'ਚ ਬਣੇ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦਾ ਸੀ। ਦੇਰ ਰਾਤ ਸ਼ਾਰਟ ਸਰਕਟ ਹੋਣ ਕਾਰਨ ਕਮਰੇ 'ਚ ਅੱਗ ਲੱਗੀ ਅਤੇ ਸੜ ਜਾਣ ਕਾਰਨ ਮੁਕੇਸ਼ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਸਵੇਰੇ ਪਤਾ ਲਗਾ।

ਹੋਰ ਪੜ੍ਹੋ :ਬੱਸ ਐਨੀ ਕੁ ਗੱਲ 'ਤੇ ਹੀ ਸਹੁਰੇ ਨੇ ਨੂੰਹ ਦਾ ਗੋਲੀ ਮਾਰ ਕੀਤਾ ਕਤਲ

ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਮ੍ਰਿਤਕ ਮੁਕੇਸ਼ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਪਹੁੰਚਾਇਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ।

Intro:ਬਠਿੰਡਾ ਦੇ ਪਿੰਡ ਬੁਲਾਡੇਵਾਲਾ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਸੜ ਕੇ ਹੋਇਆ ਸੁਆਹ Body:
ਬਠਿੰਡਾ ਦੇ ਪਿੰਡ ਬੁਲਾਡੇਵਾਲਾ ਵਿੱਚ ਇੱਕ ਖੇਤ ਦੇ ਕਮਰੇ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰ ਮੱਚ ਕੇ ਸੁਆਹ ਹੋ ਗਿਆ ,
ਹਾਦਸੇ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਾਸਪੀਟਲ ਪੁਚਾਇਆ ਗਿਆ ਮ੍ਰਿਤਕ ਦਾ ਨਾਂ ਮੁਕੇਸ਼ ਕੁਮਾਰ ਦੱਸਿਆ ਜਾ ਰਿਹਾ ਹੈ ਜੋ ਕਿ ਪੱਥਰ ਲਾਨ ਦਾ ਕੰਮ ਕਰਦਾ ਸੀ ,ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਮ੍ਰਿਤਕ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਕਰਕੇ ਹਾਦਸਾ ਹੋਇਆ ,ਮੁਕੇਸ਼ ਦਾ ਸਵ ਪੂਰੀ ਤਰ੍ਹਾਂ ਨਾਲ ਜਲ ਕੇ ਖ਼ਾਕ ਹੋ ਗਿਆ ਹੈ !Conclusion:ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨਸੇਵਾ ਦੇ ਵਰਕਰ ਘਟਨਾ ਸਥਲ ਤੇ ਪਹੁੰਚੇ ਅਤੇ ਪਰਵਾਸੀ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ,ਵੀਰਵਾਰ ਦੀ ਰਾਤ ਹਾਦਸਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਪੂਰੀ ਮਾਮਲੇ ਦੀ ਜਾਂਚ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ
ਮ੍ਰਿਤਕ ਮੁਕੇਸ਼ ਕੁਮਾਰ ਦੀ ਉਮਰ ਲੱਗਭਗ ਚਾਲੀ ਸਾਲ ਦੱਸੀ ਜਾ ਰਹੀ ਹੈ ਅਤੇ ਉਹ ਇੱਕ ਸਕੂਲ ਵਿੱਚ ਪੱਥਰ ਲਗਾਉਣ ਦਾ ਕੰਮ ਕਰ ਰਿਹਾ ਸੀ
ETV Bharat Logo

Copyright © 2024 Ushodaya Enterprises Pvt. Ltd., All Rights Reserved.