ETV Bharat / city

ਮੁੜ ਸਵਾਲਾਂ ’ਚ ਡੇਰੇ ਸਿਰਸਾ ’ਚ ਹੋ ਰਹੇ ਵਿਆਹ, ਅਦਾਲਤ ਨੇ ਭੇਜੇ ਸੰਮਨ

ਡੇਰਾ ਸਿਰਸਾ ’ਚ ਹੋ ਰਹੇ ਵਿਆਹ ਹੁਣ ਸਵਾਲਾਂ ਦੇ ਘੇਰੇ ਚ ਆ ਗਏ ਹਨ। ਦੱਸ ਦਈਏ ਕਿ ਇਸ ਸਬੰਧੀ ਬਠਿੰਡਾ ਦੇ ਸਿਵਲ ਕੋਰਟ ਵੱਲੋਂ ਡੇਰਾ ਸਿਰਸਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਪੜੋ ਪੂਰੀ ਖਬਰ...

ਮੁੜ ਸਵਾਲਾਂ ’ਚ ਡੇਰੇ ਸਿਰਸਾ ’ਚ ਹੋ ਰਹੇ ਵਿਆਹ
ਮੁੜ ਸਵਾਲਾਂ ’ਚ ਡੇਰੇ ਸਿਰਸਾ ’ਚ ਹੋ ਰਹੇ ਵਿਆਹ
author img

By

Published : May 20, 2022, 12:51 PM IST

ਬਠਿੰਡਾ: ਡੇਰਾ ਸੱਚਾ ਸੌਦਾ ਇੱਕ ਵਾਰ ਫਿਰ ਤੋਂ ਸਵਾਲਾ ਦੇ ਘੇਰੇ ’ਚ ਆ ਗਿਆ ਹੈ। ਦੱਸ ਦਈਏ ਕਿ ਬਠਿੰਡਾ ਦੀ ਸਿਵਲ ਕੋਰਟ ਵੱਲੋਂ ਦਾਇਰ ਇੱਕ ਮਾਮਲੇ ਚ ਕੋਰਟ ਨੇ ਡੇਰਾ ਸਿਰਸਾ ਨੂੰ ਸੰਮਨ ਜਾਰੀ ਕੀਤਾ ਹੈ। ਜਿਸ ’ਚ ਉਨ੍ਹਾਂ ਨੂੰ 2 ਅਗਸਤ ਦੇ ਲਈ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਇਹ ਸੰਮਨ ਉਸ ਸਮੇਂ ਜਾਰੀ ਕੀਤਾ ਗਿਆ ਸੀ ਜਦੋ ਇੱਕ ਵਿਅਕਤੀ ਨੇ ਦਿਲ ਜੋੜ ਮਾਲਾ ਦੇ ਨਾਲ ਵਿਆਹ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ।

ਮਾਮਲੇ ਸਬੰਧੀ ਸੀਨੀਅਰ ਵਕੀਲ ਰਣਵੀਰ ਸਿੰਘ ਬਰਾੜ ਅਤੇ ਰਣਧੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਇੱਕ ਔਰਤ ਵੱਲੋਂ ਆਪਣੇ ਪਤੀ ’ਤੇ ਦੂਜੇ ਵਿਆਹ ਅਤੇ ਖਰਚੇ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਉਸਦੇ ਪਹਿਲੇ ਵਿਆਹ ਨੂੰ ਵੀ ਚੈਲੰਜ ਕੀਤਾ ਗਿਆ ਹੈ ਕਿਉਂਕਿ ਵਿਅਕਤੀ ਦਾ ਪਹਿਲਾਂ ਵਿਆਹ ਦਿਲ ਜੋੜ ਮਾਲਾ ਦੇ ਨਾਲ ਹੋਇਆ ਸੀ ਜਿਸ ਨੂੰ ਕੋਈ ਮਾਨਤਾ ਹਾਸਿਲ ਨਹੀਂ ਹੈ। ਹਾਂਲਾਕਿ ਕੁਝ ਪ੍ਰੇਮੀ ਇਸ ਤਰ੍ਹਾਂ ਦੇ ਵੀ ਹਨ ਜੋ ਉੱਥੇ ਵਿਆਹ ਕਰਵਾ ਕੇ ਆਉਂਦੇ ਹਨ ਅਤੇ ਆਪਣੇ ਧਰਮ ਮੁਤਾਬਿਕ ਵਿਆਹ ਕਰਦੇ ਹਨ। ਪਰ ਇਸ ਮਾਮਲੇ ਚ ਅਜਿਹਾ ਕੁਝ ਨਹੀਂ ਹੈ ਵਿਅਕਤੀ ਨੇ ਆਪਣਾ ਪਹਿਲੇ ਵਿਆਹ ਸਮੇਂ ਦਿਲ ਜੋੜ ਮਾਲਾ ਨਾਲ ਕੀਤੀ ਸੀ ਪਰ ਬਾਅਦ ਚ ਉਨ੍ਹਾਂ ਨੇ ਕਿਸੇ ਵੀ ਧਰਮ ਮੁਤਾਬਿਕ ਕੁਝ ਨਹੀਂ ਕੀਤਾ।

ਮੁੜ ਸਵਾਲਾਂ ’ਚ ਡੇਰੇ ਸਿਰਸਾ ’ਚ ਹੋ ਰਹੇ ਵਿਆਹ

ਸੀਨੀਅਰ ਵਕੀਲਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਇਸ ਵਿਆਹ ਨੂੰ ਚੁਣੌਤੀ ਦਿੰਦੇ ਹੋਏ ਡੇਰਾ ਸਿਰਸਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਜਿਸ ’ਚ ਉਨ੍ਹਾਂ ਵੱਲੋਂ ਪੁੱਛਿਆ ਗਿਆ ਹੈ ਕਿ ਇਹ ਵਿਆਹ ਡੇਰੇ ਦੇ ਅੰਦਰ ਅੰਨਦ ਕਾਰਜ ਹੁੰਦਾ ਹੈ ਜਾਂ ਫਿਰ ਕੋਈ ਹੋਰ ਧਰਮ ਗ੍ਰੰਥ ਜਾਂ ਫਿਰ ਵਿਆਹ ਹਿੰਦੂ ਵਿਆਹ ਐਕਟ ਦੇ ਤਹਿਤ ਹੁੰਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਦੇ ਲਈ ਡੇਰਾ ਸਿਰਸਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ।

ਕਾਬਿਲੇਗੌਰ ਹੈ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਡੇਰਾ ਸਿਰਸਾ ਚ ਹੋ ਰਹੇ ਵਿਆਹ ਸਵਾਲਾਂ ਦੇ ਨਿਸ਼ਾਨੇ ਤੇ ਆ ਗਏ ਹਨ। ਹੁਣ ਇਸ ਮਾਮਲੇ ’ਤੇ ਕੋਰਟ ਫੈਸਲਾ ਕਰੇਗਾ ਕਿ ਦਿਲ ਜੋੜ ਮਾਲਾ ਨਾਲ ਵਿਆਹ ਵੈਧ ਹੈ ਜਾਂ ਨਹੀਂ। ਇੱਥੇ ਦੱਸਣਯੋਗ ਹੈ ਕਿ ਡੇਰਾ ਸਿਰਸਾ ਚ ਵੱਡੀ ਗਿਣਤੀ ’ਚ ਜੋੜਿਆ ਦਾ ਵਿਆਹ ਹੋ ਰਿਹਾ ਹੈ।

ਇਹ ਵੀ ਪੜੋ: ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਹੀ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ, ਚਿੱਠੀ ਲਿਖ ਕੀਤੀ ਸ਼ਿਕਾਇਤ

ETV Bharat Logo

Copyright © 2024 Ushodaya Enterprises Pvt. Ltd., All Rights Reserved.