ETV Bharat / city

ਅੰਮ੍ਰਿਤਸਰ ’ਚ ਤਿੰਨ ਕਤਲ ਦੀਆਂ ਵਾਰਦਾਤਾਂ: ਪੁਲਿਸ ਵੱਲੋਂ ਕੀਤੀ ਗਈ ਥਾਂ-ਥਾਂ ਨਾਕਾਬੰਦੀ

author img

By

Published : Jun 15, 2022, 9:59 AM IST

ਅੰਮ੍ਰਿਤਸਰ ’ਚ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੱਕੀ ਵਾਹਨਾਂ ਅਤੇ ਲੋਕਾਂ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਮੋਟਰਸਾਈਕਲ ਵੀ ਜਬਤ ਕੀਤੇ ਗਏ ਹਨ ਜਿਨ੍ਹਾਂ ਦੇ ਨੰਬਰ ਪਲੇਟ ਨਹੀਂ ਸੀ।

ਅੰਮ੍ਰਿਤਸਰ ’ਚ ਤਿੰਨ ਕਤਲ ਦੀਆਂ ਵਾਰਦਾਤਾਂ
ਅੰਮ੍ਰਿਤਸਰ ’ਚ ਤਿੰਨ ਕਤਲ ਦੀਆਂ ਵਾਰਦਾਤਾਂ

ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ ’ਚ 24 ਘੰਟਿਆਂ ਵਿਚ ਤਿੰਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ, ਪਰ ਹੁਣ ਅੰਮ੍ਰਿਤਸਰ ਵਿਚ ਪੁਲਿਸ ਇੱਕਦਮ ਮੁਸਤੈਦ ਨਜ਼ਰ ਆ ਰਹੀ ਹੈ। ਇਸੇ ਦੇ ਚੱਲਦੇ ਜ਼ਿਲ੍ਹੇ ’ਚ ਪੁਲਿਸ ਵੱਲੋਂ ਥਾਂ-ਥਾਂ ’ਤੇ ਨਾਕੇਬੰਦੀ ਕਰਕੇ ਹਰ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਦੱਸ ਦਈਏ ਕਿ ਇਨ੍ਹਾਂ ਨਾਕਿਆਂ ਉੱਤੇ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੱਲੋਂ ਵੀ ਚੈਕਿੰਗ ਕੀਤੀ ਗਈ।

ਇਸ ਦੌਰਾਨ ਗੱਲਬਾਤ ਕਰਦਿਆਂ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਥਾਂ-ਥਾਂ ’ਤੇ ਨਾਕੇਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਵਿੱਚ ਜਿਹੜੇ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਉਨ੍ਹਾਂ ਦੀ ਆਮ ਚੈਕਿੰਗ ਕਰਕੇ ਜਾਣ ਦਿੱਤਾ ਜਾ ਰਿਹਾ ਹੈ,ਪਰ ਸ਼ੱਕੀ ਵਾਹਨਾਂ ਅਤੇ ਲੋਕਾਂ ਦੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਨਾਲ ਹੀ ਜਿੰਨਾ ਮੋਟਰਸਾਈਕਲਾਂ ਦੇ ਉੱਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਜਾਂ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹੁੰਦੇ ਉਨ੍ਹਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਬਹੁਤ ਸਾਰੇ ਮੋਟਰਸਾਈਕਲ ਪੁਲਿਸ ਵਲੋਂ ਜ਼ਬਤ ਵੀ ਕੀਤੇ ਗਏ ਹਨ।

ਅੰਮ੍ਰਿਤਸਰ ’ਚ ਤਿੰਨ ਕਤਲ ਦੀਆਂ ਵਾਰਦਾਤਾਂ

ਉਨ੍ਹਾਂ ਅੱਗੇ ਦੱਸਿਆ ਕਿ ਜੋ ਅੰਮ੍ਰਿਤਸਰ ਵਿਚ 24 ਘੰਟਿਆਂ ਵਿੱਚ ਤਿੰਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ ਉਹ ਵਾਰਦਾਤਾਂ ਗੈਂਗਸਟਰ ਵੱਲੋਂ ਨਹੀਂ ਕੀਤੀਆਂ ਗਈਆਂ ਉਹ ਘਰੇਲੂ ਝਗੜਿਆਂ ਦੌਰਾਨ ਹੋਏ ਕਤਲ ਦੀਆਂ ਵਾਰਦਾਤਾਂ ਸੀ ਜਿਸਨੂੰ ਬੈਠ ਕੇ ਵੀ ਸੁਲਝਾਇਆ ਜਾ ਸਕਦਾ ਸੀ, ਪਰ ਪੁਲਿਸ ਨੇ ਉਸ ’ਤੇ ਕਾਰਵਾਈ ਕਰਦੇ ਹੋਏ ਦੋ ਮਾਮਲਿਆਂ ਵਿਚ ਆਰੋਪੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਨੇ ਪੁਲਿਸ ਦੀ ਨੀਂਦ ਹਰਾਮ ਕਰਕੇ ਰੱਖੀ ਹੋਈ ਹੈ ਅਤੇ ਪਿਛਲੇ ਦਿਨ ਲਗਾਤਾਰ ਹੀ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਪੁਲਿਸ ਹੁਣ ਮੂਸਤੈਦ ਨਜ਼ਰ ਆ ਰਹੀ ਹੈ ਅਤੇ ਥਾਂ-ਥਾਂ ਤੇ ਨਾਕੇਬੰਦੀ ਕਰ ਹਰ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰਦੀ ਦਿਖਾਈ ਦੇ ਰਹੀ ਹੈ ਅਤੇ ਪੁਲਿਸ ਦੀ ਇਹ ਸਖ਼ਤੀ ਕਿੰਨੀ ਦੇਰ ਤੱਕ ਇਸੇ ਤਰ੍ਹਾਂ ਰਹਿੰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜੋ: ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਦੇ ਘਰ ਸਰਪੰਚ ਨੇ ਕੀਤੀ ਗੋਲੀਬਾਰੀ, ਨੌਜਵਾਨ ਦੀ ਹਾਲਤ ਗੰਭੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.