ਮੁੰਬਈ: ਗਲੋਬਲ ਬਾਜ਼ਾਰਾਂ ਵਿੱਚ ਮਜ਼ਬੂਤੀ ਵਿਚਾਲੇ ਮੰਗਲਵਾਰ ਨੂੰ ਬੀਐੱਸਈ ਸੈਂਸੈਕਸ ਨੇ ਸ਼ੁਰੂਆਤੀ ਕਾਰੋਬਾਰ ਵਿੱਚ 60,000 ਦੇ ਪੱਧਰ ਨੂੰ ਪਾਰ ਕਰ ਲਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੂਚਕ ਅੰਕ 249.58 ਅੰਕ ਚੜ੍ਹ ਕੇ 60,081.24 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਵਿਆਪਕ ਐਨਐਸਈ ਨਿਫਟੀ 80.75 ਅੰਕ ਵਧ ਕੇ 17,811.50 'ਤੇ ਰਿਹਾ।
ਮਾਰੂਤੀ, ਡਾਕਟਰ ਰੈੱਡੀਜ਼, ਆਈਸੀਆਈਸੀਆਈ ਬੈਂਕ, ਅਲਟਰਾਟੈਕ ਸੀਮੈਂਟ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਟੇਕ ਮਹਿੰਦਰਾ ਅਤੇ ਲਾਰਸਨ ਐਂਡ ਟੂਬਰੋ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਦੂਜੇ ਪਾਸੇ ਇੰਡਸਇੰਡ ਬੈਂਕ, ਨੇਸਲੇ, ਪਾਵਰ ਗਰਿੱਡ, ਹਿੰਦੁਸਤਾਨ ਯੂਨੀਲੀਵਰ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਹਿੰਦੂ ਸੰਵਤ ਸਾਲ 2079 ਦੀ ਸ਼ੁਰੂਆਤ ਦੇ ਮੌਕੇ 'ਤੇ ਸੋਮਵਾਰ ਨੂੰ ਇਕ ਘੰਟੇ ਦੇ ਵਿਸ਼ੇਸ਼ ਮੁਹੂਰਤ ਵਪਾਰ 'ਚ ਬੀਐੱਸਈ ਦਾ ਸੈਂਸੈਕਸ 524.51 ਅੰਕ ਜਾਂ 0.88 ਫੀਸਦੀ ਵਧ ਕੇ 59,831.66 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 154.45 ਅੰਕ ਜਾਂ 0.88 ਫੀਸਦੀ ਦੇ ਵਾਧੇ ਨਾਲ 17,730.75 'ਤੇ ਬੰਦ ਹੋਇਆ।
ਇਹ ਵੀ ਪੜੋ: Gold and silver rates update ਜਾਣੋ, ਸੋਨਾ ਅਤੇ ਚਾਂਦੀ ਦੇ ਭਾਅ