ਅੱਜ ਦੇ ਸਮੇਂ 'ਚ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਜੌਗਿਗ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਮੌਜੂਦਾ ਸਥਿਤੀ ਵਿੱਚ ਬਹੁਤ ਸਾਰੇ ਲੋਕ ਕੰਮ ਅਤੇ ਕਾਰੋਬਾਰ ਕਾਰਨ ਕਸਰਤ ਕਰਨ ਲਈ ਸਮਾਂ ਨਹੀਂ ਕੱਢ ਪਾਉਦੇ ਪਰ ਤੁਸੀਂ ਸਿਰਫ਼ 10 ਮਿੰਟ ਦੀ ਜੌਗਿਗ ਕਰਕੇ ਕਈ ਸਿਹਤ ਲਾਭ ਹਾਸਿਲ ਕਰ ਸਕਦੇ ਹੋ।
ਜੌਗਿਗ ਦੇ ਸਿਹਤ ਲਾਭ
- ਦਿਲ ਦੀ ਸਿਹਤ: ਮਾਹਿਰਾਂ ਦਾ ਕਹਿਣਾ ਹੈ ਕਿ ਦੱਸ ਮਿੰਟ ਜੌਗਿਗ ਕਰਨ ਨਾਲ ਦਿਲ ਦੇ ਕੰਮ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਨਾਲ ਖੂਨ ਦਾ ਸੰਚਾਰ ਠੀਕ ਹੁੰਦਾ ਹੈ ਅਤੇ ਦਿਲ ਸੰਬੰਧੀ ਬਿਮਾਰੀਆਂ ਘੱਟ ਹੁੰਦੀਆਂ ਹਨ।
- ਭਾਰ ਕੰਟਰੋਲ: ਸਰੀਰ ਦੀ ਚਰਬੀ ਨੂੰ ਬਰਨ ਕਰਨ ਲਈ ਜੌਗਿੰਗ ਬਹੁਤ ਫਾਇਦੇਮੰਦ ਹੈ। ਇੱਕ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੌਗਿੰਗ 100 ਕੈਲੋਰੀ ਬਰਨ ਕਰਦੀ ਹੈ। ਨਤੀਜੇ ਵਜੋਂ ਭਾਰ ਨੂੰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ। ਇਹ ਮਾਮਲਾ 2018 ਵਿੱਚ ਜਰਨਲ ਆਫ਼ ਸਪੋਰਟਸ ਸਾਇੰਸ ਐਂਡ ਮੈਡੀਸਨ ਵਿੱਚ ਪ੍ਰਕਾਸ਼ਿਤ "ਭਾਰ ਘਟਾਉਣ ਅਤੇ ਸਰੀਰ ਦੀ ਰਚਨਾ 'ਤੇ ਸਪਾਟ ਜੌਗਿੰਗ ਦੇ ਪ੍ਰਭਾਵ" ਅਧਿਐਨ ਵਿੱਚ ਵੀ ਪਾਇਆ ਗਿਆ ਸੀ।
- ਮਾਸਪੇਸ਼ੀਆਂ ਦੀ ਮਜ਼ਬੂਤੀ: ਇਸ ਕਸਰਤ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਦਿਨ ਭਰ ਉਤਸ਼ਾਹਿਤ ਰਹਿਣ ਦੇ ਨਾਲ-ਨਾਲ ਇਸ ਨਾਲ ਸੁਸਤੀ ਅਤੇ ਥਕਾਵਟ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।
- ਚਿੰਤਾ ਅਤੇ ਤਣਾਅ: ਜੌਗਿੰਗ ਚਿੰਤਾ ਅਤੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਇਸ ਨਾਲ ਮੂਡ 'ਚ ਵੀ ਸੁਧਾਰ ਹੁੰਦਾ ਹੈ।
- ਲੋੜੀਂਦੀ ਊਰਜਾ: ਦੱਸ ਮਿੰਟ ਦੀ ਕਸਰਤ ਤੁਹਾਨੂੰ ਦਿਨ ਲਈ ਲੋੜੀਂਦੀ ਊਰਜਾ ਦਿੰਦੀ ਹੈ। ਨਤੀਜੇ ਵਜੋਂ ਹੋਰ ਕੰਮ ਬਹੁਤ ਸਰਗਰਮੀ ਨਾਲ ਕੀਤੇ ਜਾ ਸਕਦੇ ਹਨ।
- ਚੰਗੀ ਨੀਂਦ: ਕੰਮ ਦੇ ਦਬਾਅ ਕਾਰਨ ਬਹੁਤ ਸਾਰੇ ਲੋਕ ਇਨਸੌਮਨੀਆ ਤੋਂ ਪੀੜਤ ਹੁੰਦੇ ਹਨ। ਸਵੇਰੇ ਜਲਦੀ ਉੱਠਣਾ ਅਤੇ ਜੌਗਿੰਗ ਕਰਨਾ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰੇਗੀ।
- ਸ਼ੂਗਰ ਲੈਵਲ ਕੰਟਰੋਲ: ਜੇਕਰ ਡਾਇਬਟੀਜ਼ ਤੋਂ ਪੀੜਤ ਲੋਕ ਰੋਜ਼ਾਨਾ 10 ਮਿੰਟ ਜੌਗਿੰਗ 'ਚ ਲਗਾਉਣ ਤਾਂ ਸ਼ੂਗਰ ਦਾ ਪੱਧਰ ਕੰਟਰੋਲ 'ਚ ਰਹੇਗਾ।
- ਚਮੜੀ ਦੀ ਦੇਖਭਾਲ: ਸਵੇਰੇ ਜਲਦੀ ਉੱਠਣ, ਥੋੜ੍ਹਾ ਜਿਹਾ ਪਾਣੀ ਪੀਣ ਅਤੇ ਜੌਗਿੰਗ ਕਰਨ ਨਾਲ ਸਰੀਰ ਨੂੰ ਉਤੇਜਿਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਚਮੜੀ ਮੁਲਾਇਮ ਅਤੇ ਜਵਾਨ ਦਿਖਾਈ ਦੇਵੇਗੀ।
ਇਹ ਵੀ ਪੜ੍ਹੋ:-