ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ ਸਟਾਰ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਨੇ ਪਾਲੀਵੁੱਡ ਦੇ ਇਤਿਹਾਸ ਵਿੱਚ ਇੱਕ ਹੋਰ ਅਧਿਆਏ ਕਾਇਮ ਕਰਦੇ ਹੋਏ 'ਲਿਮਕਾ ਬੁੱਕ ਰਿਕਾਰਡ' ਵਿੱਚ ਅਪਣਾ ਨਾਂਅ ਦਰਜ ਕਰਵਾ ਲਿਆ ਹੈ, ਜੋ ਉਨ੍ਹਾਂ ਵੱਲੋਂ ਦੁਬਈ ਦੇ 13000 ਫੀਟ ਉੱਚੇ ਅਕਾਸ਼ ਵਿੱਚ ਅਪਣੀ ਨਵੀਂ ਫਿਲਮ 'ਬਦਨਾਮ' ਦਾ ਪੋਸਟਰ ਜਾਰੀ ਕਰਕੇ ਬਣਾਇਆ ਗਿਆ ਹੈ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਜੱਸੀ ਲੋਹਕਾ, ਜਦਕਿ ਸਕ੍ਰੀਨ ਪਲੇਅ ਸਿਧਾਰਥ ਗਰਿਮਾ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਮੁਨੀਸ਼ ਭੱਟ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਦੀ ਜੈ ਰੰਧਾਵਾ ਨਾਲ ਬਤੌਰ ਨਿਰਦੇਸ਼ਕ ਬੈਕ-ਟੂ-ਬੈਕ ਇਹ ਚੌਥੀ ਫਿਲਮ ਹੈ।
ਪਾਲੀਵੁੱਡ ਦੇ ਫਿਲਮ ਖੇਤਰ ਵਿੱਚ ਜੈ ਰੰਧਾਵਾ ਨੇ ਪਹਿਲੇ ਐਸੇ ਅਦਾਕਾਰ ਹੋਣ ਦਾ ਮਾਣ ਅਪਣੀ ਝੋਲੀ ਪਾ ਲਿਆ ਹੈ, ਜਿੰਨ੍ਹਾਂ ਦੁਆਰਾ ਸੱਚੇ ਹੀਰੋ ਵਜੋਂ ਅਪਣੇ ਵਜ਼ੂਦ ਦਾ ਅਹਿਸਾਸ ਅਪਣੇ ਚਾਹੁੰਣ ਵਾਲਿਆਂ ਅਤੇ ਸਿਨੇਮਾ ਦਰਸ਼ਕਾਂ ਨੂੰ ਕਰਵਾਉਂਦਿਆਂ ਫਲਾਈ ਜੌਨ 'ਚ ਜਾ ਕੇ ਹੌਂਸਲੇ ਅਤੇ ਦਲੇਰੀ ਭਰੇ ਉਕਤ ਕਾਰਨਾਮੇ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ।
ਉਕਤ ਨਿਵੇਕਲੀ ਪਹਿਲ ਦੇ ਚੱਲਦਿਆਂ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਸਲਾਹੁਤਾ ਦਾ ਕੇਂਦਰ-ਬਿੰਦੂ ਬਣੇ ਜੈ ਰੰਧਾਵਾ ਦੇ ਇਸ ਵਿਲੱਖਣ ਹੁਨਰ ਅਤੇ ਫੈਸਲੇ ਨੇ ਉਨ੍ਹਾਂ ਦੀ ਫਿਲਮ ਪ੍ਰਤੀ ਪਹਿਲਾਂ ਹੀ ਬਣੀ ਦਰਸ਼ਕ ਖਿੱਚ ਨੂੰ ਹੋਰ ਵਧਾ ਦਿੱਤਾ ਹੈ, ਜਿਸ ਦੀ ਸਿਨੇਮਾ ਵੱਲੋਂ ਬੇਸਬਰੀ ਨਾਲ ਉਡੀਕ ਸ਼ੁਰੂ ਕਰ ਦਿੱਤੀ ਗਈ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਉਕਤ ਫਿਲਮ ਵਿੱਚ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰੀ ਪੈਣਗੇ ਇਹ ਡੈਸ਼ਿੰਗ ਅਦਾਕਾਰ, ਜਿੰਨ੍ਹਾਂ ਦੇ ਨਾਲ ਬਾਲੀਵੁੱਡ ਦੀ ਚਰਚਿਤ ਅਦਾਕਾਰਾ ਜੈਸਮੀਨ ਭਸੀਨ ਨੂੰ ਲਿਆ ਗਿਆ ਹੈ, ਜਿਸ ਵੱਲੋਂ ਪਹਿਲੀ ਵਾਰ ਜੈ ਰੰਧਾਵਾ ਨਾਲ ਸਕ੍ਰੀਨ ਸ਼ੇਅਰ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਸ ਮਲਟੀ-ਸਟਾਰਰ ਅਤੇ ਐਕਸ਼ਨ ਭਰਪੂਰ ਫਿਲਮ ਦਾ ਮਸ਼ਹੂਰ ਹਿੰਦੀ ਸਿਨੇਮਾ ਅਦਾਕਾਰ ਮੁਕੇਸ਼ ਰਿਸ਼ੀ ਵੀ ਖਾਸ ਆਕਰਸ਼ਨ ਹੋਣਗੇ, ਜੋ ਮੇਨ ਵਿਲੇਨ ਦੇ ਤੌਰ ਉਤੇ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ। 28 ਫ਼ਰਵਰੀ ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਇਸ ਫਿਲਮ ਨੂੰ ਕਾਫ਼ੀ ਵੱਡੇ ਸਕੇਲ ਅਧੀਨ ਰਿਲੀਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: