ਮਸਕਟ : ਮਸਕਟ ਏਅਰਪੋਰਟ 'ਤੇ ਬੁੱਧਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ ਗਿਆ। ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਨੂੰ ਉਡਾਣ ਭਰਨ ਤੋਂ ਪਹਿਲਾਂ ਇਸ ਦੇ ਇੱਕ ਇੰਜਣ ਵਿੱਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਹਾਜ਼ 'ਚੋਂ ਧੂੰਆਂ ਨਿਕਲਦਾ ਦੇਖ ਕੇ (smoke detected in engine) 'ਤੇ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਹਾਜ਼ ਵਿੱਚ ਚਾਰ ਨਵਜੰਮੇ ਬੱਚਿਆਂ ਸਮੇਤ 145 ਯਾਤਰੀ ਸਵਾਰ ਸਨ। ਸਾਰੇ ਯਾਤਰੀਆਂ ਨੂੰ ਟਰਮੀਨਲ ਬਿਲਡਿੰਗ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ। ਜਹਾਜ਼ ਮਸਕਟ ਤੋਂ ਕੋਚੀ ਆ ਰਿਹਾ ਸੀ।
-
All passengers were safely evacuated after smoke was detected in engine no. 2 of Air India Express flight (to Cochin) on the runway at Muscat airport. Relief flight to be arranged. We will investigate the incident and also take appropriate action: DGCA pic.twitter.com/L7w9yX4GrH
— ANI (@ANI) September 14, 2022 " class="align-text-top noRightClick twitterSection" data="
">All passengers were safely evacuated after smoke was detected in engine no. 2 of Air India Express flight (to Cochin) on the runway at Muscat airport. Relief flight to be arranged. We will investigate the incident and also take appropriate action: DGCA pic.twitter.com/L7w9yX4GrH
— ANI (@ANI) September 14, 2022All passengers were safely evacuated after smoke was detected in engine no. 2 of Air India Express flight (to Cochin) on the runway at Muscat airport. Relief flight to be arranged. We will investigate the incident and also take appropriate action: DGCA pic.twitter.com/L7w9yX4GrH
— ANI (@ANI) September 14, 2022
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ, "ਰਾਹਤ ਉਡਾਣਾਂ ਲਈ ਪ੍ਰਬੰਧ ਕੀਤੇ ਜਾਣਗੇ।" ਦੋ ਮਹੀਨੇ ਪਹਿਲਾਂ, ਕਾਲੀਕਟ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਮਸਕਟ ਵੱਲ ਮੋੜਨਾ ਪਿਆ ਸੀ ਕਿਉਂਕਿ ਇਸ ਵਿੱਚੋਂ ਸੜਦੀ ਬਦਬੂ ਆਈ ਸੀ।
ਇੱਧਰ ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਏਅਰਲਾਈਨ ਦੀ ਇੰਜੀਨੀਅਰਿੰਗ ਟੀਮ ਜਹਾਜ਼ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਦੀ ਸੂਚਨਾ ਡੀਜੀਸੀਏ ਨੂੰ ਦਿੱਤੀ ਗਈ ਹੈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਯਾਤਰੀਆਂ ਨੂੰ ਕੋਚੀ ਲਿਆਉਣ ਲਈ ਬਦਲਵੀਂ ਉਡਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਘਰ ਵਿੱਚ ਟਾਈਲਾਂ ਲਗਾਉਣ ਤੋਂ ਬਾਅਦ ਪੂਰੇ ਪੈਸੇ ਨਾ ਦਿੱਤੇ ਤਾਂ ਗੁੱਸੇ ਵਿਚ ਆਏ ਮਜ਼ਦੂਰ ਨੇ ਮਰਸਡੀਜ਼ ਨੂੰ ਲਗਾਈ ਅੱਗ