ETV Bharat / bharat

ਦਿੱਲੀ 'ਚ 6 ਅੱਤਵਾਦੀ ਗ੍ਰਿਫ਼ਤਾਰ, ਇਹਨਾਂ ਸੂਬਿਆ ’ਚ ਧਮਕੇ ਕਰਨ ਦੀ ਰਚੀ ਸੀ ਸਾਜਿਸ਼

ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ (TERRORISTS ARRESTED) ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਕੋਲੋਂ ਹਥਿਆਰ ਤੇ ਵਿਸਫੋਟਕ ਬਰਾਮਦ (Explosives and firearms ) ਹੋਏ ਹਨ। ਇਸ ਤੋਂ ਇਲਾਵਾ ਹੋਰਨਾਂ ਕਈ ਸੂਬਿਆਂ 'ਚ ਵੀ ਕੁੱਝ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਚੋਂ 2 ਅੱਤਵਾਦੀ ਪਾਕਿਸਤਾਨ ਤੋਂ ਸਿਖਲਾਈ (PAK TRAINED TERRORISTS)ਲੈ ਕੇ ਆਏ ਸਨ।

ਦਿੱਲੀ 'ਚ 6 ਅੱਤਵਾਦੀ ਗ੍ਰਿਫ਼ਤਾਰ
ਦਿੱਲੀ 'ਚ 6 ਅੱਤਵਾਦੀ ਗ੍ਰਿਫ਼ਤਾਰ
author img

By

Published : Sep 14, 2021, 6:26 PM IST

Updated : Sep 14, 2021, 8:54 PM IST

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ (TERRORISTS ARRESTED) ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਕੋਲੋਂ ਹਥਿਆਰ ਤੇ ਵਿਸਫੋਟਕ ਬਰਾਮਦ (Explosives and firearms ) ਹੋਏ ਹਨ। ਦੋਹਾਂ ਅੱਤਵਾਦੀ ਪਾਕਿਸਤਾਨ ਲਈ ਕੰਮ ਕਰ ਰਹੇ ਸਨ। ਉਹ ਪਾਕਿਸਤਾਨ ਤੋਂ ਟ੍ਰੇਨਿੰਗ (PAK TRAINED TERRORISTS )ਲੈ ਆਏ ਸਨ। ਪੁਲਿਸ ਵੱਲੋਂ ਦੋਹਾਂ ਕੋਲੋਂ ਪੁੱਛਗਿੱਛ ਜਾਰੀ ਹੈ।

ਡੀਸੀਪੀ ਪ੍ਰਮੋਦ ਕੁਸ਼ਵਾਹਾ ਦੇ ਮੁਤਾਬਕ, ਕਈ ਸੂਬਿਆਂ ਵਿੱਚ ਪੁਲਿਸ ਕਾਰਵਾਈ ਚੱਲ ਰਹੀ ਹੈ, ਜਿਸ ਤੋਂ ਬਾਅਦ ਇਸ ਅੱਤਵਾਦੀ ਮੋਡਯੂਲ ਦਾ ਪਰਦਾਫਾਸ਼ ਹੋਇਆ ਹੈ। ਇਸ ਦੌਰਾਨ 6 ਅੱਤਵਾਦੀਆਂ ਨੂੰ ਦਿੱਲੀ, ਯੂਪੀ ਅਤੇ ਮਹਾਰਾਸ਼ਟਰ ਤੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਚੋਂ 2 ਅੱਤਵਾਦੀ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਆਏ ਸਨ। ਪਾਕਿਸਤਾਨ ਵਿੱਚ ਸਿਖਲਾਈ ਲੈ ਚੁੱਕੇ ਦੋ ਅੱਤਵਾਦੀਆਂ ਕੋਲੋਂ ਵਿਸਫੋਟਕ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੀ ਪਛਾਣ ਓਸਾਮਾ ਅਤੇ ਜਾਵੇਦ ਵਜੋਂ ਹੋਈ ਹੈ।

ਦਿੱਲੀ 'ਚ 2 ਅੱਤਵਾਦੀ ਗ੍ਰਿਫ਼ਤਾਰ
ਦਿੱਲੀ 'ਚ 2 ਅੱਤਵਾਦੀ ਗ੍ਰਿਫ਼ਤਾਰ

ਨੀਰਜ ਠਾਕੁਰ ਨੇ ਦੱਸਿਆ ਕਿ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਲੋਕ ਹੁਣੇ ਹੀ ਪਾਕਿਸਤਾਨ ਵਿੱਚ ਸਿਖਲਾਈ ਤੋਂ ਵਾਪਸ ਆਏ ਹਨ। ਇੰਟੈਲੀਜੈਂਸ ਵਿਭਾਗ ਤੋਂ ਇਨਪੁਟ ਪ੍ਰਾਪਤ ਹੋਈ ਸੀ ਕਿ ਅੱਤਵਾਦੀ ਵੱਖ -ਵੱਖ ਸੂਬਿਆਂ ਵਿੱਚ ਲੁੱਕੇ ਹੋਏ ਹਨ।

ਅੱਜ ਸਵੇਰੇ ਇਸ ਆਪਰੇਸ਼ਨ ਦੇ ਤਹਿਤ ਕਈ ਸੂਬਿਆਂ ਵਿੱਚ ਛਾਪੇ ਮਾਰੇ ਗਏ। ਪਹਿਲਾਂ, ਸਮੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋ ਅੱਤਵਾਦੀਆਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਯੂਪੀ ਏਟੀਐਸ ਦੀ ਮਦਦ ਨਾਲ ਯੂਪੀ ਤੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇਂ ਦੋਸ਼ੀ ਪਾਕਿਸਤਾਨ ਗਏ ਸਨ, ਜਿੱਥੇ ਉਨ੍ਹਾਂ ਨੇ ਫਾਇਰਿੰਗ ਅਤੇ ਵਿਸਫੋਟਕ ਬਣਾਉਣ ਦੀ ਸਿਖਲਾਈ ਹਾਸਲ ਕੀਤੀ। ਇੱਕ ਦਰਜਨ ਬੰਗਲਾਦੇਸ਼ੀ ਲੋਕ ਵੀ ਉਨ੍ਹਾਂ ਨਾਲ ਸਿਖਲਾਈ ਲਈ ਗਏ ਸਨ। ਸਰਹੱਦ ਪਾਰ ਤੋਂ ਦੋ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਸਨ। ਪਹਿਲੀ ਟੀਮ ਨੂੰ ਦਾਊਦ ਦੇ ਭਰਾ ਅਨੀਸ ਇਬਰਾਹਿਮ ਚਲਾ ਰਿਹਾ ਸੀ। ਉਹ ਇਸ ਕਾਰਜ ਲਈ ਫੰਡ ਮੁਹੱਈਆ ਕਰਵਾ ਰਿਹਾ ਸੀ।

ਅੱਤਵਾਦੀ ਗ੍ਰਿਫ਼ਤਾਰ
ਅੱਤਵਾਦੀ ਗ੍ਰਿਫ਼ਤਾਰ

ਦੂਜੀ ਟੀਮ ਦਾ ਕੰਮ ਮੇਜਰ ਸਿਟੀ ਦੇ ਸਥਾਨ ਦੀ ਪਛਾਣ ਕਰਨਾ ਸੀ, ਜਿੱਥੇ ਧਮਾਕਾ ਹੋ ਸਕਦਾ ਹੈ। ਉਨ੍ਹਾਂ ਵੱਲੋਂ ਨਵਰਾਤਰੀ ਅਤੇ ਦੀਵਾਲੀ ਦੇ ਆਲੇ ਦੁਆਲੇ ਧਮਾਕੇ ਕਰਨ ਦੀ ਸਾਜ਼ਿਸ਼ ਸੀ। ਪਾਕਿਸਤਾਨ ਵਿੱਚ ਹਾਸਲ ਕੀਤੀ ਸਿਖਲਾਈ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ, ਜਿਸ ਬਾਰੇ ਕੇਂਦਰੀ ਏਜੰਸੀ ਨੂੰ ਜਾਗਰੂਕ ਕੀਤਾ ਗਿਆ ਹੈ। ਵਿਸਫੋਟਕਾਂ ਨੂੰ ਭੀੜ ਵਾਲੀ ਥਾਂ 'ਤੇ ਲਿਜਾਇਆ ਜਾਣਾ ਸੀ, ਜਦੋਂ ਕਿ ਹਥਿਆਰ ਨਾਲ ਕਈ ਵੱਡੇ ਲੋਕਾਂ ਨੂੰ ਮਾਰਨ ਦੀ ਸਾਜ਼ਿਸ਼ ਸੀ। ਦਿੱਲੀ, ਯੂਪੀ, ਮਹਾਰਾਸ਼ਟਰ ਆਦਿ ਥਾਵਾਂ 'ਤੇ ਧਮਾਕਿਆਂ ਦੀ ਸਾਜ਼ਿਸ਼ ਸੀ।

ਰੇਕੀ ਅਜੇ ਸ਼ੁਰੂ ਨਹੀਂ ਹੋਈ ਸੀ, ਪਰ ਉਸ ਨੂੰ ਉਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਗਿਆ ਜਿੱਥੇ ਧਮਾਕਾ ਹੋਣਾ ਸੀ। ਉਨ੍ਹਾਂ ਵਿੱਚ ਜ਼ੀਸ਼ਾਨ ਅਤੇ ਓਸਾਮਾ ਸਨ। ਜਾਨ ਮੁਹੰਮਦ ਸ਼ੇਖ ਮਹਾਰਾਸ਼ਟਰ ਦਾ ਵਸਨੀਕ ਹੈ। ਓਸਾਮਾ ਜਾਮੀਆ ਨਗਰ ਦਾ ਵਸਨੀਕ ਹੈ। ਮੂਲਚੰਦ ਰਾਏਬਰੇਲੀ, ਜ਼ੀਸ਼ਾਨ ਕਮਰ ਇਲਾਹਾਬਾਦ ਵਿੱਚ ਰਹਿ ਰਹੇ ਸਨ ਜਦੋਂ ਕਿ ਅਬੂ ਬਕਰ ਦਿੱਲੀ ਵਿੱਚ ਰਹਿ ਰਹੇ ਸਨ। ਇਸ ਤੋਂ ਇਲਾਵਾ ਅਮੀਰ ਜਾਵੇਦ ਲਖਨਊ ਦਾ ਵਸਨੀਕ ਹੈ। ਇਹ ਲੋਕ ਮਾਨਸਿਕ ਤੌਰ 'ਤੇ ਬਹੁਤ ਉਕਸਾਏ ਹੋਏ ਸਨ, ਜਿਸ ਕਾਰਨ ਉਨ੍ਹਾਂ ਨੇ ਦਹਿਸ਼ਤ ਦਾ ਰਾਹ ਚੁਣਿਆ ਸੀ। ਦਾਊਦ ਦੇ ਗੁੰਡੇ ਇਹ ਹਥਿਆਰ ਭਾਰਤ ਲੈ ਕੇ ਆਏ ਸਨ। ਉਨ੍ਹਾਂ ਨੂੰ ਪਾਕਿਸਤਾਨ ਤੋਂ ਹੈਂਡਲ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪੁਲਵਾਮਾ 'ਚ ਗ੍ਰਨੇਡ ਹਮਲਾ, ਦੋ ਜ਼ਖਮੀ

Last Updated : Sep 14, 2021, 8:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.