ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ (Narendra Modi popularity) ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਚ ਹੀ ਪੀਐੱਮ ਨਰਿੰਦਰ ਮੋਦੀ ਦੀ ਪ੍ਰਸਿੱਧੀ 66 ਫੀਸਦ ਤੋਂ ਘੱਟ ਹੋ ਕੇ 24 ਫੀਸਦ ਆ ਗਈ ਹੈ।
ਦੱਸ ਦਈਏ ਕਿ ਪੀਐੱਮ ਨਰਿੰਦਰ ਮੋਦੀ ਦੀ ਪ੍ਰਸਿੱਧੀ ਨੂੰ ਲੈ ਕੇ ਇੱਕ ਨਿੱਜੀ ਚੈਨਲ ਵੱਲੋ ਸਰਵੇ ਕੀਤਾ ਗਿਆ ਸੀ। ਸਰਵੇ ਦੌਰਾਨ ਇਹ ਸਾਹਮਣੇ ਆਇਆ ਕਿ ਪੀਐੱਮ ਮੋਦੀ ਦੀ ਪ੍ਰਸਿੱਧੀ ਘੱਟ ਕੇ 24 ਫੀਸਦ ਹੋ ਗਈ ਹੈ। ਇਨ੍ਹਾਂ 24 ਫੀਸਦ ਲੋਕਾਂ ਨੇ ਮੋਦੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ।
ਉੱਥੇ ਹੀ ਜੇਕਰ ਜਨਵਰੀ 2021 ਚ ਪੀਐੱਮ ਨਰਿੰਦਰ ਮੋਦੀ 38 ਲੋਕਾਂ ਦੀ ਪਸੰਦ ਸੀ ਜਦਕਿ ਅਗਸਤ 2020 ਚ 66 ਫੀਸਦ ਲੋਕਾਂ ਨੇ ਪੀਐੱਮ ਮੋਦੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ। ਪਰ ਹੁਣ ਪੀਐੱਮ ਮੋਦੀ ਦੀ ਪ੍ਰਸਿੱਧੀ ਚ ਗਿਰਾਵਟ ਆ ਗਈ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਬੀਜੇਪੀ ਦੇ ਆਗੂ ਪੀਐੱਮ ਨਰਿੰਦਰ ਮੋਦੀ ਦੀ ਪ੍ਰਸਿੱਧੀ ’ਚ ਬੇਸ਼ਕ ਗਿਰਾਵਟ ਆ ਗਈ ਹੈ ਪਰ ਪਾਰਟੀ ਦੇ ਦੋ ਆਗੂਆਂ ਦੀ ਪ੍ਰਸਿੱਧੀ ਚ ਇਜਾਫਾ ਹੋ ਗਿਆ ਹੈ।
ਜੀ ਹਾਂ ਸਰਵੇ ਮੁਤਾਬਿਕ ਅਗਸਤ 2021 ’ਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੀਐੱਮ ਚਿਹਰੇ ਦੇ ਲਈ 11 ਫੀਸਦ ਲੋਕਾਂ ਨੇ ਵਧੀਆ ਮੰਨਿਆ ਹੈ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਰਵੇ ’ਚ 7 ਫੀਸਦ ਲੋਕਾਂ ਨੇ ਪੀਐਮ ਦੇ ਲਈ ਯੋਗ ਸਮਝਿਆ ਹੈ।