ਤਿਰੂਵਨੰਤਪੁਰਮ: ਸ਼ਨੀਵਾਰ ਨੂੰ ਕੇਰਲ ਵਿੱਚ ਭਾਰੀ ਮੀਂਹ ਕਾਰਨ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਹੜ੍ਹ ਅਤੇ l ਢਿੱਗਾਂ ਡਿੱਗਣ ਕਾਰਨ ਹੁਣ ਤੱਕ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਕੋਟਾਯਾਮ ਅਤੇ ਇਡੁੱਕੀ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਕਾਰਨ 12 ਲੋਕ ਲਾਪਤਾ ਹਨ।
ਫੌਜ ਅਤੇ ਐਨਡੀਆਰਐਫ ਨੇ ਐਤਵਾਰ ਸਵੇਰੇ ਜ਼ਮੀਨ ਖਿਸਕਣ ਵਿੱਚ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਅਪਡੇਟ ਦੇ ਅਨੁਸਾਰ, ਕੋਟਾਯਮ, ਪਠਾਨਾਮਥਿੱਟਾ ਅਤੇ ਇਡੁੱਕੀ ਜ਼ਿਲ੍ਹਿਆਂ ਵਿੱਚ ਅਜੇ ਵੀ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕਈ ਘਰ ਪਾਣੀ ਵਿੱਚ ਡੁੱਬ ਗਏ ਅਤੇ ਕਈ ਘਰ ਤਬਾਹ ਹੋ ਗਏ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਕੈਂਪ ਖੋਲ੍ਹੇ ਗਏ ਸਨ।
ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਡੁੱਕੀ, ਕੋਟੱਯਾਮ ਅਤੇ ਪਠਾਨਾਮਥਿੱਟਾ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਿਜਲੀ ਕੱਟ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਲਾਪੁਝਾ ਜ਼ਿਲ੍ਹੇ ਵਿੱਚ ਲਗਾਤਾਰ ਦੂਜੇ ਦਿਨ ਮੀਂਹ ਜਾਰੀ ਹੈ। ਇਸ ਦੇ ਨਾਲ ਹੀ ਕੇਰਲ ਸਰਕਾਰ ਨੇ ਰਾਜ ਵਿੱਚ ਡੈਮਾਂ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਕਿਉਂਕਿ ਰਾਜ ਦੇ ਜ਼ਿਆਦਾਤਰ ਡੈਮ ਆਪਣੀ ਪੂਰੀ ਸਮਰੱਥਾ ਨਾਲ ਭਰੇ ਹੋਏ ਹਨ।
ਸ਼ਰਧਾਲੂਆਂ ਨੇ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਤੋਂ ਪਰਹੇਜ਼ ਕਰਨ ਦੀ ਬੇਨਤੀ ਕੀਤੀ
ਇੱਥੇ, ਤ੍ਰਾਵਣਕੋਰ ਦੇਵਸਵਮ ਬੋਰਡ ਨੇ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੂੰ 17 ਅਤੇ 18 ਅਕਤੂਬਰ ਨੂੰ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ, ਕਿਉਂਕਿ ਰਾਜ ਵਿੱਚ ਖਾਸ ਕਰਕੇ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਜਾਰੀ ਹੈ ਅਤੇ ਪੰਬਾ ਨਦੀ ਦੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੋਂ ਵੱਧ ਗਿਆ ਹੈ।
ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਭਿਆਨਕ ਸਥਿਤੀ ਪੈਦਾ ਹੋਣ ਤੋਂ ਬਾਅਦ ਰਾਜ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੀ ਮਦਦ ਦੀ ਬੇਨਤੀ ਕੀਤੀ ਸੀ। ਸ਼ਨੀਵਾਰ ਨੂੰ ਹੋਈ ਬਾਰਿਸ਼ ਨੇ 2018 ਅਤੇ 2019 ਦੇ ਵਿਨਾਸ਼ਕਾਰੀ ਹੜ੍ਹਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।
ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ, ਸਥਿਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮੌਸਮ ਦੀ ਤਾਜ਼ਾ ਭਵਿੱਖਬਾਣੀ ਇਹ ਸੰਕੇਤ ਦੇ ਰਹੀ ਹੈ ਕਿ ਹੁਣ ਸਥਿਤੀ ਹੋਰ ਖਰਾਬ ਨਹੀਂ ਹੋਵੇਗੀ।
-
#WATCH | Tamil Nadu: Several parts of the Kanyakumari district received heavy rainfall, caused flooding in Thirparappu waterfalls. pic.twitter.com/N9z6N1F9Kd
— ANI (@ANI) October 16, 2021 " class="align-text-top noRightClick twitterSection" data="
">#WATCH | Tamil Nadu: Several parts of the Kanyakumari district received heavy rainfall, caused flooding in Thirparappu waterfalls. pic.twitter.com/N9z6N1F9Kd
— ANI (@ANI) October 16, 2021#WATCH | Tamil Nadu: Several parts of the Kanyakumari district received heavy rainfall, caused flooding in Thirparappu waterfalls. pic.twitter.com/N9z6N1F9Kd
— ANI (@ANI) October 16, 2021
ਕੰਨਿਆਕੁਮਾਰੀ ਵਿੱਚ ਭਾਰੀ ਬਾਰਿਸ਼
ਇਸ ਦੇ ਨਾਲ ਹੀ, ਗੁਆਂਢੀ ਤਾਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਤਿਰਪਾਰਪੂ ਝਰਨੇ ਵਿੱਚ ਹੜ੍ਹ ਆ ਗਿਆ।