ETV Bharat / bharat

ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਮਹਿੰਦਰ ਸਿੰਘ ਧੋਨੀ ਬਾਰੇ ਕੀਤੀ ਵੱਡੀ ਗੱਲ - ਨਵੀਂ ਦਿੱਲੀ

ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ ਇੱਕ ਵੱਡੀ ਗੱਲ ਕੀਤੀ ਹੈ। ਸ਼ਾਸਤਰੀ ਨੇ ਧੋਨੀ ਦੇ ਸੰਨਿਆਸ ਲੈਣ ਬਾਰੇ ਬਿਆਨ ਦਿੱਤਾ ਹੈ।

ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਮਹਿੰਦਰ ਸਿੰਘ ਧੋਨੀ ਬਾਰੇ ਕਹੀ ਵੱਡੀ ਗੱਲ

author img

By

Published : Sep 3, 2021, 5:02 PM IST

ਨਵੀਂ ਦਿੱਲੀ: ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਦਾ ਕਹਿਣਾ ਹੈ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਅਚਾਨਕ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਇੱਕ ਸਾਹਸੀ ਅਤੇ ਨਿਰਸਵਾਰਥ ਕਦਮ ਸੀ। ਧੋਨੀ ਨੇ ਸਾਲ 2014 ਵਿੱਚ 90 ਟੈਸਟ ਖੇਡੇ ਸਨ। ਪਰ ਉਨ੍ਹਾਂ ਨੇ 100 ਟੈਸਟ ਖੇਡਣ ਤੱਕ ਉਡੀਕ ਨਹੀਂ ਕੀਤੀ।

ਸ਼ਾਸਤਰੀ ਨੇ ਆਪਣੀ ਕਿਤਾਬ 'ਸਟਾਰਗੈਜਿੰਗ ਦਿ ਪਲੇਅਰਸ ਇਨ ਮਾਈ ਲਾਈਫ' ਵਿੱਚ ਲਿਖਿਆ, ਧੋਨੀ ਉਸ ਸਮੇਂ ਨਾ ਸਿਰਫ ਭਾਰਤ ਬਲਕਿ ਵਿਸ਼ਵ ਦੇ ਮਹਾਨ ਖਿਡਾਰੀ ਸਨ, ਜਿਨ੍ਹਾਂ ਦੇ ਨਾਂ 'ਤੇ ਦੋ ਵਿਸ਼ਵ ਕੱਪ ਸਮੇਤ ਤਿੰਨ ਆਈਸੀਸੀ ਟਰਾਫੀਆਂ ਹਨ। ਉਸ ਦੀ ਫੋਰਮ ਵਧੀਆ ਸੀ ਅਤੇ ਉਹ 100 ਟੈਸਟ ਪੂਰੇ ਕਰਨ ਤੋਂ ਸਿਰਫ 10 ਮੈਚ ਦੂਰ ਸੀ।

ਉਸ ਨੇ ਲਿਖਿਆ, ਧੋਨੀ ਟੀਮ ਦੇ ਚੋਟੀ ਦੇ ਤਿੰਨ ਫਿਟ ਖਿਡਾਰੀਆਂ ਵਿੱਚ ਸਨ ਅਤੇ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ ਦਾ ਮੌਕਾ ਸੀ। ਇਹ ਸੱਚ ਹੈ ਕਿ ਉਹ ਬਹੁਤ ਜਵਾਨ ਨਹੀਂ ਹੈ। ਪਰ ਉਹ ਐਨਾ ਉਮਰਵਾਨ ਵੀ ਨਹੀਂ ਹੈ। ਉਸ ਦੇ ਫ਼ੈਸਲੇ ਦੀ ਸਮਝ ਨਹੀਂ ਆਈ।

ਭਾਰਤ ਦੇ ਸਾਬਕਾ ਆਲਰਾਉਂਡਰ, ਜਿਨ੍ਹਾਂ ਨੇ ਆਪਣੀ ਕਿਤਾਬ ਵਿੱਚ ਬਹੁਤ ਸਾਰੇ ਖਿਡਾਰੀਆਂ ਬਾਰੇ ਲਿਖਿਆ ਹੈ। ਉਸ ਨੇ ਕਿਹਾ, ਉਸਨੇ ਭਾਰਤ ਦੇ ਸਾਬਕਾ ਵਿਕਟਕੀਪਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਜਦਕਿ, ਉਸ ਨੂੰ ਲਗਦਾ ਹੈ ਕਿ ਧੋਨੀ ਨੇ ਇਸ 'ਤੇ ਕਾਇਮ ਰਹਿ ਕੇ ਸਹੀ ਫ਼ੈਸਲਾ ਲਿਆ। ਜਦੋਂ ਧੋਨੀ ਨੇ ਸੰਨਿਆਸ ਲਿਆ, ਸ਼ਾਸਤਰੀ ਟੀਮ ਨਿਰਦੇਸ਼ਕ ਦੀ ਭੂਮਿਕਾ ਵਿੱਚ ਸਨ।

ਸ਼ਾਸਤਰੀ ਨੇ ਲਿਖਿਆ, 'ਸਾਰੇ ਕ੍ਰਿਕਟਰ ਕਹਿੰਦੇ ਹਨ ਕਿ ਭੂਮੀ ਚਿੰਨ੍ਹ ਅਤੇ ਮੀਲ ਪੱਥਰ ਕੋਈ ਮਾਇਨੇ ਨਹੀਂ ਰੱਖਦੇ, ਪਰ ਇਹਨਾਂ ਦੀ ਭੂਮਿਕਾ ਅਹਿਮ ਹੈ। ਮੈਂ ਇਸ ਮੁੱਦੇ 'ਤੇ ਸੰਪਰਕ ਕੀਤਾ ਅਤੇ ਉਸਨੂੰ ਆਪਣਾ ਮਨ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਧੋਨੀ ਦੀ ਸੁਰ ਵਿੱਚ ਇੱਕ ਦ੍ਰਿੜ੍ਹਤਾ ਸੀ, ਜਿਸਨੇ ਮੈਨੂੰ ਇਸ ਮਾਮਲੇ ਦੀ ਪੈਰਵੀ ਕਰਨ ਤੋਂ ਰੋਕ ਦਿੱਤਾ। ਪਿੱਛੇ ਮੁੜ ਕੇ ਵੇਖਦੇ ਹੋਏ, ਮੈਨੂੰ ਲਗਦਾ ਹੈ ਕਿ ਉਸਦਾ ਫ਼ੈਸਲਾ ਸਹੀ, ਦਲੇਰ ਅਤੇ ਨਿਰਸਵਾਰਥ ਸੀ।

ਉਸ ਨੇ ਕਿਹਾ, ਕ੍ਰਿਕਟ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਛੱਡਣਾ ਇੰਨਾਂ ਸੌਖਾ ਨਹੀਂ ਹੈ। ਧੋਨੀ ਇੱਕ ਗ਼ੈਰ ਰਵਾਇਤੀ ਕ੍ਰਿਕਟਰ ਹੈ। ਵਿਕਟ ਦੇ ਪਿੱਛੇ ਅਤੇ ਸਾਹਮਣੇ ਉਸਦੀ ਤਕਨੀਕ ਦਾ ਕੋਈ ਬਦਲ ਨਹੀਂ। ਨੌਜਵਾਨਾਂ ਨੂੰ ਮੇਰਾ ਸੁਝਾਅ ਇਹ ਹੈ ਕਿ ਉਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰੋ ਜਦੋਂ ਤੱਕ ਇਹ ਕੁਦਰਤੀ ਤੌਰ ਤੇ ਨਹੀਂ ਆਉਂਦੀ।

ਸ਼ਾਸਤਰੀ ਨੇ ਕਿਹਾ, ਧੋਨੀ ਦੇ ਅਧੀਨ ਖੇਡਣ ਵਾਲਾ ਕੋਈ ਵਿਕਟਕੀਪਰ ਇੰਨਾ ਤੇਜ਼ ਨਹੀਂ ਸੀ। ਉਹ ਲੰਬੇ ਸਮੇਂ ਤੋਂ ਦੁਨੀਆਂ ਦਾ ਸਰਬੋਤਮ ਹੈ। ਖੇਡ ਦੇ ਰੁਝਾਨ ਨੂੰ ਪੜ੍ਹਨ ਦੇ ਆਧਾਰ 'ਤੇ ਫੈਸਲੇ ਲੈਣ ਦੀ ਗੱਲ ਚ ਉਹ ਸਦਾ ਅਡੋਲ ਰਹਿੰਦਾ ਸੀ।

ਕੋਚ ਨੇ ਕਿਹਾ, ਉਸਦੇ ਇਸ ਗੁਣ ਨੂੰ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ, ਕਿਉਂਕਿ ਉਹ ਘੱਟ ਗਲਤੀਆਂ ਕਰਦਾ ਸੀ। ਫ਼ੈਸਲੇ ਲੈਣ ਦੀ ਉਸਦੀ ਸਮਰੱਥਾ ਨੇ ਵਧੀਆ ਫ਼ੈਸਲਾ ਦਿਖਾਇਆ। ਉਹ ਕਾਲਾਂ ਕਰਨ ਲਈ ਸਟੰਪ ਦੇ ਪਿੱਛੇ ਬਹੁਤ ਚੰਗੀ ਸਥਿਤੀ 'ਚ ਹੁੰਦਾ ਸੀ।

ਸ਼ਾਸਤਰੀ ਨੇ ਧੋਨੀ ਨੂੰ ਸਚਿਨ ਤੇਂਦੁਲਕਰ ਅਤੇ ਕਪਿਲ ਦੇਵ ਤੋਂ ਇਲਾਵਾ ਤਿੰਨ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਕ੍ਰਿਕਟਰਾਂ ਵਿੱਚੋਂ ਇੱਕ ਦੱਸਿਆ।

ਇਹ ਵੀ ਪੜ੍ਹੋ:- ਸ‍ਟੁਅਰਟ ਬਿੰਨੀ ਨੇ ਲਿਆ ਕ੍ਰਿਕੇਟ ਤੋਂ ਸੰਨਿਆਸ

ETV Bharat Logo

Copyright © 2024 Ushodaya Enterprises Pvt. Ltd., All Rights Reserved.