ਨਵੀਂ ਦਿੱਲੀ: ਖਾਲਿਸਤਾਨ ਉੱਤੇ ਤਣਾਅ ਵਿਚਾਲੇ ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੱਡਾ ਫੈਸਲਾ ਲਿਆ ਹੈ। ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਦੀਆਂ ਵੀਜ਼ਾਂ ਸੇਵਾਵਾਂ ਮੁੱਅਤਲ ਕਰ ਦਿੱਤੀਆਂ ਹਨ। ਅਗਲੇ ਆਦੇਸ਼ਾਂ ਤੱਕ ਵੀਜ਼ਾ ਸੇਵਾ ਮੁਅੱਤਲ (Canada Visa Service Suspend) ਰਹਿਣਗੀਆਂ। ਭਾਰਤੀ ਮਿਸ਼ਨ ਤੋਂ ਇਹ ਅਹਿਮ ਸੂਚਨਾ ਜਾਰੀ ਕੀਤੀ ਗਈ ਹੈ।
-
Important notice from Indian Mission | "Due to operational reasons, with effect from 21 September 2023, Indian visa services have been suspended till further notice. Please keep checking BLS website for further updates," India Visa Application Center Canada says. pic.twitter.com/hQz296ewKC
— ANI (@ANI) September 21, 2023 " class="align-text-top noRightClick twitterSection" data="
">Important notice from Indian Mission | "Due to operational reasons, with effect from 21 September 2023, Indian visa services have been suspended till further notice. Please keep checking BLS website for further updates," India Visa Application Center Canada says. pic.twitter.com/hQz296ewKC
— ANI (@ANI) September 21, 2023Important notice from Indian Mission | "Due to operational reasons, with effect from 21 September 2023, Indian visa services have been suspended till further notice. Please keep checking BLS website for further updates," India Visa Application Center Canada says. pic.twitter.com/hQz296ewKC
— ANI (@ANI) September 21, 2023
ਭਾਰਤ ਵੀਜ਼ਾ ਐਪਲੀਕੇਸ਼ਨ ਸੈਂਟਰ ਕੈਨੇਡਾ ਵਲੋਂ ਕਿਹਾ ਗਿਆ ਹੈ ਕਿ, "ਸੰਚਾਲਣ ਕਾਰਨਾਂ ਕਰਕੇ, ਭਾਰਤੀ ਵੀਜ਼ਾਂ ਨੂੰ ਅਗਲੀ ਸੂਚਨਾ ਤੱਕ ਮੁਅੱਤਲ ਕੀਤਾ ਗਿਆ ਹੈ। ਅੱਗੇ ਦੇ ਅਪਡੇਟ ਲਈ ਬੀਐਲਐਸ ਵੈਬਸਾਈਟ ਉੱਤੇ ਉਪਲਬਧ ਕਰਵਾਈ (India Advisory For canadian Citizens) ਜਾਵੇਗੀ।"
ਜਾਣਕਾਰੀ ਮੁਤਾਬਕ, ਕੈਨੇਡਾ ਵਿੱਚ ਭਾਰਤੀ ਮਿਸ਼ਨ ਵਲੋਂ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕੀਤਾ ਗਿਆ ਹੈ। ਕੈਨੇਡਾ ਦੀ ਸਰਕਾਰ ਉੱਥੋ ਦੇ ਨਾਗਰਿਕਾਂ ਦੇ ਵੀਜ਼ਾ ਐਪਲੀਕੇਸ਼ਨਾਂ ਦੀ ਮੁੱਢਲੀ ਜਾਂਚ ਦਾ ਕੰਮ ਕਰਨ ਵਾਲੀ ਨਿੱਜੀ ਏਜੰਸੀ ਬੀਐਲਐਸ ਇੰਟਰਨੈਸ਼ਨਲ ਮੁਤਾਬਕ, ਭਾਰਤੀ ਮਿਸ਼ਨ ਨੇ ਵੀਰਵਾਰ ਨੂੰ ਸੰਚਾਲਨ ਕਾਰਨਾਂ ਦਾ ਹਵਾਲਾ ਦਿੰਦਿਆ ਅਗਲੀ ਸੂਚਨਾ ਤੱਕ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ।'
ਜ਼ਿਕਰਯੋਗ ਹੈ ਕਿ ਬੀਐਸਐਲ ਇੰਟਰਨੈਸ਼ਨਲ ਸਵਰਸਿਜ਼ ਲਿਮਿਟੇਡ ਦੁਨੀਆਂ ਭਰ ਵਿੱਚ ਸਰਕਾਰੀ ਅਤੇ ਡਿਪਲੋਮੈਟਿਕ ਮਿਸ਼ਨਾਂ ਲਈ ਇੱਕ ਭਾਰਤੀ ਆਊਟਸੋਰਸਿੰਗ ਸੇਵਾ ਪ੍ਰਦਾਤਾ ਹੈ। ਕੰਪਨੀ ਵੀਜ਼ਾ, ਪਾਸਪੋਰਟ, ਕੌਂਸਲਰ, ਤਸਦੀਕ ਅਤੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਦੀ ਹੈ। ਬੀਐਸਐਲ ਇੰਟਰਨੈਸ਼ਨਲ ਨੇ ਦਿਲਚਸਪੀ ਰੱਖਣ ਵਾਲੇ ਵੀਜ਼ਾ ਬਿਨੈਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਅੱਗੇ ਦੀ ਨਵੀਂ ਅਪਡੇਟ ਵੇਬਸਾਈਟ ਉੱਤੇ ਮੁਹੱਈਆ ਕਰਵਾਈ ਜਾਵੇਗੀ।
ਦੱਸ ਦਈਏ ਕਿ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਵਲੋਂ ਜੂਨ ਵਿੱਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤੀ ਏਜੰਟਾਂ ਦੀ 'ਸੰਭਾਵਿਤ' ਸ਼ਮੂਲੀਅਤ ਦੇ ਇਲਜ਼ਾਮ ਲਾਏ ਗਏ। ਇਸ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸਬੰਧਾਂ ਵਿੱਚ ਖਟਾਸ ਪੈਦਾ ਹੋ ਗਈ ਹੈ। ਇਸੇ ਵਿਚਾਲੇ ਭਾਰਤ ਸਰਕਾਰ ਦਾ ਇਹ ਫੈਸਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ, ਭਾਰਤ ਨੇ ਮੌਜੂਦਾ ਵਿਵਾਦ ਦੇ ਮੱਦੇਨਜ਼ਰ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ ਹਨ।