ETV Bharat / bharat

ਗੈਰਕਨੂੰਨੀ ਕੋਲੇ ਦਾ ਕਾਰੋਬਾਰ: ਸੀਬੀਆਈ ਨੇ ਚਾਰ ਰਾਜਾਂ ਵਿੱਚ 45 ਥਾਵਾਂ 'ਤੇ ਮਾਰੇ ਛਾਪੇ - Illegal coal trade

ਸੀਬੀਆਈ ਨੇ ਕੋਲਾ ਚੋਰੀ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਚਾਰ ਰਾਜਾਂ ਵਿੱਚ 45 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਸੀਬੀਆਈ ਨੇ ਕਿਹਾ ਕਿ ਭਾਲ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਹੋ ਰਹੀ ਹੈ। ਭਾਰਤੀ ਰੇਲਵੇ, ਸੀਆਈਐਸਐਫ ਦੇ ਕੁੱਝ ਅਧਿਕਾਰੀਆਂ 'ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

ਗੈਰਕਨੂੰਨੀ ਕੋਲੇ ਦਾ ਕਾਰੋਬਾਰ: ਸੀਬੀਆਈ ਨੇ ਚਾਰ ਰਾਜਾਂ ਵਿੱਚ 45 ਥਾਵਾਂ 'ਤੇ  ਮਾਰੇ ਛਾਪੇ

author img

By

Published : Nov 28, 2020, 5:51 PM IST

ਨਵੀਂ ਦਿੱਲੀ: ਸੀਬੀਆਈ ਨੇ ਇੱਕ ਕਥਿਤ ਕੋਲਾ ਚੋਰ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਚਾਰ ਰਾਜਾਂ ਦੇ 45 ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਦੋਸ਼ੀ ਪੂਰਬੀ ਕੋਲਫੀਲਡਜ਼ ਲਿਮਟਡ (ਈਸੀਐਲ) ਦੇ ਦੋ ਜਨਰਲ ਮੈਨੇਜਰਾਂ ਅਤੇ ਤਿੰਨ ਸੁਰੱਖਿਆ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਚੋਰੀ ਦੇ ਕਾਰੋਬਾਰ ਵਿੱਚ ਕਥਿਤ ਤੌਰ 'ਤੇ ਸ਼ਾਮਲ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸੀਬੀਆਈ ਨੇ ਕਿਹਾ ਕਿ ਭਾਲ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਅਨੂਪ ਮਾਂਝੀ ਅਤੇ ਈਸੀਐਲ, ਰੇਲਵੇ ਅਤੇ ਸੀਆਈਐਸਐਫ ਦੇ ਕੁੱਝ ਕਰਮਚਾਰੀਆਂ ਸਮੇਤ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਅਧਿਕਾਰੀਆਂ ਦੇ ਅਨੁਸਾਰ ਇਹ ਦੋਸ਼ ਹੈ ਕਿ ਮਾਂਝੀ ਉਰਫ ਲਾਲਾ ਕੁਨਸਟੋਰੀਆ ਅਤੇ ਕੋਜਰਾ ਖੇਤਰਾਂ ਵਿੱਚ ਕੋਲਾ ਦੀਆਂ ਖਾਣਾਂ ਵਿੱਚੋਂ ਕਥਿਤ ਤੌਰ 'ਤੇ ਗੈਰਕਾਨੂੰਨੀ ਮਾਈਨਿੰਗ ਅਤੇ ਇਸ ਦੇ ਚੋਰੀ ਦੇ ਕਾਰੋਬਾਰ ਵਿੱਚ ਲੱਗੇ ਹੋਏ ਸਨ।

ਅਨੂਪ ਮਾਂਝੀ ਪੱਛਮੀ ਬੰਗਾਲ ਦਾ ਬਦਨਾਮ ਕੋਲਾ ਮਾਫੀਆ ਹੈ, ਜੋ ਹਜ਼ਾਰਾਂ ਕਰੋੜਾਂ ਦੇ ਕੋਲੇ ਦੀ ਗੈਰਕਨੂੰਨੀ ਮਾਈਨਿੰਗ ਅਤੇ ਵਿਕਰੀ ਦਾ ਰੈਕਟ ਚੱਲਾ ਰਿਹਾ ਹੈ। ਪਿਛਲੇ ਹਫਤੇ, ਇਨਕਮ ਟੈਕਸ ਵਿਭਾਗ, ਇਨਫੋਰਸਮੈਂਟ ਡਾਇਰੈਕਟੋਰੇਟ, ਪੱਛਮੀ ਬੰਗਾਲ ਅਤੇ ਹੋਰ ਰਾਜਾਂ ਵਿੱਚ, ਮਾਂਝੀ ਨਾਲ ਜੁੜੇ 20 ਤੋਂ ਵੱਧ ਸਥਾਨਾਂ ਦੀ ਜਾਂਚ ਵਿੱਚ ਭਾਰੀ ਮਾਤਰਾ ਵਿੱਚ ਨਕਦ ਬਰਾਮਦ ਕੀਤੀ ਗਈ।

ਰੇਲਵੇ, ਸੀਆਈਐਸਐਫ ਦੇ ਅਧਿਕਾਰੀਆਂ ਉੱਤੇ ਹੋ ਸਕਦੀ ਕਾਪਵਾਈ

ਸੂਤਰ ਨੇ ਈਟੀ ਭਾਰਤ ਨੂੰ ਦੱਸਿਆ ਕਿ ਇਹ ਕੇਸ ਪੂਰਬੀ ਕੋਲਫੀਲਡਜ਼ ਲਿਮਟਿਡ, ਭਾਰਤੀ ਰੇਲਵੇ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਅਤੇ ਹੋਰ ਅਣਪਛਾਤੇ ਅਧਿਕਾਰੀਆਂ ਖ਼ਿਲਾਫ਼ ਵੀ ਹੈ।

ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਅਤੇ ਕੋਲਾ ਦੋ ਕੋਲਾ ਖਾਣਾਂ- ਕੁੰਨਸਟੋਰੀਆ ਅਤੇ ਕਜੌਰਾ ਖੇਤਰਾਂ ਵਿੱਚ ਚੋਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.