ETV Bharat / bharat

ਸ਼ਹੀਦ ਧਰੁਵ ਕੁੰਡੂ ਦੀ ਬਹਾਦਰੀ ਦੀ ਕਹਾਣੀ, 13 ਸਾਲ ਦੀ ਉਮਰ 'ਚ ਖੱਟੇ ਕੀਤੇ ਅੰਗਰੇਜ਼ਾਂ ਦੇ ਦੰਦ

ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦੀ ਦਵਾਉਣ ਲਈ ਪਤਾ ਨਹੀਂ ਕਿੰਨੇ ਹੀ ਵੀਰ ਸਪੂਤਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਆਪਣੇ ਜਜ਼ਬੇ ਤੇ ਜੋਸ਼ ਨਾਲ ਅਜਿਹੇ ਕ੍ਰਾਂਤੀਕਾਰੀਆਂ ਨੇ ਅੰਗਰੇਜ਼ਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ। ਕੇਂਦਰ ਸਰਕਾਰ ਇਸ ਨੂੰ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਜੋਂ ਮਨਾ ਰਹੀ ਹੈ। ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। "ਈਟੀਵੀ ਭਾਰਤ " ਆਪਣੀ ਵਿਸ਼ੇਸ਼ ਪੇਸ਼ਕਸ਼ ਦੇ ਜ਼ਰੀਏ ਅਮਰ ਬਲਿਦਾਨੀਆਂ ਬਾਰੇ ਦੱਸ ਰਿਹਾ ਹੈ। ਅੱਜ ਇਸੇ ਕੜੀ 'ਚ ਅੱਜ ਵੀਰ ਧਰੁਵ ਕੁੰਡੂ ਦੇ ਬਾਰੇ ਜਾਣੋ , ਜਿਨ੍ਹਾਂ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਦੇ ਦੰਦ ਖੱਟੇ ਕਰ ਦਿੱਤੇ ਸੀ।

ਸ਼ਹੀਦ ਧਰੁਵ ਕੁੰਡੂ ਦੀ ਬਹਾਦਰੀ ਦੀ ਕਹਾਣੀ
ਸ਼ਹੀਦ ਧਰੁਵ ਕੁੰਡੂ ਦੀ ਬਹਾਦਰੀ ਦੀ ਕਹਾਣੀ
author img

By

Published : Sep 26, 2021, 6:03 AM IST

ਪੂਰਨੀਆ (ਬਿਹਾਰ): ਸਾਲ1942 ਵਿੱਚ ਮਹਾਤਮਾ ਗਾਂਧੀ ਦੇ 'ਭਾਰਤ ਛੱਡੋ ਅੰਦੋਲਨ' ਦੇ ਦੌਰਾਨ, ਸੀਮਾਂਚਲ ਦੀ ਧਰਤੀ ਤੋਂ ਅਜਿਹਾ ਬਹਾਦਰ ਲੜਕਾ ਬਾਹਰ ਆਇਆ, ਜਿਸ ਨੇ ਬ੍ਰਿਟਿਸ਼ ਰਾਜ ਦੀਆਂ ਜੜ੍ਹਾਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਉਹ ਕੋਈ ਹੋਰ ਨਹੀਂ ਬਲਕਿ ਉਸ ਸਮੇਂ ਦੇ ਮਹਾਨ ਆਜ਼ਾਦੀ ਘੁਲਾਟੀਏ ਅਤੇ ਪੇਸ਼ੇ ਤੋਂ ਮਸ਼ਹੂਰ ਡਾਕਟਰ ਡਾ. ਕਿਸ਼ੋਰੀ ਲਾਲ ਕੁੰਡੂ ਦੇ ਛੋਟੇ ਪੁੱਤਰ ਧਰੁਵ ਕੁੰਡੂ (Dhruv Kundu ) ਸੀ।

ਧਰੁਵ ਕੁੰਡੂ ਬਚਪਨ ਤੋਂ ਹੀ ਬਹੁਤ ਬਹਾਦਰ ਸੀ।ਸਾਲ 1942 ਵਿੱਚ, ਉਸ ਨੇ ਮਹਾਤਮਾ ਗਾਂਧੀ ਦੇ 'ਭਾਰਤ ਛੱਡੋ ਅੰਦੋਲਨ' ਵਿੱਚ ਹਿੱਸਾ ਲਿਆ। 11 ਅਗਸਤ 1942 ਨੂੰ ਕ੍ਰਾਂਤੀਕਾਰੀਆਂ ਨੇ ਰਜਿਸਟਰੀ ਦਫ਼ਤਰ ਨੂੰ ਅੱਗ ਲਾ ਕੇ ਸਾਰੇ ਕਾਗਜ਼ ਸਾੜ ਦਿੱਤੇ। 13 ਅਗਸਤ 1942 ਨੂੰ ਆਜ਼ਾਦੀ ਘੁਲਾਟੀਆਂ ਦੇ ਸਮੂਹ ਨੇ ਕਟਿਹਾਰ ਨਗਰ ਦੇ ਸਬ ਰਜਿਸਟਰਾਰ ਦੇ ਦਫਤਰ ਨੂੰ ਵੀ ਢਾਹ ਦਿੱਤਾ। ਮੁਨਸਿਫ ਕੋਰਟ ਸਣੇ ਸਰਕਾਰੀ ਦਫ਼ਤਰਾਂ ਤੋਂ ਅੰਗਰੇਜ਼ੀ ਹਕੁਮਤ ਦੇ ਝੰਡੇ ਉਖਾੜ ਕੇ ਸੁੱਟ ਦਿੱਤੇ ਸਨ ਅਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ।

ਸ਼ਹੀਦ ਧਰੁਵ ਕੁੰਡੂ ਦੀ ਬਹਾਦਰੀ ਦੀ ਕਹਾਣੀ

ਮੁਨਸਿਫ ਕੋਰਟ ਉੱਤੇ ਤਿਰੰਗ ਲਹਿਰਾਉਂਦੇ ਦੇ ਦੌਰਾਨ ਧਰੁਵ ਕੁੰਡੂ ਨੂੰ ਲਗਾਤਾਰ ਅੱਗੇ ਵੱਧਦੇ ਹੋਏ ਵੇਖ ਅੰਗਰੇਜ਼ ਘਬਰਾ ਗਏਤੇ ਉਨ੍ਹਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਚੋਂ ਇੱਕ ਗੋਲੀ ਉਨ੍ਹਾਂ ਦੇ ਪੱਟ 'ਤੇ ਲੱਗ ਗਈ। ਜਲਦਬਾਜ਼ੀ 'ਚ ਉਨ੍ਹਾਂ ਨੂੰ ਇਲਾਜ ਦੇ ਲਈ ਪੂਰਨੀਆ ਸਦਰ ਹਸਪਤਾਲ ਲਿਜਾਇਆ ਗਿਆ, ਪਰ 15 ਅਗਸਤ 1942 ਨੂੰ ਸਵੇਰ ਚੜ੍ਹਦੇ ਹੀ ਉਨ੍ਹਾਂ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਧਰੁਵ ਕੁੰਡੂ ਉਨ੍ਹਾਂ ਸਭ ਤੋਂ ਛੋਟੀ ਉਮਰ ਦੇ ਆਜ਼ਾਦੀ ਘੁਲਾਟੀਆਂ ਚੋਂ ਇੱਕ ਹਨ, ਜਿਨ੍ਹਾਂ ਨੇ ਮਾਤ ਭੂਮੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਧਰੁਵ ਕੁੰਡੂ ਯਾਦਗਾਰੀ ਨਿਰਮਾਣ ਅੰਦੋਲਨ ਦੇ ਮੁਖੀ ਗੌਤਮ ਵਰਮਾ ਨੇ ਕਿਹਾ ਕਿ ਧਰੁਵ ਕੁੰਡੂ ਇੱਕ ਕ੍ਰਾਂਤੀਕਾਰੀ ਬੱਚਾ ਸੀ। ਦੇਸ਼ ਪ੍ਰਤੀ ਜੋ ਜਜ਼ਬਾ ਹੋਣਾ ਚਾਹੀਦਾ ਹੈ, ਜੋ ਜਨੂੰਨ ਹੋਣਾ ਚਾਹੀਦਾ ਹੈ, ਮਾਤ ਭੂਮੀ ਦੇ ਲਈ ਜੋ ਸਮਰਪਣ ਹੋਣਾ ਚਾਹੀਦਾ ਹੈ, ਇਸ ਬੱਚੇ ਵਿੱਚ ਦਿਖਿਆ। ਇਸ ਨੇ ਦਿਖਾ ਦਿੱਤਾ ਹੈ ਕਿ ਉਮਰ ਕੋਈ ਮੋਹਤਾਜ ਨਹੀਂ ਹੈ, ਵਿਅਕਤੀ ਦੇ ਅੰਦਰ ਕਾਬਲਿਅਤ ਹੋਣੀ ਚਾਹੀਦੀ ਹੈ, ਜਜ਼ਬਾ ਹੋਣ ਚਾਹੀਦਾ ਤੇ ਦੇਸ਼ ਦੇ ਪ੍ਰਤੀ ਮਾਤ ਭੂਮੀ ਲਈ ਮਾਂ ਵਾਂਗ ਪਿਆਰ ਹੋਣਾ ਚਾਹੀਦਾ ਹੈ।

ਤਿਰੰਗਾ ਲਹਿਰਾਉਣ ਲਈ ਵੱਧਦੇ ਕਦਮ

ਸਾਹਿਤਕਾਰ ਅਤੇ ਸਮਾਜ ਸੇਵਕ ਭੋਲਾ ਨਾਥ ਆਲੋਕ ਦਾ ਕਹਿਣਾ ਹੈ ਕਿ ਇੱਕ 13 ਸਾਲਾ ਬੱਚਾ ਸਕੂਲ ਜਾ ਰਿਹਾ ਸੀ, ਪਰ ਉਸ ਦੇ ਮਨ ਵਿੱਚ ਉਪ ਮੰਡਲ ਦਫ਼ਤਰ, ਕਟਿਹਾਰ ਦੇ ਦਫ਼ਤਰ ਉੱਤੇ ਤਿਰੰਗਾ ਫਹਿਰਾਉਣ ਦਾ ਵਿਚਾਰ ਚੱਲ ਰਿਹਾ ਸੀ। ਘਰ ਤੋਂ ਮਾਂ ਨੂੰ ਕਹਿ ਕੇ ਨਿਕਲਿਆ ਸੀ ਕਿ ਪੜ੍ਹਨ ਜਾ ਰਿਹਾ ਹਾਂ, ਰਾਹ ਵਿੱਚ ਕਿਸੇ ਸਾਥੀ ਨੂੰ ਨਾਲ ਲੈ ਕੇ ਗਿਆ ਤੇ ਝੰਡੇ ਨੂੰ ਅੱਗੇ ਲੈ ਕੇ ਵੱਧਦਾ ਗਿਆ। ਉਸ ਸਮੇਂ ਕਟਿਹਾਰ ਦੇ ਐਸਡੀਓ ਮੁਖਰਜੀ ਸਨ। ਉਨ੍ਹਾਂ ਨੇ ਉਸ ਨੂੰ ਵਾਪਸ ਜਾਣ ਦੀ ਚੇਤਾਵਨੀ ਵੀ ਦਿੱਤੀ, ਪਰ ਉਹ ਅੱਗੇ ਵਧਦਾ ਰਿਹਾ। ਮੁਖਰਜੀ ਚੇਤਾਵਨੀਆਂ ਦਿੰਦਾ ਰਿਹਾ, ਪਰ ਉਨ੍ਹਾਂ ਨੇ ਨਹੀਂ ਮੰਨਿਆ। ਜਦੋਂ ਇਹ ਨੇੜੇ ਆਇਆ ਤਾਂ ਮੁਖਰਜੀ ਦਾ ਪਿਸਤੌਲ ਗਰਜਿਆ ਅਤੇ ਇਹ ਲੜਕਾ ਉੱਥੇ ਹੀ ਸ਼ਹੀਦ ਹੋ ਗਿਆ।

ਸੀਨੀਅਰ ਵਕੀਲ ਅਤੇ ਸਮਾਜ ਸੇਵੀ ਗੌਤਮ ਵਰਮਾ ਦਾ ਕਹਿਣਾ ਹੈ ਕਿ 1942 ਵਿੱਚ ਜੋ ਲਹਿਰ ਚੱਲੀ ਸੀ ਅਤੇ ਉਸ ਛੋਟੇ ਬੱਚੇ ਵਿੱਚ ਜਿਸ ਜਨੂੰਨ, ਜੋ ਜਜ਼ਬਾ ਹੋਣਾ ਚਾਹੀਦਾ ਹੈ, ਦੇਸ਼ ਨੂੰ ਅਜ਼ਾਦੀ ਦਵਾਉਣ ਲਈ ਉਸ ਦਾ ਖੂਨ ਖੌਲਿਆ, ਉਸ ਤੋਂ ਕਈ ਲੋਕਾਂ ਨੂੰ ਪ੍ਰੇਰਣਾ ਮਿਲੀ। ਦੇਸ਼ ਵਿੱਚ ਸਭ ਤੋਂ ਘੱਟ ਉਮਰ ਦੇ ਬਾਲਕ ਨੇ ਆਪਣੀ ਸ਼ਹਾਦਤ ਦੇਣ ਦਾ ਕੰਮ ਕੀਤਾ।

ਇਹ ਵੀ ਪੜ੍ਹੋ : ਕੇਰਲਾ ਵਰਮਾ ਪਜ਼ਸ਼ੀਰਾਜਾ : ਲੋਕਾਂ ਦਾ ਰਾਜਾ ਜਿਸ ਨੇ ਅੰਗਰੇਜ਼ਾਂ ਵਿਰੁੱਧ ਬਹਾਦਰੀ ਭਰੀ ਜੰਗ ਦੀ ਅਗਵਾਈ ਕੀਤੀ

ਦੇਸ਼ ਦਾ ਬਹਾਦਰ ਪੁੱਤਰ

ਥੀਏਟਰ ਕਲਾਕਾਰ ਸ਼ਿਵਾਜੀ ਦਾ ਕਹਿਣਾ ਹੈ ਕਿ ਧਰੁਵ ਕੁੰਡੂ ਸਾਡੇ ਲਈ ਭਗਤ ਸਿੰਘ ਵਰਗਾ ਹੈ। ਜਿਸ ਤਰ੍ਹਾਂ ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਦਿੱਤੀ, ਧਰੁਵ ਕੁੰਡੂ ਸਾਡੇ ਲਈ ਭਗਤ ਸਿੰਘ ਤੋਂ ਘੱਟ ਨਹੀਂ ਹੈ। ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ।

'ਹਜ਼ਾਰਾਂ ਸਾਲਾਂ ਤੋਂ ਨਰਗਿਸ ਆਪਣੀ ਬੇਨੂਰੀ' ਤੇ ਰੋਂਦੀ ਰਹੀ ਹੈ, ਇਹ ਬੜੀ ਮੁਸ਼ਕਲ ਨਾਲ ਚਮਨ ਵਿੱਚ ਪੈਦਾ ਹੋਈ ਹੈ '... ਦੇਸ਼ ਨੂੰ ਅਜਿਹੇ ਬਹਾਦਰ ਪੁੱਤਰ 'ਤੇ ਮਾਣ ਹੈ ਜਿਸ ਨੇ ਛੋਟੀ ਉਮਰ ਵਿੱਚ ਮਾਤ ਭੂਮੀ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ 'ਤੇ 'ਈਟੀਵੀ ਭਾਰਤ' ਵੀ ਸ਼ਹੀਦ ਧਰੁਵ ਕੁੰਡੂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।

ਇਹ ਵੀ ਪੜ੍ਹੋ : ਭਾਰਤੀ ਰਾਸ਼ਟਰੀ ਫੌਜ ਦੇ ਜਵਾਨ, ਜਿਨ੍ਹਾਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ

ETV Bharat Logo

Copyright © 2024 Ushodaya Enterprises Pvt. Ltd., All Rights Reserved.