ਨਵੀਂ ਦਿੱਲੀ: ਕਿਸਾਨਾਂ ਦੇ ਹੋ ਰਹੇ ਅੰਦੋਲਨ ਵਿਚਕਾਰ ਕੇਂਦਰੀ ਕੈਬਿਨੇਟ ਦੀ ਮੀਟਿੰਗ ਅੱਜ ਹੋਵੇਗੀ। ਮੀਟਿੰਗ ਦੇ ਵਿੱਚ ਚੀਨੀ ਉਤਪਾਦਕਾਂ ਨੂੰ ਨਿਰਯਾਤ ਦੀ ਸਬਸਿਡੀ ਮਿਲਣ ਦੀ ਸੰਭਾਵਨਾ ਹੈ। ਇਸ ਲਈ ਕਰੀਬਨ 3600 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਕਿਸਾਨਾਂ ਲਈ ਕਿਵੇਂ ਲਾਹੇਵੰਦ
ਚੀਨੀ ਉਤਪਾਦਕਾਂ ਨੂੰ ਵੱਡੀ ਸਬਸਿਡੀ ਮਿਲਣ ਨਾਲ ਗੰਨਾਂ ਕਿਸਾਨਾਂ ਉਨ੍ਹਾਂ ਦੀ ਬਕਾਇਆ ਰਾਸ਼ੀ ਮਿਲ ਸਕਦੀ ਹੈ। ਹੁਣ ਇਹ ਵਿਚਾਰਨ ਵਾਲੀ ਗੱਲ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਹੈ। ਜਦੋਂ ਪੰਜਾਬ, ਹਰਿਆਣਾ ਆਦਿ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਹਨ। ਇਸ ਸਮੇਂ 'ਚ ਸਰਕਾਰ ਚੀਨੀ ਨਿਰਯਾਤ ਨੂੰ 3600 ਕਰੋੜ ਦੀ ਮੰਜੂਰੀ ਦੇ ਸਕਦੀ ਹੈ।
ਕੇਂਦਰ ਦੀ ਜ਼ਿੱਦ ਤੇ ਕਿਸਾਨਾਂ ਦੇ ਹੌਂਸਲੇ ਵਿਚਕਾਰ ਜੰਗ
ਦੱਸ ਦਈਏ ਕਿ ਕਿਸਾਨਾਂ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਜਾਰੀ ਹੈ। ਹੁਣ ਇਹ ਸੰਘਰਸ਼ ਉਹ ਚਰਨ 'ਤੇ ਪਹੁੰਚ ਗਿਆ ਹੈ ਜਿੱਥੇ ਜਿੱਤ ਬਹੁਤ ਕਰੀਬ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅੱਜ ਦਿੱਲੀ ਨੋਇਡਾ ਵਿਚਕਾਰ ਚਿੱਲਾ ਬਾਰਡਰ ਨੂੰ ਪੂਰੀ ਤਰ੍ਹਾਂ ਜਾਮ੍ਹ ਕਰ ਦੇਣਗੇ। ਸਿੰਘੂ ਬਾਰਡਰ 'ਤੇ ਪ੍ਰੈਸ ਕਾਨਫਰੰਸ ਰਾਹੀਂ ਕਿਸਾਨ ਆਗੂ ਦਾ ਕਹਿਣਾ ਹੈ,"ਸਰਕਾਰ ਕਹਿ ਰਹੀ ਹੈ ਕਿ ਅਸੀਂ ਕਾਨੂੰਨ ਵਾਪਿਸ ਨਹੀਂ ਲਵਾਂਗੇ।" ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਗੱਲ਼ਬਾਤ ਤੋਂ ਨਹੀਂ ਭੱਜ ਰਹੇ ਪਰ ਸਰਕਾਰ ਨੂੰ ਸਾਡੀ ਮੰਗਾਂ ਵੱਲ ਧਿਆਨ ਵੀ ਦੇਣਾ ਹੋਵੇਗਾ ਤੇ ਠੋਸ ਪ੍ਰਸਤਾਵ ਭੇਜਣਾ ਹੋਵੇਗਾ।