ਹੈਦਰਾਬਾਦ : ਨਰਾਤਿਆਂ ਦੇ ਤੀਜੇ ਦਿਨ ਮਾਤਾ ਚੰਦਰਘੰਟਾ ਦੀ ਪੂਜਾ ਹੁੰਦੀ ਹੈ। ਹਿੰਦੂ ਧਰਮ ਵਿੱਚ ਮਾਤਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਦਾ ਆਪਣਾ ਵੱਖਰਾ ਮਹੱਤਵ ਹੈ। 9 ਦਿਨਾਂ ਤੱਕ ਪੂਜਾ ਕਰਨ ਨਾਲ ਹੀ ਵਰਤ ਅਤੇ ਪੂਜਾ ਪੂਰੀ ਮੰਨੀ ਜਾਂਦੀ ਹੈ। ਨਰਾਤਿਆਂ ਦੇ ਆਖ਼ਰੀ ਦਿਨ ਕੰਜਕਾਂ ਦੀ ਪੂਜਾ ਜ਼ਰੂਰੀ ਹੁੰਦੀ ਹੈ ਤਾਂ ਹੀ ਉਸ ਦਾ ਫ਼ਲ ਪ੍ਰਾਪਤ ਹੁੰਦਾ ਹੈ।
ਮਾਤਾ ਚੰਦਰਘੰਟਾ ਦੇ ਇਸ ਰੂਪ ਨੂੰ ਪਰਮ ਸ਼ਾਂਤੀਦਾਯਕ ਅਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ। ਮਾਤਾ ਦੇ ਇਸ ਰੂਪ 'ਚ ਦੇਵੀ ਦੁਰਗਾ ਦੇ ਮੱਥੇ ਦਾ ਆਕਾਰ ਅੱਧੇ ਚੰਨ ਵਾਂਗ ਹੈ। ਇਸ ਕਾਰਨ ਕਰਕੇ ਹੀ ਇਨ੍ਹਾਂ ਨੂੰ ਚੰਦਰਘੰਟਾ ਦੇਵੀ ਵਜੋਂ ਜਾਣਿਆ ਜਾਂਦਾ ਹੈ। ਦੇਵੀ ਦੇ ਇਸ ਰੂਪ ਵਿੱਚ ਉਨ੍ਹਾਂ ਦੇ ਸਰੀਰ ਦਾ ਰੰਗ ਸੋਨੇ ਵਾਂਗ ਤੇਜ ਚਮਕ ਵਾਲਾ ਹੁੰਦਾ ਹੈ। ਉਨ੍ਹਾਂ ਦੇ ਦਸ ਹੱਥ ਹਨ ਜਿਨ੍ਹਾਂ 'ਚ ਦੇਵੀ ਨੇ ਵੱਖ-ਵੱਖ ਸ਼ਸਤਰ ਹਨ। ਦੇਵੀ ਇਸ ਰੂਪ ਵਿੱਚ ਸ਼ੇਰ 'ਤੇ ਸਾਵਾਰ ਹੁੰਦੀ ਹੈ।