ETV Bharat / state

ਬਠਿੰਡਾ ਏਅਰਪੋਰਟ 'ਤੇ ਦੋ ਯਾਤਰੀਆਂ ਤੋਂ 32 ਬੋਰ ਦੇ ਕਾਰਤੂਸ ਬਰਾਮਦ, ਹਿਰਾਸਤ 'ਚ ਲਏ - CARTRIDGES AND SHELLS RECOVERED

ਬਠਿੰਡਾ ਏਅਰਪੋਰਟ 'ਤੇ ਦੋ ਯਾਤਰੀਆਂ ਤੋਂ ਸਕਰੀਨਿੰਗ ਦੌਰਾਨ ਹੈਂਡਬੈਗ ਵਿੱਚੋਂ ਦੋ ਖਾਲੀ ਕਾਰਤੂਸ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ। ਪੜ੍ਹੋ ਖ਼ਬਰ...

ਯਾਤਰੀਆਂ ਤੋਂ 32 ਬੋਰ ਦੇ ਕਾਰਤੂਸ ਬਰਾਮਦ
ਯਾਤਰੀਆਂ ਤੋਂ 32 ਬੋਰ ਦੇ ਕਾਰਤੂਸ ਬਰਾਮਦ (ETV BHARAT)
author img

By ETV Bharat Punjabi Team

Published : Nov 27, 2024, 12:29 PM IST

ਬਠਿੰਡਾ: ਅਕਸਰ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਕਿ ਏਅਰਪੋਰਟ 'ਤੇ ਯਾਤਰੀਆਂ ਕੋਲੋਂ ਕਸਟਮ ਵਿਭਾਗ ਨੂੰ ਤਸਕਰੀ ਦਾ ਸਮਾਨ ਬਰਾਮਦ ਹੁੰਦਾ ਹੈ। ਇਸ ਤੋਂ ਕੁਝ ਵੱਖਰਾ ਇੱਕ ਮਾਮਲਾ ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿੱਚ ਸਥਿਤ ਸਿਵਲ ਏਅਰਪੋਰਟ ਤੋਂ ਸਾਹਮਣੇ ਆਇਆ ਹੈ। ਜਿਥੇ ਦੋ ਯਾਤਰੀਆਂ ਕੋਲੋਂ ਸਕਰੀਨਿੰਗ ਦੌਰਾਨ ਹੈਂਡਬੈਗ ਵਿੱਚੋਂ ਦੋ ਖਾਲੀ ਕਾਰਤੂਸ ਅਤੇ ਇੱਕ ਜਿੰਦਾ ਕਾਰਤੂਸ 32 ਬੋਰ ਦਾ ਬਰਾਮਦ ਕੀਤਾ ਗਿਆ ਹੈ।

ਯਾਤਰੀਆਂ ਤੋਂ 32 ਬੋਰ ਦੇ ਕਾਰਤੂਸ ਬਰਾਮਦ (ETV BHARAT)

ਕਾਰਤੂਸ ਸਣੇ ਦੋ ਯਾਤਰੀ ਗ੍ਰਿਫ਼ਤਾਰ

ਉਧਰ ਇਸ ਮਾਮਲੇ 'ਚ ਏਅਰਪੋਰਟ ਅਥਾਰਟੀ ਦੀ ਸ਼ਿਕਾਇਤ 'ਤੇ ਬਠਿੰਡਾ ਪੁਲਿਸ ਨੇ ਦੋਵਾਂ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੰਨ੍ਹਾਂ ਯਾਤਰੀਆਂ ਦੀ ਪਛਾਣ ਵਿਕਰਮ ਸਿੰਘ ਵਾਸੀ ਗੁੜਗਾਓਂ ਅਤੇ ਗੁਰਵਿੰਦਰ ਸਿੰਘ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਦੋਵਾਂ ਨੌਜਵਾਨਾਂ ਖਿਲਾਫ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿਛ ਕਰ ਰਹੀ ਹੈ।

ਸਕਰੀਨਿੰਗ ਦੌਰਾਨ ਹੈਂਡਬੈਗ ਵਿੱਚੋਂ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਠਿੰਡਾ ਦਿਹਾਤੀ ਹਿਨਾ ਗੁਪਤਾ ਨੇ ਦੱਸਿਆ ਕਿ ਪੁਲਿਸ ਨੂੰ ਸਿਵਲ ਏਅਰਪੋਰਟ ਬਠਿੰਡਾ ਤੋਂ ਜਾਣਕਾਰੀ ਮਿਲੀ ਸੀ ਕਿ ਯਾਤਰੀ ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਬਠਿੰਡਾ ਤੋਂ ਦਿੱਲੀ ਲਈ ਫਲਾਈਟ 'ਤੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਚੈਕਿੰਗ ਤੋਂ ਬਾਅਦ ਜਦੋਂ ਅੰਦਰ ਇੰਨ੍ਹਾਂ ਦੇ ਸਮਾਨ ਦੀ ਸਕਰੀਨਿੰਗ ਹੋਈ ਤਾਂ ਵਿਕਰਮ ਸਿੰਘ ਦੇ ਬੈਗ ਵਿਚੋਂ 32 ਬੋਰ ਦੇ ਦੋ ਖਾਲੀ ਕਾਰਤੂਸ ਦੇ ਖੋਲ ਬਰਾਮਦ ਹੋਏ। ਇਸ ਦੇ ਨਾਲ ਹੀ ਗੁਰਵਿੰਦਰ ਸਿੰਘ ਬੈਗ ਵਿਚੋਂ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਹੈ।

ਅਸਲਾ ਐਕਟ ਤਹਿਤ ਪੁਲਿਸ ਵਲੋਂ ਮਾਮਲਾ ਦਰਜ

ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਵਿਰਕਮ ਸਿੰਘ ਕੋਲ ਹਥਿਆਰ ਦਾ ਲਾਇਸੈਂਸ ਹੈ, ਪਰ ਏਅਰਪੋਰਟ ਦੇ ਨਿਯਮਾਂ ਅਨੁਸਾਰ ਯਾਤਰੀ ਕਾਰਤੂਸ ਜਾਂ ਹਥਿਆਰ ਨਾਲ ਨਹੀਂ ਲਿਜਾ ਸਕਦਾ। ਜਿਸ ਦੇ ਚੱਲਦੇ ਏਅਰਪੋਰਟ ਅਥਾਰਟੀ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਤੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਵਾਂ ਯਾਤਰੀਆਂ 'ਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ 'ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਤੇ ਇਹ ਦੋਵੇਂ ਕਾਰ ਬਾਜ਼ਾਰ ਦਾ ਕੰਮ ਕਰਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇਹ ਇੰਨ੍ਹਾਂ ਦੀ ਅਣਗਹਿਲੀ ਹੈ ਜੋ ਕਾਰਤੂਸ ਬੈਗ 'ਚ ਹੋਣ ਦੀ ਇੰਨ੍ਹਾਂ ਵਲੋਂ ਜਾਂਚ ਨਹੀਂ ਕੀਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.