ਕਾਲਾ ਜੀਰਾ ਦੇਖਣ 'ਚ ਭਾਵੇਂ ਬਹੁਤ ਛੋਟਾ ਹੁੰਦਾ ਹੈ, ਪਰ ਸਿਹਤ ਲਾਭਾਂ ਦੇ ਮਾਮਲੇ 'ਚ ਉੱਚ ਹੁੰਦਾ ਹੈ। ਕਾਲੇ ਜੀਰੇ ਦੀ ਵਰਤੋਂ ਕੁਝ ਭੋਜਨਾਂ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਬਹੁਤ ਸਾਰੇ ਲੋਕ ਇਸਦੇ ਹੋਰ ਸਿਹਤ ਲਾਭਾਂ ਬਾਰੇ ਨਹੀਂ ਜਾਣਦੇ ਹਨ। ਦਰਅਸਲ, ਬਹੁਤ ਸਾਰੇ ਪੌਸ਼ਟਿਕ ਤੱਤਾਂ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਕਾਲਾ ਜੀਰਾ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰਦਾ ਹੈ। ਇਹ ਆਇਰਨ, ਸੋਡੀਅਮ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਦਾ ਭੰਡਾਰ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ, ਕਾਲੇ ਜੀਰੇ ਦੇ ਸਿਹਤ ਲਾਭ ਪ੍ਰਾਪਤ ਕਰਨ ਲਈ ਇਸ ਨੂੰ ਨਿਯਮਤ ਤੌਰ 'ਤੇ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
ਕਾਲੇ ਜੀਰੇ ਦੇ ਫਾਇਦੇ
- ਦਿਲ ਦੀ ਸਿਹਤ: ਕਾਲੇ ਜੀਰੇ ਵਿੱਚ ਪੌਲੀ ਅਤੇ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਹੁੰਦੇ ਹਨ। ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਦਿਲ ਦੇ ਦੌਰੇ ਦੇ ਖਤਰੇ ਨੂੰ ਘੱਟ ਕਰਨ ਅਤੇ ਦਿਲ ਦੀ ਸਿਹਤ ਦੀ ਰੱਖਿਆ ਕਰਨ ਵਿੱਚ ਲਾਭਦਾਇਕ ਹੈ। ਇਸ ਲਈ ਤੁਸੀਂ ਕਾਲਾ ਜੀਰਾ ਨਿਯਮਿਤ ਰੂਪ ਨਾਲ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
- ਡਾਇਬੀਟੀਜ਼: ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਅਨੁਸਾਰ, ਕਾਲਾ ਜੀਰਾ ਸ਼ੂਗਰ ਨੂੰ ਕੰਟਰੋਲ ਕਰਨ ਲਈ ਇੱਕ ਵਧੀਆ ਉਪਾਅ ਹਨ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਦੋ ਗ੍ਰਾਮ ਕਾਲੇ ਜੀਰੇ ਦਾ ਸੇਵਨ ਕਰੋ। ਇਸ ਵਿੱਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਟਾਈਪ 2 ਡਾਇਬਟੀਜ਼ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
- ਪਾਚਨ: ਕਾਲਾ ਜੀਰਾ ਪਾਚਨ ਸੰਬੰਧੀ ਸਮੱਸਿਆਵਾਂ ਲਈ ਸਭ ਤੋਂ ਵਧੀਆ ਉਪਚਾਰ ਹੈ। ਇਹ ਗੈਸ, ਐਸੀਡਿਟੀ, ਬਲੋਟਿੰਗ ਅਤੇ ਅਲਸਰ ਲਈ ਵਧੀਆ ਉਪਾਅ ਹੈ। ਪੰਜ ਮਿਲੀਲੀਟਰ ਕਾਲੇ ਜੀਰੇ ਦੇ ਤੇਲ ਨੂੰ ਸ਼ਹਿਦ ਵਿੱਚ ਮਿਲਾ ਕੇ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
- ਬਵਾਸੀਰ ਅਤੇ ਕਬਜ਼: ਬਵਾਸੀਰ ਅਤੇ ਕਬਜ਼ ਲਈ ਕਾਲਾ ਜੀਰਾ ਵਧੀਆ ਇਲਾਜ ਹੈ। ਇਸ ਲਈ ਬਲੈਕ ਟੀ ਦੇ ਇੱਕ ਗਲਾਸ ਵਿੱਚ 2.5 ਮਿਲੀਲੀਟਰ ਕਾਲੇ ਜੀਰੇ ਦਾ ਤੇਲ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।
- ਮੇਟਾਬੋਲਿਜ਼ਮ 'ਚ ਸੁਧਾਰ: ਮੇਟਾਬੋਲਿਜ਼ਮ ਨੂੰ ਸੁਧਾਰਨ ਲਈ ਕਾਲੇ ਜੀਰੇ ਦਾ ਸੇਵਨ ਚੰਗਾ ਹੈ । ਇਹ ਮੋਟਾਪੇ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਮੈਟਾਬੌਲੀਜ਼ਮ ਨੂੰ ਬਿਹਤਰ ਬਣਾਉਣ ਲਈ ਥੋੜ੍ਹੇ ਜਿਹੇ ਕੋਸੇ ਪਾਣੀ 'ਚ ਕਾਲੇ ਜੀਰੇ ਦਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਫਾਇਦਾ ਹੁੰਦਾ ਹੈ।
- ਇਮਿਊਨ ਸਿਸਟਮ ਮਜ਼ਬੂਤ: ਕਾਲਾ ਜੀਰਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਅੱਧਾ ਚਮਚ ਕਾਲੇ ਜੀਰੇ ਦਾ ਤੇਲ ਅਤੇ ਸ਼ਹਿਦ ਨੂੰ ਮਿਲਾ ਕੇ ਖਾਲੀ ਪੇਟ ਖਾਓ।
- ਦਿਮਾਗ ਲਈ ਫਾਇਦੇਮੰਦ: ਕਾਲਾ ਜੀਰਾ ਦਿਮਾਗ ਦੀ ਸਿਹਤ ਲਈ ਚੰਗਾ ਹੁੰਦਾ ਹੈ। ਇਹ ਯਾਦ ਸ਼ਕਤੀ ਅਤੇ ਬੁੱਧੀ ਨੂੰ ਵਧਾਉਣ ਵਿੱਚ ਬਹੁਤ ਫਾਇਦੇਮੰਦ ਹੈ। ਪਾਰਕਿੰਸਨ'ਸ ਦੀ ਬਿਮਾਰੀ ਅਤੇ ਡਿਮੇਨਸ਼ੀਆ ਨਾਲ ਲੜਨ ਲਈ ਕਾਲੇ ਜੀਰੇ ਦਾ ਨਿਯਮਤ ਸੇਵਨ ਕਰਨਾ ਚੰਗਾ ਹੈ। ਸਟ੍ਰੋਕ ਨੂੰ ਰੋਕਣ ਵਿੱਚ ਵੀ ਇਹ ਫਾਇਦੇਮੰਦ ਹੈ। ਇਸ ਲਈ ਤੁਸੀਂ 1 ਚਮਚ ਕਾਲੇ ਜੀਰੇ ਦੇ ਤੇਲ ਨੂੰ ਪੁਦੀਨੇ ਅਤੇ ਉਬਲੇ ਹੋਏ ਪਾਣੀ 'ਚ ਮਿਲਾ ਕੇ ਪੀ ਸਕਦੇ ਹੋ।
ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।
ਇਹ ਵੀ ਪੜ੍ਹੋ:-