ETV Bharat / state

ਪੁਲਿਸ ਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਫਾਇਰਿੰਗ, ਇੱਕ ਮੁਲਜ਼ਮ ਜਖ਼ਮੀ, ਐਸਏਐਸ ਨਗਰ 'ਚ ਬੰਬੀਹਾ ਗਰੁੱਪ ਦੇ ਗੁਰਗੇ ਗ੍ਰਿਫਤਾਰ - JALANDHAR ENCOUNTER

ਜਲੰਧਰ ਵਿੱਚ ਪੁਲਿਸ ਤੇ ਲਾਰੈਂਸ ਗੈਂਗ ਦੇ ਮੁਲਜ਼ਮਾਂ ਵਿਚਾਲੇ ਫਾਇਰਿੰਗ ਹੋਈ। ਇੱਕ ਮੁਲਜ਼ਮ ਜਖ਼ਮੀ। ਐਸਏਐਸ ਨਗਰ 'ਚ ਬੰਬੀਹਾ ਗਰੁੱਪ ਦੇ ਦੋ ਗੁਰਗੇ ਗ੍ਰਿਫਤਾਰ।

Jalandhar Encounter
ਪੁਲਿਸ ਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਫਾਇਰਿੰਗ (ETV Bharat, ਪੱਤਰਕਾਰ, ਜਲੰਧਰ)
author img

By ETV Bharat Punjabi Team

Published : Nov 27, 2024, 12:35 PM IST

ਜਲੰਧਰ/ਚੰਡੀਗੜ੍ਹ : ਕਮਿਸ਼ਨਰੇਟ ਪੁਲਿਸ ਨੇ ਜਲੰਧਰ ਵਿੱਚ 'ਬਿਸ਼ਨੋਈ ਗੈਂਗ' ਦੇ ਦੋ ਸਾਥੀਆਂ ਨੂੰ ਇੱਕ ਨਾਟਕੀ ਢੰਗ ਨਾਲ ਪਿੱਛਾ ਅਤੇ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਹਥਿਆਰ ਅਤੇ ਕਈ ਕਾਰਤੂਸ ਬਰਾਮਦ ਕੀਤੇ। ਪਿੱਛਾ ਕਰਦਿਆ ਸ਼ੱਕੀ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀ ਚਲਾ ਦਿੱਤੀ ਗਈ ਜਿਸ ਦੌਰਾਨ ਇੱਕ ਮੁਲਜ਼ਮ ਜਖਮੀ ਹੈ।

ਪੁਲਿਸ ਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਫਾਇਰਿੰਗ (ETV Bharat, ਪੱਤਰਕਾਰ, ਜਲੰਧਰ)

ਇੱਕ ਮੁਲਜ਼ਮ ਦੀ ਲੱਤ 'ਚ ਵੱਜੀ ਗੋਲੀ

ਦੋ ਬਿਸ਼ਨੋਈ ਗੈਂਗ ਦੇ ਬੰਦੇ ਹਨ, ਜਿਨ੍ਹਾਂ ਉੱਤੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਕੁੱਲ 16 ਮਾਮਲੇ ਦਰਜ ਹਨ। ਬਿਸ਼ਨੋਈ ਗੈਂਗ ਨਾਲ ਸੰਪਰਕ ਕਰਕੇ ਡਬਲ ਕਤਲ ਤੇ ਜਬਰਨ ਵਸੂਲੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਨੂੰ 22 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਅੱਜ ਉਨ੍ਹਾਂ ਵਲੋਂ ਛੁਪਾਏ ਹਥਿਆਰ ਬਰਾਮਦ ਕਰਨ ਲਈ ਲੈ ਕੇ ਆਏ ਸੀ। ਉਸ ਸਮੇਂ ਉਨ੍ਹਾਂ (ਮੁਲਜ਼ਮਾਂ) ਵਲੋਂ ਪੁਲਿਸ ਉੱਤੇ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ ਦੌਰਾਨ ਇੱਕ ਮੁਲਜ਼ਮ ਦੀ ਲੱਤ ਉੱਤੇ ਗੋਲੀ ਵੱਜੀ ਹੈ, ਜੋ ਜ਼ੇਰੇ ਇਲਾਜ ਹੈ, ਦੂਜੇ ਨੂੰ ਵੀ ਮੁੜ ਕਸਟਡੀ ਵਿੱਚ ਲਿਆ ਗਿਆ ਹੈ। ਇੱਥੇ ਇਨ੍ਹਾਂ ਮੁਲਜ਼ਮਾਂ ਵਲੋਂ ਛੁਪਾਏ ਹਥਿਆਰ ਬਰਾਮਦ ਕਰ ਲਏ ਗਏ ਹਨ। ਇਸ ਤੋਂ ਪਹਿਲਾਂ ਇਨ੍ਹਾਂ ਨੇ ਜਲੰਧਰ ਵਿੱਚ ਕੋਈ ਕ੍ਰਾਈਮ ਨਹੀ ਕੀਤਾ ਹੈ। - ਮੌਕੇ ਉੱਤੇ ਮੌਜੂਦ ਪੁਲਿਸ ਅਧਿਕਾਰੀ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਖਿਲਾਫ ਜਬਰਨ ਵਸੂਲੀ, ਕਤਲ, ਅਸਲਾ ਐਕਟ ਅਤੇ NDPS ਐਕਟ ਸਮੇਤ ਕਈ ਮਾਮਲੇ ਦਰਜ ਹਨ। ਪੁਲਿਸ ਗਰੋਹ ਦੀਆਂ ਗਤੀਵਿਧੀਆਂ ਅਤੇ ਸਬੰਧਾਂ ਬਾਰੇ ਹੋਰ ਪਤਾ ਲਗਾਉਣ ਲਈ ਆਪਣੀ ਜਾਂਚ ਜਾਰੀ ਰੱਖ ਰਹੀ ਹੈ। ਮੁਲਜ਼ਮਾਂ ਨੂੰ ਪੁਲਿਸ ਨੇ ਸ਼ੁੱਕਰਵਾਰ 22 ਨਵੰਬਰ ਨੂੰ ਆਦਮਪੁਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਬਦਮਾਸ਼ਾਂ ਦੀ ਪਛਾਣ ਹਰਿੰਦਰ ਸਿੰਘ ਵਾਸੀ ਆਦਮਪੁਰ ਅਤੇ ਸੁਖਮਨਜੋਤ ਸਿੰਘ ਵਾਸੀ ਜਲੰਧਰ ਛਾਉਣੀ ਵਜੋਂ ਹੋਈ ਹੈ।

ਪਿੰਡ ਦੇ ਖੇਤਾਂ ਵਿੱਚ ਛੁਪਾਏ ਸੀ ਹਥਿਆਰ

ਪੁਲਿਸ ਅਨੁਸਾਰ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਜਲੰਧਰ ਛਾਉਣੀ ਦੇ ਪਿੰਡ ਨੰਗਲ ਕਾਰਖਾਨ ਵਿੱਚ ਹਥਿਆਰ ਛੁਪਾਏ ਸਨ। ਪੁਲਿਸ ਇਨ੍ਹਾਂ ਨੂੰ ਜ਼ਬਤ ਕਰਨ ਲਈ ਹੀ ਲੈ ਕੇ ਆਈ ਸੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਥਿਆਰ ਲੱਭ ਕੇ ਲਿਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਉਕਤ ਹਥਿਆਰਾਂ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਗੋਲੀਬਾਰੀ ਹੋਈ। ਦੋਵੇਂ ਬਦਮਾਸ਼ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਲਈ ਕੰਮ ਕਰ ਰਹੇ ਸਨ।

ਐਸਏਐਸ ਨਗਰ ਵਿੱਚ ਬੰਬੀਹਾ ਗੈਂਗ ਦੇ ਦੋ ਗੁਰਗੇ ਗ੍ਰਿਫਤਾਰ

ਦੂਜੇ ਪਾਸੇ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਜਾਣਕਾਰੀ ਸਾਂਝੀ ਕੀਤੀ ਕਿ, ਐਂਟੀ ਗੈਂਗਸਟਰ ਟਾਸਕ ਫੋਰਸ ਨੇ ਨੇ SAS ਨਗਰ ਪੁਲਿਸ ਨਾਲ ਮਿਲ ਕੇ ਬੰਬੀਹਾ ਗੈਂਗ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲਾਂ ਸਮੇਤ 7 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਇੱਕ ਵੱਡੀ ਸਫਲਤਾ ਵਿੱਚ, ਐਂਟੀ ਗੈਂਗਸਟਰ ਟਾਸਕ ਫੋਰਸ (#AGTF) ​​ਨੇ SAS ਨਗਰ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਆਪਰੇਟਰਾਂ ਨੂੰ #USA-ਅਧਾਰਤ ਕੁਲਵੀਰ ਸਿੰਘ ਉਰਫ ਲਾਲਾ ਬੈਨੀਪਾਲ ਦੁਆਰਾ ਨਜਿੱਠਿਆ ਗਿਆ ਸੀ, ਜੋ ਕਿ ਭਗੌੜੇ ਵਿਦੇਸ਼ੀ-ਅਧਾਰਤ ਲੱਕੀ ਪਟਿਆਲ ਦਾ ਇੱਕ ਸਹਿਯੋਗੀ ਸੀ, ਜਿਸ ਨੇ ਪਹਿਲਾਂ ਦੋ ਵੱਖ-ਵੱਖ ਹਮਲਿਆਂ ਦੀ ਯੋਜਨਾ ਬਣਾਈ ਸੀ, ਇੱਕ ਫਾਈਨਾਂਸਰ 'ਤੇ ਅਤੇ ਦੂਜਾ SAS ਨਗਰ ਵਿੱਚ ਇੱਕ ਵਿਰੋਧੀ ਗਰੋਹ ਦੇ ਮੈਂਬਰ 'ਤੇ। ਮੁਲਜ਼ਮਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਟ੍ਰਾਈਸਿਟੀ ਖੇਤਰ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।

ਰਿਕਵਰੀ: 2 ਪਿਸਤੌਲਾਂ ਸਮੇਤ 7 ਜਿੰਦਾ ਕਾਰਤੂਸ

- ਗੌਰਵ ਯਾਦਵ, ਪੰਜਾਬ ਡੀਜੀਪੀ

ਬੀਤੇ ਦਿਨ ਅੰਮ੍ਰਿਤਸਰ ਵਿੱਚ ਹੋਇਆ ਸੀ ਐਨਕਾਉਂਟਰ

ਬੀਤੇ ਦਿਨ, ਮੰਗਲਵਾਰ ਨੂੰ, ਅੰਮ੍ਰਿਤਸਰ 'ਚ ਪੁਲਿਸ ਟੀਮ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਸੀ ਜਿਸ ਨਾਲ ਜ਼ਖਮੀ ਹੋ ਗਿਆ। ਕਾਰਵਾਈ ਤੋਂ ਬਾਅਦ ਪੁਲਿਸ ਨੇ ਜ਼ਖ਼ਮੀ ਮੁਲਜ਼ਮ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਤੇਜ਼ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੂਰਜ ਮੰਡੀ ਵਜੋਂ ਹੋਈ ਹੈ, ਜੋ ਕਿ ਅਜਨਾਲਾ ਦਾ ਰਹਿਣ ਵਾਲਾ ਹੈ। ਇਸ ਦੌਰਾਨ ਝਾੜੀਆਂ ਵਿੱਚ ਪਿਆ ਇੱਕ ਬਾਈਕ ਵੀ ਬਰਾਮਦ ਹੋਇਆ।

ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਇਹ ਗੋਲੀਬਾਰੀ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਹੋਈ ਸੀ। ਇਹ ਘਟਨਾ ਅੱਧੀ ਰਾਤ ਨੂੰ ਵਾਪਰੀ। ਸ਼ਹਿਰ ਵਿੱਚ ਕਈ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਸੂਰਜ ਮੰਡੀ ਹਾਲ ਹੀ ਵਿੱਚ ਪੁਲੀਸ ਦੇ ਹੱਥੇ ਚੜ੍ਹ ਗਿਆ ਸੀ। ਉਸ ਖ਼ਿਲਾਫ਼ ਦੋ ਐਨਆਰਆਈ ਪਰਿਵਾਰਾਂ ਤੋਂ ਖੋਹ ਦੇ ਮਾਮਲੇ ਦਰਜ ਕੀਤੇ ਗਏ ਸਨ। ਉਸ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ ਅਤੇ ਉਸ ਨੂੰ ਕਈ ਵਾਰ ਹਿਰਾਸਤ ਵਿੱਚ ਵੀ ਲਿਆ ਜਾ ਚੁੱਕਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.