ਮਹਾਰਾਸ਼ਟਰ: ਇਹ ਉਹ ਮਸ਼ਹੂਰ ਸਥਾਨ ਹੈ ਜਿੱਥੇ ਗਾਂਧੀ ਜੀ ਆਪਣੇ ਆਜ਼ਾਦੀ ਸੰਗਰਾਮ ਦੌਰਾਨ ਰਹੇ, ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਕਸਤੂਰਬਾ ਗਾਂਧੀ ਇਸ ਆਸ਼ਰਮ ਵਿੱਚ ਆਪਣੇ ਦੋਸਤਾਂ ਨਾਲ ਰਹੇ ਸਨ। ਇਹ ਆਸ਼ਰਮ 25 ਏਕੜ ਦੀ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜੋ ਇੱਕ ਰਾਜਸਥਾਨੀ ਵਪਾਰੀ ਦੁਆਰਾ ਦਾਨ ਕੀਤਾ ਗਿਆ ਸੀ। ਗਾਂਧੀ ਜੀ ਦੀਆਂ ਯਾਦਾਂ ਨੂੰ ਯਾਦ ਕਰਨ ਲਈ ਇਹ ਇੱਕ ਉੱਤਮ ਸਥਾਨ ਹੈ। ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਲਗਭਗ 5-6 ਸਾਲ ਇਥੇ ਰਹੇ, ਲੋਕ ਰੋਜ਼ਾਨਾ ਇੱਥੇ ਆਉਂਦੇ ਸਨ ਅਤੇ ਇਸ ਸਥਾਨ 'ਤੇ ਮੀਟਿੰਗਾਂ ਹੁੰਦੀਆਂ ਸਨ।
ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਸ਼ਰਮ ਦਾ ਦੌਰਾ ਕੀਤਾ। ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਸਰਦਾਰ ਪਟੇਲ ਅਤੇ ਰਵਿੰਦਰ ਨਾਥ ਟੈਗੋਰ ਅਕਸਰ ਇੱਥੇ ਆਉਂਦੇ ਸਨ। ਇਹ ਆਸ਼ਰਮ ਦੀ ਪਹਿਲੀ ਮੰਜ਼ਿਲ ਏ, ਇਸ ਆਸ਼ਰਮ ਵਿੱਚ ਜਵਾਹਰ ਲਾਲ ਨਹਿਰੂ ਨਾਲ ਬੈਠੇ ਗਾਂਧੀ ਜੀ ਦੀ ਫੋਟੋ ਵੀ ਮੌਜੂਦ ਹੈ। ਇਸ ਤਸਵੀਰ ਵਿੱਚ ਗਾਂਧੀ ਜੀ ਦਾ ਬੱਚਿਆਂ ਨਾਲ ਪਿਆਰ ਵੇਖਿਆ ਜਾ ਸਕਦਾ ਹੈ। ਇਸ ਆਸ਼ਰਮ ਵਿੱਚ ਗਾਂਧੀ ਜੀ ਦੀਆਂ ਆਪਣੇ ਸਮਰਥਕਾਂ ਨਾਲ ਫੋਟੋਆਂ ਵੀ ਹਨ।
ਇਸ ਆਸ਼ਰਮ ਨੇ ਗਾਂਧੀ ਜੀ ਦੀਆਂ ਸਾਰੀਆਂ ਯਾਦਾਂ ਨੂੰ ਸੁਰੱਖਿਅਤ ਰੱਖਿਆ ਹੈ। ਗਾਂਧੀ ਜੀ ਦਾ ਸਮਾਨ ਜਿਵੇਂ ਚਰਖਾ, ਐਨਕ ਆਦਿ ਅਜੇ ਵੀ ਉਨ੍ਹਾਂ ਦੇ ਕਮਰੇ ਵਿੱਚ ਮੌਜੂਦ ਹੈ। ਗਾਂਧੀ ਜੀ ਨੇ ਖਾਦੀ ਨੂੰ ਉਤਸ਼ਾਹਤ ਕੀਤਾ ਸੀ। ਇਸ ਆਸ਼ਰਮ ਲਈ ਸਰਕਾਰ ਵੱਲੋਂ ਕੋਈ ਫੰਡ ਨਹੀਂ ਦਿੱਤਾ ਗਿਆ ਹੈ। ਪਰ ਇਸ ਆਸ਼ਰਮ ਦੇ ਇੰਚਾਰਜ ਸਾਨੀਅਲ ਸਾਹਿਬ ਨੇ ਗਾਂਧੀ ਦੀਆਂ ਯਾਦਾਂ ਨੂੰ ਸੁਰੱਖਿਅਤ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।