ਛੱਤਰਪੁਰ: ਮਹਾਤਮਾ ਗਾਂਧੀ ਦੀ ਅਗਵਾਈ ਵਾਲਾ ਅਸਹਿਯੋਗ ਅੰਦੋਲਨ 1930 ਤੱਕ ਦੇਸ਼ ਭਰ ਵਿੱਚ ਤੇਜ਼ੀ ਨਾਲ ਵੱਧ ਰਿਹਾ ਸੀ। ਬੁੰਦੇਲਖੰਡ ਵਿੱਚ ਬਾਪੂ ਦੇ ਅਸਹਿਯੋਗ ਅੰਦੋਲਨ ਨੂੰ ਲੋਕਾਂ ਦਾ ਬਹੁਤ ਵੱਡਾ ਸਮਰਥਨ ਮਿਲਿਆ ਜਿਸ ਨੇ ਵਿਦੇਸ਼ੀ ਚੀਜ਼ਾਂ ਖ਼ਿਲਾਫ਼ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਵੱਡੀ ਗਿਣਤੀ ਵਿੱਚ ਲੋਕ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਵਿਦੇਸ਼ੀ ਸਮਾਨ ਨੂੰ ਸਾੜਨਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ, ਲਗਭਗ 60,000 ਲੋਕਾਂ ਨੇ ਸਿੰਘਪੁਰ ਵਿੱਚ ਗੈਰ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਕਰਨ ਦਾ ਪ੍ਰਣ ਲਿਆ ਅਤੇ ਟੈਕਸ ਨਾ ਦੇਣ ਦਾ ਫ਼ੈਸਲਾ ਕੀਤਾ।
ਬੁੰਦੇਲਖੰਡ ਵਿੱਚ ਪਹਿਲਾਂ ਇੰਨੇ ਵੱਡੇ ਪੱਧਰ 'ਤੇ ਕੋਈ ਲਹਿਰ ਨਹੀਂ ਸੀ ਹੋਈ। ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨ ਅਤੇ ਦੇਸ਼ ਵਿੱਚ ਗੈਰ-ਵਿਦੇਸ਼ੀ ਚੀਜ਼ਾਂ ਨੂੰ ਉਤਸ਼ਾਹਤ ਕਰਨ ਲਈ 14 ਜਨਵਰੀ 1931 ਨੂੰ ਸਿੰਘਪੁਰ ਦੇ ਮੱਕਰ ਸੰਕਰਾਂਤੀ ਦੇ ਮੇਲੇ ਇਕ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ 7,000 ਤੋਂ ਵੱਧ ਲੋਕ ਮੌਜੂਦ ਸਨ।
ਇਸ ਅੰਦੋਲਨ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਬ੍ਰਿਟਿਸ਼ ਫੋਰਸ ਨੇ 200 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਬੁੰਦੇਲਖੰਡ ਨੂੰ ਜਲ੍ਹਿਆਂਵਾਲਾ ਵਿੱਚ ਬਦਲ ਦਿੱਤਾ ਗਿਆ। ਆਜ਼ਾਦੀ ਘੁਲਾਟੀਏ ਰਾਜੇਂਦਰ ਮਾਹਤੋ ਨੇ ਕਿਹਾ, "ਮਹਾਤਮਾ ਗਾਂਧੀ ਦਾ ਅਸਹਿਯੋਗ ਬੁੰਦੇਲਖੰਡ ਵਿੱਚ ਸਿਖਰ ਤੇ ਸੀ ਪਰ ਕੋਈ ਵੀ ਸੀਨੀਅਰ ਨੇਤਾ ਨਹੀਂ ਸੀ ਜੋ ਇਸ ਅੰਦੋਲਨ ਦੀ ਅਗਵਾਈ ਕਰ ਸਕਦਾ ਸੀ, ਜਿਸ ਕਾਰਨ ਅਜਿਹਾ ਕਤਲੇਆਮ ਹੋਇਆ ਸੀ।"
ਇਹ ਵੀ ਪੜ੍ਹੋ: ਰਾਸ਼ਟਰੀ ਖੇਡ ਦਿਵਸ: ਦੇਸ਼ ਨੂੰ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ 'ਤੇ ਮਾਣ
ਇਸ ਘਟਨਾ ਤੋਂ ਬਾਅਦ, ਜਦੋਂ ਤੱਕ ਅੰਗ੍ਰੇਜ਼ਾਂ ਨੇ ਭਾਰਤ ਨਹੀਂ ਛੱਡਿਆ, ਬੁੰਦੇਲਖੰਡ ਵਿੱਚ ਬ੍ਰਿਟਿਸ਼ ਸਰਕਾਰ ਖ਼ਿਲਾਫ਼ ਬਗ਼ਾਵਤ ਆਪਣੇ ਸਿਖਰ 'ਤੇ ਸੀ। ਆਜ਼ਾਦੀ ਤੋਂ ਬਾਅਦ, ਸਿੰਘਪੁਰ ਵਿੱਚ ਇਸ ਥਾਂ ਦਾ ਨਾਂਅ 'ਚਰਨ ਪਾਦੂਕਾ' ਰੱਖਿਆ ਗਿਆ ਸੀ। ਇਨਕਲਾਬੀਆਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਬਣਾਈ ਗਈ ਹੈ ਜੋ ਅਜੇ ਵੀ ਉਨ੍ਹਾਂ ਦੇ ਸੰਘਰਸ਼ ਅਤੇ ਆਜ਼ਾਦੀ ਪ੍ਰਤੀ ਜਨੂੰਨ ਦੀ ਕਹਾਣੀ ਸੁਣਾਉਂਦੀ ਹੈ।