ਬੂੰਦੀ : ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਬੂੰਦੀ ਉਤਸਵ ਮੌਕੇ ਬੂੰਦੀ ਪਹੁੰਚੇ। ਇਥੇ ਉਨ੍ਹਾਂ ਦਾ ਸਵਾਗਤ ਗਾਰਡ ਆਫ ਆਨਰ ਦੇ ਕੇ ਕੀਤਾ ਗਿਆ। ਇਸ ਦੌਰਾਨ ਰਾਜਪਾਲ ਨੂੰ ਮਿਲਣ ਲਈ ਸਥਾਨਕ ਲੋਕਾਂ ਦੀ ਭਾਰੀ ਭੀੜ ਪਹੁੰਚੀ ਤੇ ਰਾਜਪਾਲ ਨੇ ਵੀ ਲੋਕਾਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਬੂੰਦੀ ਮੇਰੇ ਘਰ ਵਰਗਾ ਹੈ। ਇਥੇ ਆ ਕੇ ਮੈਂਨੂੰ ਅਪਣਾਪਨ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੰਦੇ ਹੋਏ ਆਖਿਆ ਕਿ ਜੇਕਰ ਬੂੰਦੀ ਦਾ ਵਿਕਾਸ ਕਰਨਾ ਹੈ ਤਾਂ ਇਥੇ ਸਾਫ਼ ਸਫਾਈ ਦੀ ਵਿਸਵਥਾ ਨੂੰ ਬਣਾਏ ਰੱਖਣਾ ਪਵੇਗਾ।
ਉਨ੍ਹਾਂ ਕਿਹਾ ਕਿ ਬੂੰਦੀ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਏਗਾ ਅਤੇ ਲੋਕਾਂ ਨੂੰ ਸਫਾਈ ਪ੍ਰਤੀ ਵੀ ਜਾਗਰੂਕ ਹੋਣਾ ਪਵੇਗਾ। ਬੂੰਦੀ ਬਹੁਤ ਪੁਰਾਣੀ ਵਿਰਾਸਤ ਹੈ ਅਤੇ ਇਕ ਚੰਗਾ ਇਤਿਹਾਸ ਹੈ। ਇਸ ਸਮੇਂ ਦੌਰਾਨ, ਰਾਜਪਾਲ ਵੀਪੀ ਸਿੰਘ ਬਦਨੌਰ ਨੇ ਬੂੰਦੀ ਉਤਸਵ ਵਿੱਚ ਕੀਤੇ ਗਏ ਪ੍ਰੂਬੰਧਾਂ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਬੂੰਦੀ ਉਤਸਵ ਤਹਿਤ ਉੱਤਰੀ ਜ਼ੋਨ ਕੇਂਦਰੀ ਸਭਿਆਚਾਰ ਦੇ ਪ੍ਰੋਗਰਾਮਾਂ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਰਾਜਪਾਲ ਵੀਪੀ ਸਿੰਘ ਨੇ ਬੁੰਦੀ ਦੇ ਟੂਰਿਜ਼ਮ ਸੈਕਟਰ ਦੀ ਵੀ ਪ੍ਰਸ਼ੰਸਾ ਕੀਤੀ।
ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਬੂੰਦੀ ਇੱਕ ਪੁਰਾਣਾ ਸ਼ਹਿਰ ਹੈ ਅਤੇ ਇਸ ਦਾ ਆਪਣਾ ਇਤਿਹਾਸ ਹੈ। ਬੂੰਦੀ ਦੇ ਇਤਹਾਸ ਤੋਂ ਪ੍ਰਭਾਵਤ ਹੋ ਕੇ ਸੈਲਾਨੀ ਇਥੇ ਆਉਂਦੇ ਹਨ। ਇਥੇ ਦਾ ਇਤਿਹਾਸ ਲੜੀਬੰਧ ਹੈ ਜੋ ਖ਼ੁਦ-ਬ-ਖ਼ੁਦ ਬੂੰਦੀ ਦਾ ਨਾਂਅ ਅੱਗੇ ਲਿਜਾਵੇਗਾ। ਉਨ੍ਹਾਂ ਅਖਿਆ ਕਿ ਇਸ ਛੋਟੇ ਜਿਹੇ ਸ਼ਹਿਰ ਨੂੰ ਸੰਭਾਲ ਅਤੇ ਸਵਾਰਣ ਦੀ ਲੋੜ ਹੈ। ਇਥੇ ਆਉਣ ਵਾਲੇ ਸੈਲਾਨੀ ਇਥੇ ਦਾ ਵਾਤਾਵਰਣ ਦੇਖ ਕੇ ਚੰਗਾ ਮਹਿਸੂਸ ਕਰਦੇ ਹਨ।
ਰਾਜਪਾਲ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਮੈਂ ਬੂੰਦੀ ਆਉਣਾ ਮੇਰੇ ਲਈ ਘਰ ਵਾਪਸੀ ਵਰਗਾ ਹੈ ਅਤੇ ਮੈਂ ਜਦ ਵੀ ਰਾਜਸਥਾਨ ਆਉਂਦਾ ਹਾਂ ਤਾਂ ਇਥੇ ਜ਼ਰੂਰ ਆਉਂਦਾ ਹਾਂ। ਉਨ੍ਹਾਂ ਨੂੰ ਜਦ ਵੀ ਮੌਕੇ ਮਿਲਦਾ ਹੈ ਉਹ ਬੂੰਦੀ ਆ ਕੇ ਰਹਿੰਦੇ ਹਨ ਅਤੇ ਇਥੇ ਦੇ ਲੋਕ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ।