ETV Bharat / bharat

ਪੁਜਾਰੀ ਕਤਲਕਾਂਡ: 48 ਘੰਟਿਆ ਬਾਅਦ ਹੋਇਆ ਬਾਬੂ ਪੁਜਾਰੀ ਦਾ ਅੰਤਿਮ ਸਸਕਾਰ - ਰਾਧਾ ਗੋਪਾਲ ਮੰਦਰ ਦੇ ਪੁਜਾਰੀ ਬਾਬੂ ਵੇਸ਼ਨਵ

ਕਰੌਲੀ ਦੇ ਦਬੰਗਾਂ ਨੇ 7 ਅਕਤੂਬਰ ਨੂੰ ਇੱਕ ਪੁਜਾਰੀ 'ਤੇ ਪੈਟਰੋਲ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਕਤਲਕਾਂਡ 'ਚ ਮ੍ਰਿਤਕ ਦੇਹ ਨੂੰ ਲੈ ਕੇ ਸਿਆਸਤ ਸਿਖਰਾਂ 'ਤੇ ਸੀ ਤੇ ਅਖ਼ੀਰ ਵਿੱਚ 48 ਘੰਟਿਆ ਬਾਅਦ ਪੁਜਾਰੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਪੁਜਾਰੀ ਕਤਲਕਾਂਡ: 48 ਘੰਟਿਆ ਬਾਅਦ ਹੋਇਆ ਬਾਬੂ ਪੁਜਾਰੀ ਦਾ ਅੰਤਿਮ ਸੰਸਕਾਰ

author img

By

Published : Oct 11, 2020, 2:26 PM IST

ਰਾਜਸਥਾਨ: ਰਾਧਾ ਗੋਪਾਲ ਮੰਦਰ ਦੇ ਪੁਜਾਰੀ ਬਾਬੂ ਵੇਸ਼ਨਵ ਨੂੰ ਜਿਲ੍ਹੇ ਦੇ ਸਪੋਟਰਾ ਦੀ ਗ੍ਰਾਮ ਪੰਚਾਇਤ ਬੁਕਨਾ ਵਿੱਚ ਦਬੰਗਾਂ ਦੁਆਰਾ ਪੈਟਰੋਲ ਛਿੜਕ ਕੇ ਸਾੜ ਦਿੱਤਾ ਗਿਆ। ਇਲਾਜ ਦੇ ਦੌਰਾਨ ਪੁਜਾਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਰਾਜ ਸਭਾ ਸਾਂਸਦ ਡਾ. ਕਿਰੋੜੀ ਲਾਲ ਮੀਣਾ ਤੇ ਨਾਰਾਜ਼ ਪਿੰਡ ਵਾਸੀਆਂ ਨੇ ਧਰਨਾ ਦਿੱਤਾ।

ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਮਝੋਤੇ ਤੋਂ ਬਾਅਦ ਹੜਤਾਲ ਖ਼ਤਮ ਹੋਈ ਤੇ ਮ੍ਰਿਤਕ ਬਾਬੂ ਪੁਜਾਰੀ ਦੀ ਦੇਹ ਦਾ 48 ਘੰਟਿਆਂ ਬਾਅਦ ਅੰਤਿਮ ਸਸਕਾਰ ਹੋਇਆ। ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਬਾਬੂ ਪੁਜਾਰੀ ਦਾ ਸਸਕਾਰ ਹੋਇਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨਾਲ ਜਾਪਤਾ ਨੇ ਵੀ ਸ਼ਮੂਲੀਅਤ ਕੀਤੀ।

ਦੱਸ ਦਈਏ ਕਿ ਬੁਕਨਾ ਪਿੰਡ 'ਚ ਬੀਤੇ 2 ਦਿਨਾਂ ਤੋਂ ਚੁਲ੍ਹੇ ਨਹੀਂ ਬਲੇ ਤੇ ਪਿੰਡ 'ਚ ਸੋਗ ਦੀ ਲਹਿਰ ਹੈ। ਰਾਜ ਸਭਾ ਸਾਂਸਦ ਕਿਰੋੜੀ ਲਾਲ ਮੀਣਾ ਸਣੇ ਭਾਜਪਾ ਮੁੱਖ ਦਫ਼ਤਰ ਤੋਂ ਇੱਕਠੇ ਕਿਤੇ ਜਾਂਚ ਦਲ ਦੀ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੇ। ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਗੱਲ 'ਤੇ ਖੜ੍ਹੇ ਰਹੇ ਤੇ ਅਖ਼ੀਰ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਪਿਆ।

ਜਾਣੋ ਕੀ ਹੈ ਪੂਰਾ ਮਾਮਲਾ

ਕਰੌਲੀ ਜ਼ਿਲ੍ਹੇ ਦੇ ਸਪੋਟਰਾ ਦੇ ਬੁਕਨਾ ਪਿੰਡ 'ਚ ਸਥਿਤ ਰਾਧਾ ਗੋਪਾਲ ਮੰਦਰ ਦੇ ਪੁਜਾਰੀ ਬਾਬੂ ਲਾਲ ਵੈਸ਼ਨਵ ਪੂਜਾ ਪਾਠ ਕਰਦਾ ਸੀ। ਜਿਸ ਜ਼ਮੀਨ 'ਤੇ ਮੰਦਰ ਬਣਿਆ ਸੀ ਉਸ ਦੇ ਇੱਕ ਹਿੱਸੇ 'ਚ ਪੁਜਾਰੀ ਘਰ ਬਨਾਉਣਾ ਚਾਹੁੰਦਾ ਸੀ। ਉਹੀ ਦਿਸ਼ਾ 'ਚ ਉਹ ਜ਼ਮੀਨ ਨੂੰ ਸਮਤਲ ਕਰਵਾ ਰਿਹਾ ਸੀ ਤੇ ਜਲਦ ਹੀ ਮਕਾਨ ਦਾ ਕੰਮ ਸ਼ੁਰੂ ਹੋਣ ਵਾਲਾ ਸੀ। ਇਹ ਗੱਲ ਕੁੱਝ ਦਬੰਗਾਂ ਨੂੰ ਰਾਸ ਨਹੀਂ ਆਈ ਤੇ ਉਨ੍ਹਾਂ ਨੇ ਪੁਜਾਰੀ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਜੇਕਰ ਮਕਾਨ ਬਣਿਆ ਤਾਂ ਚੰਗਾ ਨਹੀਂ ਹੋਵੇਗਾ।

ਇਸ ਤੋਂ ਬਾਅਦ ਬਾਬੂ ਇਹ ਮਾਮਲਾ ਪੰਚਾਇਤ 'ਚ ਲੈ ਗਿਆ ਤੇ ਬਾਬੂ ਪੁਜਾਰੀ ਦੇ ਹੱਕ 'ਚ ਫ਼ੈਸਲਾ ਆਇਆ ਤੇ ਦਬੰਗਾਂ ਨੂੰ ਪੁਜਾਰੀ ਨੂੰ ਪਰੇਸ਼ਾਨ ਨਾ ਕਰਨ ਦੇ ਹੁਕਮ ਦੇ ਦਿੱਤੇ ਗਏ। ਪੰਚਾਇਤ 'ਚ ਹੋਈ ਬੇਇੱਜਤੀ ਦਾ ਬਦਲਾ ਲੈਣ ਦਾ ਦਬੰਗਾਂ ਨੇ ਮਨ ਬਣਾ ਲਿਆ ਤੇ 7 ਅਕਤੂਬਰ ਨੂੰ ਆਪਣੀ ਗਲਤ ਮੰਸ਼ਾ ਨੂੰ ਅੰਜਾਮ ਦਿੱਤਾ। ਬਾਬੂ ਪੁਜਾਰੀ ਨੂੰ ਪੈਟਰੋਲ ਪਾ ਕੇ ਜਿੰਦਾ ਹੀ ਸਾੜ ਦਿੱਤਾ ਗਿਆ।

ਕਿਹੜੀ ਮੰਗਾਂ ਤੇ ਹੈ ਸਹਿਮਤੀ:-

* ਪੀੜਤ ਪਰਿਵਾਰ ਦੀ 10 ਲੱਖ ਦੀ ਵਿੱਤੀ ਮਦਦ

* ਥਾਣਾ ਅਧਿਕਾਰੀ ਤੇ ਪਟਵਾਰੀ ਨੂੰ ਹਟਾਉਣ ਦੀ ਮੰਗ

* ਇੱਕ ਪੱਕਾ ਮਕਾਨ

* ਪੀੜਤ ਪਰਿਵਾਰ ਨੂੰ ਨੌਕਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.