ETV Bharat / bharat

FATF ਕਾਰਨ ਦਬਾਅ ਹੇਠ ਪਾਕਿਸਤਾਨ: ਅਜੀਤ ਡੋਭਾਲ - ਅਜੀਤ ਡੋਭਾਲ

ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਐੱਨਆਈਏ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਇੱਕ ਵਾਰ ਮੁੜ ਅੱਤਵਾਦ ਵਿਰੁੱਧ ਲੜਾਈ ਉੱਤੇ ਜ਼ੋਰ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਨੂੰ ਆਪਣੇ ਸਿਸਟਮ ਦਾ ਹਿੱਸਾ ਬਣਾ ਲਿਆ ਹੈ ਜਿਸ ਦੀ ਵਰਤੋਂ ਉਹ ਭਾਰਤ ਵਿਰੁੱਧ ਕਰ ਰਿਹਾ ਹੈ।

ਐਨਆਈਏ ਦੇ ਆਈਜੀ ਅਲੋਕ ਮਿੱਤਲ
author img

By

Published : Oct 14, 2019, 2:25 PM IST

ਨਵੀਂ ਦਿੱਲੀ: ਰਾਜਧਾਨੀ ਵਿੱਚ ਐੱਟੀ ਟੈਰਾਰਿਜ਼ਮ ਸਕਾਇਡ ਅਤੇ ਸਪੈਸ਼ਲ ਟਾਸਕ ਫੋਰਸ ਦੇ ਪ੍ਰਮੁੱਖਾਂ ਨਾਲ ਹੋ ਰਹੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਨੈਸ਼ਨਲ ਕਾਨਫਰੰਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅੱਤਵਾਦ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਦਬਾਅ ਵਿੱਚ ਰਹਿਣ ਦਾ ਕਾਰਨ ਕਿਤੇ ਨਾ ਕਿਤੇ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐੱਫਏਟੀਐਫ) ਹੈ।

FATF ਕਾਰਨ ਦਬਾਅ ਹੇਠ ਪਾਕਿਸਤਾਨ: ਅਜੀਤ ਡੋਭਾਲ

ਡੋਭਾਲ ਦੇ ਅੱਤਵਾਦ ਨੂੰ 'ਸਟੇਟ ਸਪੌਂਸਰ ਟੈਰਾਰਿਜ਼ਮ' ਦੱਸਦਿਆਂ ਕਿਹਾ ਕਿ ਇਸ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਐੱਨਆਈਏ ਨੇ ਕਸ਼ਮੀਰ ਵਿਰੁੱਧ ਜੋ ਪ੍ਰਭਾਵ ਪਾਇਆ ਹੈ ਉਹ ਕਿਸੇ ਹੋਰ ਏਜੰਸੀ ਦੀ ਤੁਲਣਾ ਵਿੱਚ ਜ਼ਿਆਦਾ ਹੈ।

ਡੋਭਾਲ ਨੇ ਕਿਹਾ ਕਿ ਜੇ ਕਿਸੇ ਅਪਰਾਧੀ ਨੂੰ ਸੂਬੇ ਦੀ ਹਮਾਇਤ ਮਿਲਦੀ ਹੈ, ਤਾਂ ਇਹ ਇਕ ਵੱਡੀ ਚੁਣੌਤੀ ਬਣ ਜਾਂਦੀ ਹੈ। ਕੁਝ ਸੂਬਿਆਂ ਨੂੰ ਇਸ ਵਿਚ ਮਹਾਰਤ ਹਾਸਲ ਹੈ। ਸਾਡੇ ਮਾਮਲੇ ਵਿਚ ਪਾਕਿਸਤਾਨ ਨੇ ਇਸ ਨੂੰ ਆਪਣੀ ਰਾਜਨੀਤੀ ਦਾ ਇਕ ਸਾਧਨ ਬਣਾ ਲਿਆ ਹੈ।

ਸਿੱਖ ਫਾਰ ਜਸਟਿਸ ਵਿਰੁੱਧ ਹਾਲ ਹੀ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਉੱਤੇ ਮਾਮਲਾ ਦਰਜ

ਇਸ ਦੇ ਨਾਲ ਹੀ ਐਨਆਈਏ ਦੇ ਆਈਜੀ ਅਲੋਕ ਮਿੱਤਲ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਵਿਰੁੱਧ ਹਾਲ ਹੀ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾ ਕੇ ਉਹ ਨੌਜਵਾਨਾਂ ਨੂੰ ਕੱਟੜਵਾਦ ਵੱਲ ਮੋੜ ਰਿਹਾ ਸੀ। 5 ਨੌਜਵਾਨਾਂ ਨੂੰ ਸ਼ਾਮਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ‘ਰੈਫਰੈਂਡਮ 2020’ ਦੇ ਪ੍ਰਚਾਰ ਅਧੀਨ ਅੱਤਵਾਦੀ ਬਣਾਇਆ ਗਿਆ ਹੈ।

ਮਿੱਤਲ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਪੰਜਾਬ ਵਿੱਚ ਅੱਤਵਾਦ ਫੈਲਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਤਲ ਦੇ 8 ਮਾਮਲਿਆਂ ਵਿੱਚ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹ ਪਤਾ ਚੱਲਿਆ ਹੈ ਕਿ ਇਸ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਵੀ ਹੱਥ ਹੈ ਅਤੇ ਇਸ ਲਈ ਯੂਕੇ, ਇਟਲੀ, ਫਰਾਂਸ, ਆਸਟ੍ਰੇਲੀਆ ਤੋਂ ਫੰਡ ਭੇਜਿਆ ਜਾ ਰਿਹਾ ਹੈ।

Intro:Body:

jyoti

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.